ਅਦਾਕਾਰ ਸ਼ਿਵ ਕੁਮਾਰ ਵਰਮਾ ਦੀ ਹਾਲਤ ਗੰਭੀਰ, ਅਕਸ਼ੈ ਤੇ ਸਲਮਾਨ ਨੂੰ ਕੀਤੀ ਮਦਦ ਲਈ ਅਪੀਲ

Friday, Dec 04, 2020 - 12:52 PM (IST)

ਅਦਾਕਾਰ ਸ਼ਿਵ ਕੁਮਾਰ ਵਰਮਾ ਦੀ ਹਾਲਤ ਗੰਭੀਰ, ਅਕਸ਼ੈ ਤੇ ਸਲਮਾਨ ਨੂੰ ਕੀਤੀ ਮਦਦ ਲਈ ਅਪੀਲ

ਮੁੰਬਈ (ਬਿਊਰੋ) : ਅਦਾਕਾਰ ਸ਼ਿਵ ਕੁਮਾਰ ਵਰਮਾ ਨੇ ਬਹੁਤ ਸਾਰੇ ਸ਼ੋਅ ਅਤੇ ਫ਼ਿਲਮਾਂ 'ਚ ਕੰਮ ਕੀਤਾ ਹੈ। ਉਨ੍ਹਾਂ ਨੂੰ ਸੀ. ਓ. ਪੀ. ਡੀ. ਕਾਰਨ ਵੈਂਟੀਲੇਟਰ  'ਤੇ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਆਰਥਿਕ ਸਥਿਤੀ ਇੰਨੀ ਖ਼ਰਾਬ ਹੈ ਕਿ ਸਿੰਟਾ ਨੇ ਸਲਮਾਨ ਖ਼ਾਨ, ਅਕਸ਼ੇ ਕੁਮਾਰ ਅਤੇ ਅਮਿਤਾਭ ਬੱਚਨ ਨੂੰ ਮਦਦ ਲਈ ਬੇਨਤੀ ਕੀਤੀ ਹੈ। ਇਹ ਸਾਲ ਬਹੁਤ ਸਾਰੇ ਲੋਕਾਂ ਲਈ ਮੁਸ਼ਕਿਲ ਰਿਹਾ ਹੈ, ਜਿਸ ਪਿੱਛੇ ਬਹੁਤ ਸਾਰੇ ਕਾਰਨ ਹਨ। ਬਹੁਤ ਸਾਰੇ ਲੋਕ ਆਪਣੀ ਨੌਕਰੀ ਗੁਆ ਚੁੱਕੇ ਹਨ ਅਤੇ ਵਿੱਤੀ ਸਮੱਸਿਆਵਾਂ ਨਾਲ ਜੂਝ ਰਹੇ ਹਨ। ਇਸ  'ਚ ਮਨੋਰੰਜਨ ਜਗਤ ਦੇ ਬਹੁਤ ਸਾਰੇ ਜਾਣੇ-ਪਛਾਣੇ ਕਲਾਕਾਰ ਵੀ ਸ਼ਾਮਲ ਹਨ। ਇਨ੍ਹਾਂ 'ਚੋਂ ਹੀ ਇਕ ਹੈ ਸ਼ਿਵ ਕੁਮਾਰ ਵਰਮਾ।

PunjabKesari

ਸਿੰਟਾ ਨੇ ਆਪਣੇ ਟਵੀਟ  'ਚ ਲਿਖਿਆ, 'ਸ਼ਿਵ ਕੁਮਾਰ ਸੀ. ਓ. ਪੀ. ਡੀ. ਨਾਲ ਲੜ ਰਹੇ ਹਨ। ਉਨ੍ਹਾਂ ਦਾ ਕੋਰੋਨਾ ਟੈਸਟ ਨਕਾਰਾਤਮਕ ਆਇਆ ਹੈ। ਹਾਲਾਂਕਿ ਉਨ੍ਹਾਂ ਨੂੰ ਹੋਰ ਕਈ ਟੈਸਟ ਕਰਵਾਉਣੇ ਪਏ ਹਨ। ਇਸ ਕਾਰਨ ਉਨ੍ਹਾਂ ਨੂੰ ਫੰਡਾਂ ਦੀ ਜ਼ਰੂਰਤ ਹੈ। ਅਸੀਂ ਮਨੋਜ ਜੋਸ਼ੀ, ਅਮਿਤ ਬਹਿਲ, ਸਲਮਾਨ ਖ਼ਾਨ, ਅਕਸ਼ੇ ਕੁਮਾਰ ਅਤੇ ਵਿਦਿਆ ਨੂੰ ਟੈਗ ਕੀਤਾ। ਵਿਦਿਆ ਬਾਲਨ ਤੋਂ ਮਦਦ ਮੰਗਦਿਆਂ ਸਿੰਟਾ ਦੇ ਅਮਿਤ ਬਹਿਲ ਨੇ ਇਸ ਬਾਰੇ ਕਿਹਾ, 'ਜਿਵੇਂ ਹੀ ਸਾਨੂੰ ਇਸ ਬਾਰੇ ਜਾਣਕਾਰੀ ਮਿਲੀ, ਅਸੀਂ ਸਿੰਟਾ ਦੇ ਨਿਯਮ ਅਨੁਸਾਰ ਉਸ ਦੇ ਖ਼ਾਤੇ 'ਚ 50 ਹਜ਼ਾਰ ਰੁਪਏ ਟਰਾਂਸਫਰ ਕਰ ਦਿੱਤੇ। ਸ਼ਿਵ ਕੁਮਾਰ ਦੀ ਲੜਕੀ ਮਦਦ ਮੰਗਣ ਆਈ ਸੀ।'

PunjabKesari

ਇਸ ਤੋਂ ਪਹਿਲਾਂ ਸਿੰਟਾ ਨੇ ਟਵੀਟ ਕੀਤਾ, 'ਸਹਾਇਤਾ ਲਈ ਇਕ ਜ਼ਰੂਰੀ ਕਾਲ! ਸ਼ਿਵਕੁਮਾਰ ਵਰਮਾ ਸੀ. ਓ. ਪੀ. ਡੀ. ਤੋਂ ਪੀੜ੍ਹਤ ਹਨ ਅਤੇ ਉਨ੍ਹਾਂ ਨੂੰ ਕੋਵਿਡ -19 ਹੋਣ ਦਾ ਸ਼ੱਕ ਹੈ। ਉਨ੍ਹਾਂ ਨੂੰ ਹਸਪਤਾਲ ਦੇ ਖ਼ਰਚਿਆਂ ਲਈ ਫੰਡਾਂ ਦੀ ਤੁਰੰਤ ਲੋੜ ਹੈ। ਅਸੀਂ ਨਿਮਰਤਾ ਨਾਲ ਬੇਨਤੀ ਕਰਦੇ ਹਾਂ ਕਿ ਜੋ ਵੀ ਤੁਸੀਂ ਕਰ ਸਹਾਇਤਾ ਲਈ ਦਾਨ ਕਰ ਸਕਦੇ ਹੋ ਦਾਨ ਕਰੋ।' ਸਿੰਟਾ ਨੇ ਸ਼ਿਵਕੁਮਾਰ ਦੇ ਬੈਂਕ ਵੇਰਵੇ ਵੀ ਸਾਂਝੇ ਕੀਤੇ ਹਨ ਤਾਂ ਜੋ ਸ਼ੁੱਭ ਚਿੰਤਕ ਬਿਮਾਰ ਅਦਾਕਾਰ ਦੀ ਸਹਾਇਤਾ ਲਈ ਅੱਗੇ ਆ ਸਕਣ। ਸਿੰਟਾ ਬਾਲੀਵੁੱਡ ਅਤੇ ਟੀ. ਵੀ. ਕਲਾਕਾਰਾਂ ਦੇ ਹਿੱਤਾਂ ਪ੍ਰਤੀ ਬਹੁਤ ਚੇਤੰਨ ਹੈ।


author

sunita

Content Editor

Related News