ਪੰਜਾਬ ਦਾ ਪੁੱਤਰ ਸੋਨੂੰ ਸੂਦ ਹੁਣ ਮਜ਼ਦੂਰਾਂ ਲਈ ਕਰਨ ਜਾ ਰਿਹਾ ਇਹ ਕੰਮ
Thursday, Jul 16, 2020 - 09:00 AM (IST)
ਜਲੰਧਰ (ਵੈੱਬ ਡੈਸਕ) — ਪੰਜਾਬ ਦੇ ਮੋਗਾ ਸ਼ਹਿਰ ਦੇ ਜੰਮਪਲ ਸੋਨੂੰ ਸੂਦ ਨੇ ਤਾਲਾਬੰਦੀ ਦੌਰਾਨ ਜ਼ਰੂਰਤਮੰਦ ਅਤੇ ਗਰੀਬ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਦਾ ਬੀੜਾ ਚੁੱਕਿਆ ਹੋਇਆ ਹੈ। ਉਨ੍ਹਾਂ ਨੇ ਨਿਰਸਵਾਰਥ ਭਾਵ ਦੇ ਨਾਲ ਲੋਕਾਂ ਦੀ ਸੇਵਾ ਕੀਤੀ ਹ, ਜਿਸ ਦੀ ਹਰ ਪਾਸੇ ਤਾਰੀਫ਼ ਹੋ ਰਹੀ ਹੈ। ਸੋਨੂੰ ਸੂਦ ਨੇ ਜਿੱਥੇ ਤਾਲਾਬੰਦੀ ਦੌਰਾਨ ਜਿੱਥੇ ਗਰੀਬ ਅਤੇ ਮਜ਼ਦੂਰਾਂ ਨੂੰ ਬੱਸ ਸੇਵਾ ਚਲਾ ਕੇ ਘਰੋਂ ਘਰੀਂ ਪਹੁੰਚਾਇਆ ਸੀ, ਉੱਥੇ ਹੀ ਹੁਣ ਇਹ ਅਦਾਕਾਰ ਨੇ ਉਨ੍ਹਾਂ ਲੋਕਾਂ ਦੀ ਮਦਦ ਦਾ ਬੀੜਾ ਚੁੱਕਿਆ ਹੈ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਤਾਲਾਬੰਦੀ ਦੌਰਾਨ ਮਾਰੇ ਗਏ ਜਾਂ ਫਿਰ ਰਸਤੇ 'ਚ ਮੌਤ ਦੇ ਆਗੌਸ਼ 'ਚ ਸਮਾ ਗਏ। ਹੁਣ ਸੋਨੂੰ ਸੂਦ ਇਨ੍ਹਾਂ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਦੀ ਹਾਲਤ ਨੂੰ ਇੱਕ ਕਿਤਾਬ 'ਚ ਪੇਸ਼ ਕਰਨ ਜਾ ਰਹੇ ਹਨ ਅਤੇ ਇਨ੍ਹਾਂ ਦੀ ਹਾਲਤ 'ਤੇ ਇੱਕ ਕਿਤਾਬ ਲਿਖਣ ਜਾ ਰਹੇ ਹਨ। ਜਿਸ ਦਾ ਖੁਲਾਸਾ ਉਨ੍ਹਾਂ ਨੇ ਇੱਕ ਨਿਊਜ਼ ਏਜੰਸੀ ਨੂੰ ਦਿੱਤੀ ਇੰਟਰਵਿਊ ਦੌਰਾਨ ਕੀਤਾ ਹੈ।
The book will bring together the story of Sonu's amazing journey with migrants, and how it has changed more than a lakh lives including his own. I am delighted and look forward to publishing the book. @SonuSood @PenguinIndia @PreetiMarketINK https://t.co/uBPwgzglow
— Milee Ashwarya (@mileeashwarya) July 15, 2020
ਹੁਣ ਉਹ ਇਸ ਕੋਰੋਨਾ ਕਾਲ ਦੇ ਤਜਰਬਿਆਂ ਨੂੰ ਇਕ ਕਿਤਾਬ 'ਚ ਸਮੇਟਣਾ ਚਾਹੁੰਦੇ ਹਨ। ਇਸ ਗੱਲ ਦੀ ਜਾਣਕਾਰੀ ਸੋਨੂੰ ਸੂਦ ਨੇ ਖ਼ੁਦ ਦਿੱਤੀ। ਸੋਨੂੰ ਸੂਦ ਨੇ ਇਸ ਮਾਮਲੇ 'ਚ ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ ਕਿਹਾ, 'ਪਿਛਲੇ ਕਰੀਬ ਸਾਢੇ ਤਿੰਨ ਮਹੀਨੇ ਇੱਕ ਤਰੀਕੇ ਨਾਲ ਮੇਰੇ ਲਈ ਜ਼ਿੰਦਗੀ ਬਦਲਣ ਵਾਲੇ ਤਜਰਬੇ ਰਹੇ ਹਨ। ਮਜ਼ਦੂਰਾਂ ਨਾਲ 16 ਤੋਂ 18 ਘੰਟੇ ਰਹਿਣਾ ਉਨ੍ਹਾਂ ਨਾਲ ਦਰਦ ਵੰਡਾਉਣਾ। ਮੈਂ ਜਦੋਂ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਲਈ ਅਲਵਿਦਾ ਕਹਿਣ ਜਾਂਦਾ ਸੀ ਤਾਂ ਮੇਰਾ ਦਿਲ ਖ਼ੁਸ਼ੀ ਨਾਲ ਭਰ ਜਾਂਦਾ ਸੀ। ਉਨ੍ਹਾਂ ਦੇ ਚਿਹਰੇ 'ਤੇ ਮੁਸਕਾਨ, ਉਨ੍ਹਾਂ ਦੀਆਂ ਅੱਖਾਂ 'ਚ ਖ਼ੁਸ਼ੀ ਦੇ ਅੱਥਰੂ ਮੇਰੀ ਜ਼ਿੰਦਗੀ ਦੇ ਸਭ ਤੋਂ ਵਧੀਆ ਅਨੁਭਵ ਰਹੇ ਹਨ।'
Already on it brother will keep you posted. Hopefully soon everyone will be back in india with their families ❤️ https://t.co/Ibpl4zVtDV
— sonu sood (@SonuSood) July 15, 2020