ਕੋਰੋਨਾ ਕਾਲ ਚ ਪੀੜਤਾਂ ਦੀ ਸੇਵਾ ਕਰਨ ਵਾਲੀ ਅਦਾਕਾਰਾ ਸ਼ਿਖਾ ਮਲਹੋਤਰਾ ਦੀ ਹਾਲਤ ਨਾਜ਼ੁਕ

Saturday, Dec 12, 2020 - 11:06 AM (IST)

ਕੋਰੋਨਾ ਕਾਲ ਚ ਪੀੜਤਾਂ ਦੀ ਸੇਵਾ ਕਰਨ ਵਾਲੀ ਅਦਾਕਾਰਾ ਸ਼ਿਖਾ ਮਲਹੋਤਰਾ ਦੀ ਹਾਲਤ ਨਾਜ਼ੁਕ

ਮੁੰਬਈ (ਬਿਊਰੋ) — ਬਾਲੀਵੁੱਡ ਪ੍ਰਸ਼ੰਸਕਾਂ ਲਈ ਇਕ ਹੋਰ ਬੁਰੀ ਖ਼ਬਰ ਸਾਹਮਣੇ ਆਈ ਹੈ। ਸ਼ਾਹਰੁਖ ਖ਼ਾਨ ਦੀ ਫ਼ਿਲਮ 'ਫੈਨ' 'ਚ ਨਜ਼ਰ ਆ ਚੁੱਕੀ ਅਦਾਕਾਰਾ ਸ਼ਿਖਾ ਮਲਹੋਤਰਾ ਨੂੰ ਅਧਰੰਗ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਦੇ ਸਰੀਰ ਦਾ ਅੱਧਾ ਹਿੱਸਾ ਕੰਮ ਨਹੀਂ ਕਰ ਰਿਹਾ ਹੈ। ਸ਼ਿਖਾ ਦੇ ਮੈਨੇਜਰ ਅਸ਼ਿਵਨੀ ਸ਼ੁਕਲ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ 'ਚ ਅਦਾਕਾਰਾ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, 'ਸ਼ਿਖਾ ਮਲਹੋਤਰਾ ਅੱਜ ਫ਼ਿਰ ਇਕ ਵਾਰ ਹਸਪਤਾਲ 'ਚਸ ਕੋਵਿਡ ਤੋਂ ਜੰਗ ਜਿੱਤਣ ਦੇ ਇਕ ਮਹੀਨੇ ਬਾਅਦ 10 ਦਸੰਬਰ ਦੇਰ ਰਾਤ ਅਧਰੰਧ ਦਾ ਦੌਰਾ ਪੈਣ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਕੋਲੋਂ ਬੋਲਿਆ ਵੀ ਨਹੀਂ ਜਾ ਰਿਹਾ ਹੈ। ਉਨ੍ਹਾਂ ਦੀ ਸਿਹਤ ਲਈ ਦੁਆਵਾਂ ਕਰੋ।'

PunjabKesari
ਸ਼ਿਖਾ ਮਲਹੋਤਰਾ ਅਦਾਕਾਰਾ ਹੋਣ ਦੇ ਨਾਲ-ਨਾਲ ਇਕ ਸਰਟੀਫਾਈਡ ਨਰਸ ਵੀ ਹੈ। ਕੋਰੋਨਾ ਆਫ਼ਤ ਦੌਰਾਨ ਉਨ੍ਹਾਂ ਨੇ ਮੁੰਬਈ ਦੇ ਜੋਗੇਸ਼ਵਰੀ ਸਥਿਤ ਇਕ ਟਰੋਮਾ ਸੈਂਟਰ 'ਚ ਇਕ ਨਰਸ ਦੇ ਤੌਰ 'ਤੇ ਮਰੀਜਾਂ ਦੀ ਸੇਵਾ ਕੀਤੀ ਸੀ। ਇਸ ਗੱਲ ਲਈ ਉਨ੍ਹਾਂ ਦੀ ਕਾਫ਼ੀ ਤਾਰੀਫ਼ ਵੀ ਹੋਈ ਸੀ। ਮਰੀਜ਼ਾਂ ਦੀ ਸੇਵਾ ਕਰਦੇ ਹੋਏ ਸ਼ਿਖਾ ਖ਼ੁਦ ਵੀ ਕੋਰੋਨਾ ਪਾਜ਼ੇਟਿਵ ਹੋ ਗਈ ਸੀ। 2 ਅਕਤੂਬਰ ਨੂੰ ਉਨ੍ਹਾਂ ਨ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ। 20 ਦਿਨ ਬਾਅਦ ਯਾਨੀ ਕਿ 22 ਅਕਤੂਬਰ ਨੂੰ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਸੀ।

 
 
 
 
 
 
 
 
 
 
 
 
 
 
 
 

A post shared by Shikha Malhotra (@shikhamalhotraofficial)

ਸ਼ਿਖਾ ਮਲਹੋਤਰਾ ਨੇ ਆਪਣੇ ਬਾਡੀਵੁੱਡ ਦੀ ਸ਼ੁਰੂਆਤ ਸਾਲ 2007 'ਚ ਕੀਤੀ ਸੀ। ਉਨ੍ਹਾਂ ਨੇ ਪਹਿਲੀ ਵਾਰ ਫ਼ਿਲਮ 'ਦਿ ਵਰਲਡ ਅਨਸੀਨ' 'ਚ ਕੰਮ ਕੀਤਾ ਸੀ। 'ਫੈਨ' ਫ਼ਿਲਮ ਤੋਂ ਇਲਾਵਾ ਉਹ 'ਰਨਿੰਗ ਸ਼ਾਦੀ' 'ਚ ਵੀ ਨਜ਼ਰ ਆ ਚੁੱਕੀ ਹੈ। ਇਸ ਸਾਲ ਉਨ੍ਹਾਂ ਦੀ ਫ਼ਿਲਮ 'ਕਾਂਚਲੀ' ਰਿਲੀਜ਼ ਹੋਈ ਸੀ, ਜਿਸ 'ਚ ਉਨ੍ਹਾਂ ਨੇ ਸੰਜੈ ਮਿਸ਼ਰਾ ਨਾਲ ਕੰਮ ਕੀਤਾ ਸੀ।

 

ਨੋਟ - ਅਦਾਕਾਰਾ ਸ਼ਿਖਾ ਮਲਹੋਤਰਾ ਨੂੰ  ਤੁਸੀਂ ਕੀ ਰਾਏ ਦੇਣਾ ਚਾਹੁੰਦਾ ਹੋ, ਕੁਮੈਂਟ ਬਾਕਸ 'ਚ ਜ਼ਰੂਰ ਦਿਓ ਆਪਣੀ ਰਾਏ।


author

sunita

Content Editor

Related News