VIDEO : ਬੇਹੱਦ ਸ਼ਰਮਨਾਕ ਹੈ ''ਮਸਤੀਜ਼ਾਦੇ'' ਦਾ ਨਵਾਂ ਪ੍ਰੋਮੋ

Thursday, Jan 21, 2016 - 02:22 PM (IST)

ਨਵੀਂ ਦਿੱਲੀ : ਫਿਲਮ ''ਪੀਕੇ'' ਵਿਚ ਅਦਾਕਾਰ ਆਮਿਰ ਖਾਨ ਨੇ ਨਗਨ ਅਵਸਥਾ ''ਚ ਦ੍ਰਿਸ਼ ਦੇ ਕੇ ਬਾਲੀਵੁੱਡ ਅਤੇ ਪੂਰੇ ਦੇਸ਼ ''ਚ ਹੰਗਾਮਾ ਖੜ੍ਹਾ ਕਰ ਦਿੱਤਾ ਸੀ। ਫਿਰ ਵੀ ਉਨ੍ਹਾਂ ਨੇ ਨੰਗੇਜ਼ ਢਕਣ ਲਈ ਰੇਡੀਓ ਦਾ ਸਹਾਰਾ ਲਿਆ ਸੀ ਪਰ ਹੁਣ ਫਿਲਮ ''ਮਸਤੀਜ਼ਾਦੇ'' ਵਿਚ ਜੋ ਦਿਸਣ ਵਾਲਾ ਹੈ, ਉਸ ''ਤੇ ਲੋਕਾਂ ਦੀ ਕੀ ਪ੍ਰਤੀਕਿਰਿਆ ਹੋਵੇਗੀ, ਇਹ ਤਾਂ ਸਮਾਂ ਹੀ ਦੱਸੇਗਾ। ਇਸ ਵਾਰ ਨਗਨ ਨਜ਼ਰ ਆ ਰਹੇ ਹਨ ਅਦਾਕਾਰ ਵੀਰ ਦਾਸ।
ਜ਼ਿਕਰਯੋਗ ਹੈ ਕਿ ਫਿਲਮ ''ਮਸਤੀਜ਼ਾਦੇ'' ਦਾ ਨਵਾਂ ਪ੍ਰੋਮੋ ਰਿਲੀਜ਼ ਹੋਇਆ ਹੈ, ਜਿਸ ''ਚ ਵੀਰਦਾਸ ਸੜਕਾਂ ''ਤੇ ਨੰਗੇ ਦੌੜਦੇ ਨਜ਼ਰ ਆ ਰਹੇ ਹਨ। ਦ੍ਰਿਸ਼ ਇਹ ਸੀ ਕਿ ਵੀਰਦਾਸ ਕਿਸੇ ਔਰਤ ਨਾਲ ਕਮਰੇ ''ਚ ਸੰਬੰਧ ਬਣਾ ਰਹੇ ਸਨ ਕਿ ਉਸੇ ਸਮੇਂ ਉਸ ਔਰਤ ਦਾ ਪਤੀ ਆ ਜਾਂਦਾ ਹੈ ਅਤੇ ਵੀਰਦਾਸ ਖਿੜਕੀ ''ਚੋਂ ਕੁੱਦ ਕੇ ਨੰਗੇ ਹੀ ਦੌੜਨ ਲੱਗਦੇ ਹਨ। 
ਇਸ ਪਿੱਛੋਂ ਵੀਰਦਾਸ ਨੂੰ ਮਰੀਨ ਡ੍ਰਾਈਵ ''ਤੇ ਨੰਗੇ ਦੌੜਦਿਆਂ ਦੇਖ ਕੇ ਜਦੋਂ ਲੋਕ ਪੁੱਛਦੇ ਹਨ ਕਿ ਕੀ ਉਹ ਹਮੇਸ਼ਾ ਇਸੇ ਤਰ੍ਹਾਂ ਦੌੜਦੇ ਹਨ ਤਾਂ ਇਸ ''ਤੇ ਉਹ ਜਵਾਬ ਦਿੰਦੇ ਹਨ ਕਿ ''ਮੈਨੂੰ ਇੰਝ ਦੌੜਨਾ ਚੰਗਾ ਲੱਗਦਾ ਹੈ।'''' 
ਦੱਸ ਦੇਈਏ ਕਿ ਪ੍ਰੀਤੀਸ਼ ਨੰਦੀ ਅਤੇ ਰੰਜੀਤਾ ਨੰਦੀ ਦੇ ਸਹਿ-ਨਿਰਮਾਣ ਤਹਿਤ ''ਮਸਤੀਜ਼ਾਦੇ'' 29 ਜਨਵਰੀ ਨੂੰ ਰਿਲੀਜ਼ ਹੋਵੇਗੀ।
 ਵੀਰ ਦਾਸ ਤੋਂ ਇਲਾਵਾ ਫਿਲਮ ''ਚ ਤੁਸ਼ਾਰ ਕਪੂਰ ਅਤੇ ਸਨੀ ਲਿਓਨੀ ਵੀ ਹਨ। ਸਨੀ ਲਿਓਨੀ ਦਾ ਇਸ ''ਚ ਡਬਲ ਰੋਲ ''ਚ ਹੈ। ਫਿਲਮ ਦੇ ਇਕ ਟ੍ਰੇਲਰ ''ਚ ਉਹ ਵੀ ਬਿਨਾਂ ਕੱਪੜਿਆਂ ਦੇ ਹੀ ਨਜ਼ਰ ਆਈ ਹੈ। ਖੈਰ, ਆਪ ਹੀ ਸੁਣ ਲਓ ਵੀਰਦਾਸ ਦਾ ਨੰਗੇ ਹੋਣ ਦੇ ਬਹਾਨੇ।


Related News