ਸਲਮਾਨ ਖ਼ਾਨ ਦੀ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ’ਚ ਇਸ ਅਦਾਕਾਰ ਨੇ ਕੀਤਾ ਰਿਪਲੇਸ

05/22/2022 4:42:57 PM

ਮੁੰਬਈ: ਸਲਮਾਨ ਖ਼ਾਨ ਦੀ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਕਿਹਾ ਜਾ ਰਿਹਾ ਹੈ ਕਿ ਸਲਮਾਨ ਖ਼ਾਨ ਦੀ ਮੋਸਟ ਅਵੇਟਿਡ ਫ਼ਿਲਮ ’ਚ ਆਯੁਸ਼ ਸ਼ਰਮਾ ਅਤੇ ਜ਼ਰੀਨ ਇਕਬਾਲ ਬਾਹਰ ਹੋ ਗਏ ਹਨ। ‘ਕਭੀ ਈਦ ਕਭੀ ਦੀਵਾਲੀ’ ’ਚ ਆਯੁਸ਼ ਸ਼ਰਮਾ ਦਾ ਬਾਹਰ ਹੋ ਜਾਣਾ ਹਰ ਕਿਸੇ ਨੂੰ ਹੈਰਾਨ ਕਰ ਰਿਹਾ ਹੈ।ਰਿਪੋਟਰਸ ਦੇ ਮੁਤਾਬਕ ਆਯੁਸ਼ ਅਤੇ ਜ਼ਰੀਨ ਦੇ ਬਾਹਰ ਹੋਣ ਤੋਂ ਬਾਅਦ ਨਿਰਮਾਤਾਵਾਂ ਨੂੰ ਦੋਵਾਂ ਦੇ ਰਿਪਲੇਸਮੈਂਟ ਦੀ ਤਲਾਸ਼ ਹੈ। ਆਯੂਸ਼ ਅਤੇ ਜ਼ਹੀਰ ਦੀ ਜਗ੍ਹਾ ਫ਼ਿਲਮ ਦੇ ਨਿਰਮਾਤਾਵਾਂ ਨੇ ਨੌਜਵਾਨ ਕਲਾਕਾਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

PunjabKesari

ਇਹ ਵੀ ਪੜ੍ਹੋ: ਕਾਨਸ 2022 ’ਚ ਦੀਪਿਕਾ ਨੇ ਬਲੈਕ ਡਰੈੱਸ ’ਚ  ਜਿੱਤਿਆ ਪ੍ਰਸ਼ੰਸਕਾਂ ਦਾ ਦਿਲ, ਦੇਖੋ ਤਸਵੀਰਾਂ

ਇਕ ਰਿਪੋਰਟ ਦੇ ਮੁਤਾਬਕ ਭਾਗਿਅਸ੍ਰੀ ਦੇ ਪੁੱਤਰ ਅਭਿਮਨਿਊ ਦਸਾਨੀ ਨੂੰ ਸਲਮਾਨ ਦੀ ਫ਼ਿਲਮ ਲਈ ਚੁਣਿਆ ਗਿਆ ਹੈ। ਅਭਿਮਨਿਊ ਤੋਂ ਇਲਾਵਾ ਫ਼ਿਲਮ ਦੇ ਲਈ ਜਾਵੇਦ ਜਾਫ਼ਰੀ ਦੇ ਪੁੱਤਰ ਮਿਜ਼ਾਨ ਦਾ ਨਾਂ ਵੀ ਸਾਹਮਣੇ ਆਇਆ ਹੈ। ਹਾਲਾਂਕਿ ਇਸ ਬਾਰੇ ’ਚ ਕੋਈ ਅਧਿਕਾਰਤ ਬਿਆਨ ਨਹੀਂ ਜਾਰੀ ਕੀਤੇ ਗਏ।

PunjabKesari

ਇਹ ਵੀ ਪੜ੍ਹੋ: ਵਿਵਾਦਾਂ ’ਚ ਅਕਸ਼ੈ ਦੀ ਫ਼ਿਲਮ 'ਪ੍ਰਿਥਵੀਰਾਜ', ਕਰਣੀ ਸੈਨਾ ਨੇ ਰਾਜਸਥਾਨ 'ਚ ਰਿਲੀਜ਼ 'ਤੇ ਰੋਕ ਲਗਾਉਣ ਦੀ ਦਿੱਤੀ ਧਮਕੀ

ਹੁਣ ਤੱਕ ਕਿਹਾ ਜਾ ਰਿਹਾ ਸੀ ਕਿ ‘ਕਭੀ ਈਦ ਕਭੀ ਦੀਵਾਲੀ’ ’ਚ ਸਲਮਾਨ ਖ਼ਾਨ ਨਾਲ ਆਯੁਸ਼ ਸ਼ਰਮਾ ਵੀ ਨਜ਼ਰ ਆਉਣਗੇ। ਇਸ ਦੇ ਨਾਲ ਹੀ ਆਯੁਸ਼ ਅਤੇ ਐੱਸ.ਕੇ.ਐੱਫ਼ ਵਿਚਾਲੇ ਵਧਦੇ ਵਿਵਾਦ ਤੋਂ ਬਾਅਦ ਉਹ ਫ਼ਿਲਮ ਤੋਂ ਬਾਹਰ ਹੋ ਗਏ। ਫ਼ਿਲਮ ਦੀ ਕਾਸਟ ’ਚ ਬਦਲਾਅ ਕਾਰਨ ਫ਼ਿਲਮ ਦੀ ਸ਼ੂਟਿੰਗ ’ਚ ਵੀ ਦੇਰੀ ਹੋ ਰਹੀ ਹੈ।

ਇਹ ਵੀ ਪੜ੍ਹੋ: ਗੋਲਡਨ ਜੰਪ ਸੂਟ ’ਚ ਰੁਬੀਨਾ ਦੀ ਖੂਬਸੂਰਤੀ ਸੋਸ਼ਲ ਮੀਡੀਆ ’ਤੇ ਲਗਾ ਰਹੀ ਚਾਰ-ਚੰਨ

ਹਾਲਾਂਕਿ ਨਿਰਮਾਤਾ ਜਲਦੀ ਹੀ ਨਵੀਂ ਕਾਸਟ ਨੂੰ ਫ਼ਾਈਨਲ ਕਰਨਗੇ ਅਤੇ ਫ਼ਿਲਮ ਦੀ ਸ਼ੂਟਿੰਗ ਦੁਬਾਰਾ ਕਰਨਗੇ। 30 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ’ਚ ਪੂਜਾ ਹੇਗੜੇ , ਰਾਘਵ ਜੁਆਲ, ਸ਼ਹਿਨਾਜ਼ ਗਿੱਲ ਅਤੇ ਤੇਲਗੂ ਅਦਾਕਾਰਵੈਂਕਟੇਸ਼ ਦੱਗੂਬਾਤੀ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।


Anuradha

Content Editor

Related News