ਕੋਲਕਾਤਾ ਰੇਪ ਕੇਸ ''ਤੇ ਅਦਾਕਾਰਾ ਸਵਰਾ ਭਾਸਕਰ ਨੂੰ ਆਇਆ ਗੁੱਸਾ, ਕੀਤੀ ਇਨਸਾਫ ਦੀ ਮੰਗ

Wednesday, Aug 14, 2024 - 12:11 PM (IST)

ਕੋਲਕਾਤਾ ਰੇਪ ਕੇਸ ''ਤੇ ਅਦਾਕਾਰਾ ਸਵਰਾ ਭਾਸਕਰ ਨੂੰ ਆਇਆ ਗੁੱਸਾ, ਕੀਤੀ ਇਨਸਾਫ ਦੀ ਮੰਗ

ਨਵੀਂ ਦਿੱਲੀ- ਕੋਲਕਾਤਾ ਦੇ ਆਰ.ਜੀ.ਕਾਰ ਮੈਡੀਕਲ ਕਾਲਜ 'ਚ ਇੱਕ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਦੇ ਭਿਆਨਕ ਮਾਮਲੇ ਨੂੰ ਲੈ ਕੇ ਅਦਾਕਾਰਾ ਸਵਰਾ ਭਾਸਕਰ ਦਾ ਖੂਨ ਖੋਲ ਉਠਿਆ ਹੈ। ਉਨ੍ਹਾਂ ਇਸ ਮਾਮਲੇ 'ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟਾਈ ਹੈ। ਉਨ੍ਹਾਂ ਨੇ ਆਪਣੇ ਐਕਸ ਅਕਾਊਂਟ 'ਤੇ ਮ੍ਰਿਤਕ ਲਈ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਇਸ ਪੋਸਟ 'ਤੇ ਜਿੱਥੇ ਕੁਝ ਲੋਕਾਂ ਨੇ ਅਦਾਕਾਰਾ ਦਾ ਸਮਰਥਨ ਕੀਤਾ, ਉੱਥੇ ਹੀ ਕੁਝ ਲੋਕਾਂ ਨੇ ਇਸ ਮੁੱਦੇ 'ਤੇ ਉਸ ਦੇ 'ਪੱਖਪਾਤੀ' ਅਤੇ 'ਪਖੰਡੀ' ਰੁਖ ਦੀ ਆਲੋਚਨਾ ਕੀਤੀ।

PunjabKesari

ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਆਪਣੇ ਬੇਬਾਕ ਬੋਲਾਂ ਲਈ ਜਾਣੀ ਜਾਂਦੀ ਹੈ। ਸੋਸ਼ਲ ਮੀਡੀਆ 'ਤੇ ਅਕਸਰ ਹਰ ਮੁੱਦੇ 'ਤੇ ਆਪਣੀ ਰਾਏ ਜ਼ਾਹਰ ਕਰਨ ਵਾਲੀ ਸਵਰਾ ਨੇ ਕੋਲਕਾਤਾ 'ਚ ਇਕ ਮਹਿਲਾ ਡਾਕਟਰ ਦੇ ਘਿਨਾਉਣੇ ਕਤਲ ਅਤੇ ਬਲਾਤਕਾਰ ਮਾਮਲੇ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਕਿਹਾ ਕਿ ਭਾਰਤ ਔਰਤਾਂ ਲਈ ਸੁਰੱਖਿਅਤ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ - ਨਿਖਿਲ ਪਟੇਲ ਦੇ ਲਗਾਏ ਗਏ ਦੋਸ਼ਾਂ ਦਾ ਦਲਜੀਤ ਨੇ ਦਿੱਤਾ ਮੂੰਹਤੋੜ ਜਵਾਬ

ਆਪਣੀ ਪੋਸਟ 'ਚ ਅਦਾਕਾਰਾ ਨੇ ਲਿਖਿਆ - 'ਕੋਲਕਾਤਾ 'ਚ ਇੱਕ ਰੈਜ਼ੀਡੈਂਟ ਡਾਕਟਰ ਦਾ ਬਲਾਤਕਾਰ ਅਤੇ ਕਤਲ ਬਹੁਤ ਭਿਆਨਕ ਹੈ ਅਤੇ ਇਹ ਇੱਕ ਕਠੋਰ ਯਾਦ ਦਿਵਾਉਂਦਾ ਹੈ ਕਿ ਅਸੀਂ ਇੱਕ ਸਮਾਜ ਦੇ ਰੂਪ 'ਚ ਔਰਤਾਂ ਨਾਲ ਕਿਵੇਂ ਵਿਵਹਾਰ ਕਰਦੇ ਹਾਂ। ਉਸ ਨੇ ਅੱਗੇ ਲਿਖਿਆ, 'ਬੁਨਿਆਦੀ ਢਾਂਚਾ, ਇਹ ਇੱਕ ਦਰਦਨਾਕ ਯਾਦ ਦਿਵਾਉਂਦਾ ਹੈ ਕਿ ਭਾਰਤ ਔਰਤਾਂ ਲਈ ਦੇਸ਼ ਨਹੀਂ ਹੈ। ਦੋਸ਼ੀਆਂ 'ਤੇ ਕਾਰਵਾਈ ਕੀਤੀ ਜਾਵੇ ਅਤੇ ਜਲਦੀ ਇਨਸਾਫ ਦਿੱਤਾ ਜਾਵੇ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt


author

Priyanka

Content Editor

Related News