ਅਦਾਕਾਰਾ ''ਤੇ ਧਰਮ ਦੀ ਬੇਇੱਜ਼ਤੀ ਕਰਨ ਦਾ ਦੋਸ਼, ਭਾਜਪਾ ਨੇਤਾ ਨੇ ਕੀਤੀ ਸ਼ਿਕਾਇਤ

Tuesday, Jan 19, 2021 - 10:03 AM (IST)

ਅਦਾਕਾਰਾ ''ਤੇ ਧਰਮ ਦੀ ਬੇਇੱਜ਼ਤੀ ਕਰਨ ਦਾ ਦੋਸ਼, ਭਾਜਪਾ ਨੇਤਾ ਨੇ ਕੀਤੀ ਸ਼ਿਕਾਇਤ

ਨਵੀਂ ਦਿੱਲੀ (ਬਿਊਰੋ) : ਮੇਘਾਲਿਆ ਦੇ ਸਾਬਕਾ ਰਾਜਪਾਲ ਅਤੇ ਭਾਜਪਾ ਦੇ ਸੀਨੀਅਰ ਆਗੂ ਤਥਾਗਾਤ ਰਾਏ ਵੱਲੋਂ ਬੰਗਾਲੀ ਫ਼ਿਲਮਾਂ ਦੀ ਅਦਾਕਾਰਾ ਸਯਾਨੀ ਘੋਸ਼ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਹ ਸ਼ਿਕਾਇਤ ਸ਼ਨੀਵਾਰ ਨੂੰ ਕੋਲਕਾਤਾ ਦੇ ਰਬਿੰਦਰਾ ਸਰੋਬਰ ਥਾਣੇ ਵਿਚ ਦਰਜ ਕੀਤੀ ਗਈ। 16 ਜਨਵਰੀ 2021 ਨੂੰ ਦਾਇਰ ਆਪਣੀ ਸ਼ਿਕਾਇਤ ਵਿਚ ਰਾਏ ਨੇ ਕਿਹਾ, "ਮੈਂ ਭਗਵਾਨ ਸ਼ਿਵ ਦਾ ਭਗਤ ਹਾਂ ਅਤੇ ਮੈਂ 1996 ਵਿਚ ਉਨ੍ਹਾਂ ਦੀ ਪੂਜਾ ਲਈ ਤਿੱਬਤ ਵਿਚ ਕੈਲਾਸ਼-ਮਾਨਸਰੋਵਰ ਗਿਆ ਸੀ। ਉਨ੍ਹਾਂ ਨਾਲ ਜੁੜੀ ਤਸਵੀਰ ਨੇ ਮੇਰੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਹ ਆਈ. ਪੀ. ਸੀ. ਦੀ ਧਾਰਾ 295 ਏ ਦੇ ਅਧੀਨ ਇਕ ਜੁਰਮ ਹੈ। ਮੈਂ ਬੇਨਤੀ ਕਰਦਾ ਹਾਂ ਕਿ ਇਸ ਅਪਰਾਧ ਵੱਲ ਧਿਆਨ ਦਿੱਤਾ ਜਾਵੇ ਅਤੇ ਸਯਾਨੀ ਘੋਸ਼ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।"

PunjabKesari
ਦੱਸਣਯੋਗ ਹੈ ਕਿ 18 ਫਰਵਰੀ 2015 ਨੂੰ ਅਦਾਕਾਰਾ ਸਯਾਨੀ ਘੋਸ਼ ਨੇ ਇੱਕ ਤਸਵੀਰ ਪੋਸਟ ਕੀਤੀ ਸੀ, ਜਿਸ ਵਿਚ ਇਕ ਔਰਤ ਨੂੰ ਪਵਿੱਤਰ ਹਿੰਦੂ ਚਿੰਨ੍ਹ ਸ਼ਿਵਲਿੰਗਲ 'ਤੇ ਕੰਡੋਮ ਲਗਾਉਂਦੇ ਦੇਖਿਆ ਗਿਆ ਸੀ। ਉਸ ਨੇ ਇਸ ਤਸਵੀਰ ਦੇ ਨਾਲ ਲਿਖਿਆ  'Gods cudnt have been more useful' (ਰੱਬ ਹੁਣ ਮਦਦਗਾਰ ਨਹੀਂ ਹੋ ਸਕਦਾ)। ਇਸ ਨੂੰ ਵੇਖ ਕੇ ਲੋਕਾਂ ਨੇ ਕੁਮੈਂਟਸ ਕਰਕੇ ਅਦਾਕਾਰਾ ਨੂੰ ਕਾਫ਼ੀ ਕੁਝ ਬੋਲਿਆ। 

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


author

sunita

Content Editor

Related News