ਅਦਾਕਾਰਾ ਆਰਤੀ ਸਿੰਘ ਨੇ ਖਰੀਦਿਆ ਨਵਾਂ ਆਲੀਸ਼ਾਨ ਘਰ, ਵੀਡੀਓ ਸ਼ੇਅਰ ਕਰਕੇ ਦਿੱਤੀ ਜਾਣਕਾਰੀ

Monday, Jul 08, 2024 - 10:41 AM (IST)

ਅਦਾਕਾਰਾ ਆਰਤੀ ਸਿੰਘ ਨੇ ਖਰੀਦਿਆ ਨਵਾਂ ਆਲੀਸ਼ਾਨ ਘਰ, ਵੀਡੀਓ ਸ਼ੇਅਰ ਕਰਕੇ ਦਿੱਤੀ ਜਾਣਕਾਰੀ

ਮੁੰਬਈ- ਟੀ.ਵੀ. ਅਦਾਕਾਰਾ ਅਤੇ 'ਬਿੱਗ ਬੌਸ 13' ਦੀ ਪ੍ਰਤੀਯੋਗੀ ਆਰਤੀ ਸਿੰਘ ਆਪਣੇ ਵਿਆਹ ਤੋਂ ਬਾਅਦ ਤੋਂ ਹੀ ਸੁਰਖੀਆਂ 'ਚ ਹੈ। ਆਰਤੀ ਨੇ ਇਸ ਸਾਲ 25 ਅਪ੍ਰੈਲ ਨੂੰ ਕਾਰੋਬਾਰੀ ਦੀਪਕ ਚੌਹਾਨ ਨਾਲ ਵਿਆਹ ਕੀਤਾ ਹੈ। ਅਦਾਕਾਰਾ ਅਕਸਰ ਆਪਣੇ ਪਤੀ ਨਾਲ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਆਰਤੀ ਨੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਸ ਨੇ ਨਵੇਂ ਘਰ ਦੀ ਝਲਕ ਦਿਖਾਈ ਹੈ।

ਇਹ ਵੀ ਪੜ੍ਹੋ- Bigg Boss OTT 3: ਵਿਸ਼ਾਲ ਪਾਂਡੇ ਦੀ ਮਾਂ ਨੇ ਪੁੱਤਰ ਲਈ ਮੰਗਿਆ ਇਨਸਾਫ, ਅਰਮਾਨ ਮਲਿਕ 'ਤੇ ਭੜਕੀ ਗੌਹਰ ਖ਼ਾਨ

ਵੀਡੀਓ ਦੀ ਸ਼ੁਰੂਆਤ 'ਚ ਆਰਤੀ ਲਾਲ ਸਾੜ੍ਹੀ ਪਹਿਨੀ ਹੋਈ ਨਜ਼ਰ ਆ ਰਹੀ ਹੈ ਅਤੇ ਆਪਣੇ ਨਵੇਂ ਘਰ 'ਚ ਦੀਵੇ ਜਗਾਉਂਦੀ ਨਜ਼ਰ ਆ ਰਹੀ ਹੈ। ਪੂਰੇ ਘਰ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। ਇਸ ਤੋਂ ਬਾਅਦ ਘਰ ਦਾ ਲਿਵਿੰਗ ਏਰੀਆ ਦਿਖਾਈ ਦਿੰਦਾ ਹੈ, ਜਿੱਥੇ ਉਨ੍ਹਾਂ ਨੇ ਆਪਣੇ ਗੁਰੂ ਜੀ ਦੀ ਵੱਡੀ ਤਸਵੀਰ ਲਗਾਈ ਹੋਈ ਹੈ। ਵੀਡੀਓ ਸ਼ੇਅਰ ਕਰਦੇ ਹੋਏ ਆਰਤੀ ਨੇ ਲਿਖਿਆ- ਵਿਆਹ ਦਾ ਮਹੀਨਾ 1ਅਪ੍ਰੈਲ ਹੈ। ਮੈਂ ਸਤਿਸੰਗ ਦੀ ਸ਼ੁਰੂਆਤ ਕਰ ਰਹੀ ਹੈ ਕਿਉਂਕਿ ਤੁਸੀਂ ਸਾਨੂੰ ਨਵੇਂ ਘਰ ਦੀ ਅਸੀਸ ਦਿੱਤੀ ਹੈ। ਜਨਮਦਿਨ ਮੁਬਾਰਕ ਮੇਰੇ ਪਿਤਾ ਜੀ ਮੇਰੇ ਸਭ ਕੁਝ, ਮੈਂ ਤੁਹਾਨੂੰ ਪਿਆਰ ਕਰਦੀ ਹਾਂ,ਧੰਨਵਾਦ। ਜੈ ਗੁਰੂ ਜੀ। ਧੰਨਵਾਦ ਗੁਰੂ ਜੀ। ਪ੍ਰਸ਼ੰਸਕ ਇਸ ਵੀਡੀਓ ਨੂੰ ਪਸੰਦ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਨਵੇਂ ਘਰ ਲਈ ਵਧਾਈ ਦੇ ਰਹੇ ਹਨ।

 

 
 
 
 
 
 
 
 
 
 
 
 
 
 
 
 

A post shared by Arti singh sharma (@artisingh5)

ਤੁਹਾਨੂੰ ਦੱਸ ਦੇਈਏ ਕਿ 39 ਸਾਲ ਦੀ ਆਰਤੀ ਸਿੰਘ ਨੇ ਮੁੰਬਈ 'ਚ ਪਰਿਵਾਰ ਅਤੇ ਦੋਸਤਾਂ ਦੀ ਮੌਜੂਦਗੀ 'ਚ ਦੀਪਕ ਚੌਹਾਨ ਨਾਲ ਵਿਆਹ ਕੀਤਾ ਹੈ। ਵਿਆਹ ਤੋਂ ਬਾਅਦ ਇਹ ਜੋੜਾ ਹਨੀਮੂਨ ਲਈ ਪੈਰਿਸ ਗਿਆ, ਜਿੱਥੇ ਲਾਲ ਰੰਗ ਦੀ ਸਾੜੀ ਪਾ ਕੇ ਅਦਾਕਾਰਾ ਨੇ ਆਈਫਲ ਟਾਵਰ ਦੇ ਸਾਹਮਣੇ ਪੋਜ਼ ਦਿੱਤਾ।
 


author

Priyanka

Content Editor

Related News