ਰੋਮਾਂਟਿਕ ਫਿਲਮਾਂ ਕਰਨਾ ਚਾਹੁੰਦਾ ਹੈ ਹੁਣ ਇਹ ਅਭਿਨੇਤਾ...

Thursday, May 12, 2016 - 12:39 AM (IST)

 ਰੋਮਾਂਟਿਕ ਫਿਲਮਾਂ ਕਰਨਾ ਚਾਹੁੰਦਾ ਹੈ ਹੁਣ ਇਹ ਅਭਿਨੇਤਾ...

ਨਵੀਂ ਦਿੱਲੀ -  ਅਭਿਨੇਤਾ ਇਰਫਾਨ ਖਾਨ ਦਾ ਕਹਿਣਾ ਹੈ ਕਿ ਉਹ ਰਾਸ਼ਟਰੀ ਪੁਰਸਕਾਰ ਵਿਜੇਤਾ ''ਪੀਕੂ'' ਦੀ ਸਫਲਤਾ ਦੇ ਬਾਅਦ ਜ਼ਿਆਦਾ ਤੋ ਜ਼ਿਆਦਾ ਰੋਮਾਂਟਿਕ ਫਿਲਮਾਂ ਕਰਨਾ ਚਾਹੁੰਦੇ ਹਨ। ਇਸਦੇ ਨਾਲ ਹੀ ਉਹ ਅਜਿਹੇ ਕਿਰਦਾਰ ਵੀ ਨਿਭਾਉਣਾ ਚਾਹੁੰਦੇ ਹਨ, ਜੋ ਉਨ੍ਹਾਂ ਦੀ ਪਛਾਣ ਤੋਂ ਬਿਲਕੁਲ ਵੱਖ ਹੋਵੇ। ਇਰਫਾਨ ਨੇ ਕਿਹਾ ਕਿ ਜੋ ਵੀ ਕਿਰਦਾਰ ਮੈਨੂੰ ਮਿਲੇ, ਮੈਂ ਉਨ੍ਹਾਂ ਨੂੰ ਕੀਤਾ, ਨਾਰਾਤਮਕ ਭੂਮਿਕਾ ਵੀ ਕੀਤੀ ਅਤੇ ਕਾਮੇਡੀ ਕਿਰਦਾਰ ਵੀ, ਜੋ ਵੀ ਮੇਰੀ ਰਾਹ ਵਿਚ ਅਇਆ ਮੈਂ ਉਸ ਕਿਰਦਾਰ ਨੂੰ ਗਲੇ ਲਗਾਇਆ, ਫਿਲਮ ''ਪੀਕੂ'' ''ਚ ਮੇਰਾ ਰੋਮਾਂਟਿਕ ਕਿਰਦਾਰ ਦਿਖਾਇਆ ਗਿਆ ਹੈ।

ਉਨ੍ਹਾਂ ਕਿਹਾ ਕਿ ਹੁਣ ਮੈਂ ਰੋਮਾਂਟਿਕ ਫਿਲਮਾਂ ਕਰਨਾ ਚਾਹੁੰਦਾ ਹਾਂ, ਜੋ ਇਸ ਤੋਂ ਪਹਿਲਾਂ ਮੈਨੂੰ ਕਰਨ ਦਾ ਮੌਕਾ ਨਹੀਂ ਮਿਲਿਆ। ਆਪਣੇ ਵਿਵਾਹਿਕ ਜੀਵਨ ਬਾਰੇ ਪੁੱਛੇ ਜਾਣ ''ਤੇ ਇਰਫਾਨ ਨੇ ਕਿਹਾ ਕਿ ਸੁਤਾਪਾ ਅਤੇ ਮੈਂ ਕਾਲਜ ਤੋਂ ਹੀ ਇਕ-ਦੂਜੇ ਨੂੰ ਜਾਣਦੇ ਸੀ ਅਤੇ ਉਹ ਮੇਰੇ ਲਈ ਦੋਸਤ ਤੋਂ ਵੀ ਜ਼ਿਆਦਾ ਹੈ। ਮੇਰੇ ਲਈ ਇਹ ਰਿਸ਼ਤਾ ਮਤੱਵਪੁਰਨ ਹੈ। ਜਿਥੇ ਮੈਂ ਗੱਲਬਾਤ ਕਰ ਸਕਦਾ ਹਾਂ, ਉਥੇ ਇਹ ਰਿਸ਼ਤਾ ਹੋਣਾ ਲਾਜ਼ਮੀ ਗੱਲ ਹੈ।
ਇਰਫਾਨ ਕੋਲ ''ਮਦਾਰੀ'' ਅਤੇ ''ਇਨਫਰਨੋ'' ਅਜਿਹੀਆਂ ਫਿਲਮਾਂ ਹਨ ਅਤੇ ਉਹ ਆਪਣੀ ਆਉਣ ਵਾਲੀ ਫਿਲਮ ''ਚ ਪਾਕਿਸਤਾਨੀ ਅਦਾਕਾਰਾ ਸਬਾ ਕਮਰ ਦੇ ਨਾਲ ਇਕ ਰੋਮਾਂਟਿਕ ਕਿਰਦਾਰ ਨਿਭਾ ਰਹੇ ਹਨ। ਇਸ ਫਿਲਮ ਦਾ ਨਾਂ ਹਾਲੇ ਤੈਅ ਨਹੀਂ ਹੋਇਆ ਹੈ।


Related News