ਅਦਾਕਾਰ ਸਲਮਾਨ- ਸਲੀਮ ਖ਼ਾਨ ਦੇ ਸਾੜੇ ਗਏ ਪੁਤਲੇ, ਜਾਣੋ ਮਾਮਲਾ

Saturday, Oct 26, 2024 - 10:40 AM (IST)

ਅਦਾਕਾਰ ਸਲਮਾਨ- ਸਲੀਮ ਖ਼ਾਨ ਦੇ ਸਾੜੇ ਗਏ ਪੁਤਲੇ, ਜਾਣੋ ਮਾਮਲਾ

ਮੁੰਬਈ- ਬਿਸ਼ਨੋਈ ਭਾਈਚਾਰੇ ਨੇ ਸ਼ੁੱਕਰਵਾਰ ਨੂੰ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਅਤੇ ਉਨ੍ਹਾਂ ਦੇ ਪਿਤਾ ਅਤੇ ਫਿਲਮ ਨਿਰਦੇਸ਼ਕ ਸਲੀਮ ਖ਼ਾਨ ਦੇ ਪੁਤਲੇ ਸਾੜੇ। ਉਨ੍ਹਾਂ ਨੇ ਸਲੀਮ ਖ਼ਾਨ ਦੇ ਉਸ ਬਿਆਨ 'ਤੇ ਨਾਰਾਜ਼ਗੀ ਜ਼ਾਹਰ ਕੀਤੀ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦਾ ਪੁੱਤਰ ਕਾਲਾ ਹਿਰਨ ਸ਼ਿਕਾਰ ਮਾਮਲੇ 'ਚ 'ਬੇਕਸੂਰ' ਸੀ। ਹਾਲਾਂਕਿ ਇਸ ਮਾਮਲੇ 'ਚ ਅਦਾਕਾਰ ਸਲਮਾਨ ਖ਼ਾਨ ਨੂੰ ਬਰੀ ਕਰ ਦਿੱਤਾ ਗਿਆ ਹੈ ਪਰ ਬਿਸ਼ਨੋਈ ਭਾਈਚਾਰਾ ਚਾਹੁੰਦਾ ਹੈ ਕਿ ਉਹ ਕਾਲੇ ਹਿਰਨ ਦੇ ਸ਼ਿਕਾਰ ਲਈ ਮੁਆਫੀ ਮੰਗਣ।ਹਾਲ ਹੀ 'ਚ ਸਲੀਮ ਖ਼ਾਨ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਉਨ੍ਹਾਂ ਦੇ ਪੁੱਤਰ ਨੇ ਕਾਲੇ ਹਿਰਨ ਦਾ ਸ਼ਿਕਾਰ ਨਹੀਂ ਕੀਤਾ ਹੈ। ਜੋਧਪੁਰ 'ਚ ਆਯੋਜਿਤ ਪ੍ਰਦਰਸ਼ਨ 'ਚ ਭਾਈਚਾਰੇ ਦੇ ਕਈ ਲੋਕਾਂ ਨੇ ਹਿੱਸਾ ਲਿਆ। ਉਹ ਬਿਸ਼ਨੋਈ ਧਰਮ ਸਥਾਪਨਾ ਦਿਵਸ ਮੌਕੇ ਵੱਖ-ਵੱਖ ਥਾਵਾਂ 'ਤੇ ਇਕੱਠੇ ਹੋਏ।

ਇਹ ਖ਼ਬਰ ਵੀ ਪੜ੍ਹੋ -ਗਾਇਕ ਦਿਲਜੀਤ ਦੋਸਾਂਝ ਪੁੱਜੇ ਦਿੱਲੀ, ਕਰਨਗੇ ਅੱਜ ਸ਼ੋਅ

ਸਲਮਾਨ-ਸਲੀਮ ਖ਼ਾਨ ਦਾ ਸਾੜਿਆ ਪੁਤਲਾ

ਬਿਸ਼ਨੋਈ ਭਾਈਚਾਰੇ ਦੇ ਲੋਕਾਂ ਨੇ ਦੱਸਿਆ ਕਿ ਜੇਕਰ ਸਲਮਾਨ ਖ਼ਾਨ ਨੇ ਕਾਲੇ ਹਿਰਨ ਦਾ ਸ਼ਿਕਾਰ ਨਹੀਂ ਕੀਤਾ ਤਾਂ ਉਨ੍ਹਾਂ ਦਾ ਕੇਸ ਲੜਨ ਲਈ ਦਿੱਲੀ, ਮੁੰਬਈ ਅਤੇ ਜੋਧਪੁਰ ਤੋਂ ਵਕੀਲ ਕਿਉਂ ਬੁਲਾਏ ਗਏ। ਉਨ੍ਹਾਂ ਸਲਮਾਨ ਖ਼ਾਨ ਖ਼ਿਲਾਫ਼ ਪ੍ਰਦਰਸ਼ਨ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਸਲਮਾਨ ਖ਼ਾਨ ਨੇ ਮੁਆਫ਼ੀ ਨਾ ਮੰਗੀ ਤਾਂ ਸਨਾਤਨ ਹਿੰਦੂ ਸਮਾਜ ਵੱਲੋਂ ਅੰਦੋਲਨ ਕੀਤਾ ਜਾਵੇਗਾ।ਬਿਸ਼ਨੋਈ ਭਾਈਚਾਰੇ ਨੇ ਕਿਹਾ ਕਿ ਸਲਮਾਨ ਖ਼ਾਨ ਦੇ ਪਿਤਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਪੁੱਤਰ ਨੇ ਕਾਲੇ ਹਿਰਨ ਦਾ ਸ਼ਿਕਾਰ ਨਹੀਂ ਕੀਤਾ। ਅਸੀਂ ਉਨ੍ਹਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ "ਅਸੀਂ ਬਿਸ਼ਨੋਈ ਹਾਂ, ਅਸੀਂ ਕਿਸੇ ਨੂੰ ਇਸ ਤਰ੍ਹਾਂ ਬਦਨਾਮ ਨਹੀਂ ਕਰਦੇ।" 26 ਸਾਲ ਪਹਿਲਾਂ ਜਦੋਂ ਇਹ ਕੇਸ ਦਰਜ ਹੋਇਆ ਸੀ ਤਾਂ ਬਿਸ਼ਨੋਈ ਭਾਈਚਾਰੇ ਦੇ ਤਤਕਾਲੀ ਵਿਧਾਇਕ ਸਮੇਤ ਕਈ ਪਤਵੰਤੇ ਹਾਜ਼ਰ ਸਨ। ਸਲੀਮ ਖਾਨ ਝੂਠੇ ਬਿਆਨ ਦੇ ਕੇ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਸਕਦੇ।

ਇਹ ਖ਼ਬਰ ਵੀ ਪੜ੍ਹੋ -ਲਾਰੈਂਸ ਇੰਟਰਵਿਊ ਮਾਮਲੇ 'ਚ ਵੱਡੀ ਕਾਰਵਾਈ, ਸਸਪੈਂਡ ਹੋਏ 7 ਅਧਿਕਾਰੀ

ਉਨ੍ਹਾਂ ਕਿਹਾ, "ਸਲੀਮ ਖਾਨ ਦੇ ਬਿਆਨ ਨਾਲ ਪੂਰਾ ਸਮਾਜ ਦੁਖੀ ਹੋਇਆ ਹੈ। ਅਸੀਂ ਕਾਲਾ ਹਿਰਨ ਮਾਮਲੇ 'ਚ ਇਨਸਾਫ਼ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ। ਅਸੀਂ ਸੜਕਾਂ 'ਤੇ ਰੋਸ ਪ੍ਰਦਰਸ਼ਨ ਵੀ ਕਰਾਂਗੇ।" ਸੁਸਾਇਟੀ ਦੇ ਲੋਕਾਂ ਨੇ ਇਹ ਵੀ ਕਿਹਾ ਕਿ ਲਾਰੈਂਸ ਬਿਸ਼ਨੋਈ ਉਨ੍ਹਾਂ ਦੇ ਸਮਾਜ ਨਾਲ ਸਬੰਧਤ ਹੈ ਅਤੇ ਸੁਸਾਇਟੀ ਵੱਲੋਂ ਤੈਅ ਕੀਤੇ ਸਾਰੇ 29 ਨਿਯਮਾਂ ਦੀ ਪਾਲਣਾ ਕਰਦਾ ਹੈ। ਸਲਮਾਨ ਨੂੰ ਹਾਲ ਹੀ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਧਮਕੀਆਂ ਮਿਲੀਆਂ ਸਨ, ਜਿਸ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ।ਮੁੰਬਈ ਪੁਲਸ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਉਨ੍ਹਾਂ ਸ਼ੂਟਰਾਂ ਦੇ ਸੰਪਰਕ ਵਿੱਚ ਸੀ ਜਿਨ੍ਹਾਂ ਨੇ 12 ਅਕਤੂਬਰ ਨੂੰ ਐਨਸੀਪੀ ਨੇਤਾ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਨੂੰ ਉਸਦੇ ਪੁੱਤਰ ਦੇ ਦਫ਼ਤਰ ਦੇ ਬਾਹਰ ਮਾਰ ਦਿੱਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Priyanka

Content Editor

Related News