ਸੋਸ਼ਲ ਮੀਡੀਆ ''ਤੇ ਉੱਡੀ ਅਦਾਕਾਰ ਸ਼ਰਮਨ ਜੋਸ਼ੀ ਦੀ ਮੌਤ ਦੀ ਅਫ਼ਵਾਹ

Saturday, Aug 06, 2022 - 01:48 PM (IST)

ਸੋਸ਼ਲ ਮੀਡੀਆ ''ਤੇ ਉੱਡੀ ਅਦਾਕਾਰ ਸ਼ਰਮਨ ਜੋਸ਼ੀ ਦੀ ਮੌਤ ਦੀ ਅਫ਼ਵਾਹ

ਮੁੰਬਈ- ਸੋਸ਼ਲ ਮੀਡੀਆ 'ਤੇ ਕਈ ਵਾਰ ਬੀ-ਟਾਊਨ ਸਿਤਾਰਿਆਂ ਦੀ ਮੌਤ ਦੀਆਂ ਅਫ਼ਵਾਹਾਂ ਫੈਲਦੀਆਂ ਰਹਿੰਦੀਆਂ ਹਨ। ਬੀਤੇ ਦਿਨੀਂ ਅਦਾਕਾਰ ਪ੍ਰੇਮ ਚੋਪੜਾ ਦੇ ਦਿਹਾਂਤ ਦੀ ਅਫ਼ਵਾਹ ਸਾਹਮਣੇ ਆਈਆਂ ਸੀ। ਇਨ੍ਹਾਂ ਖ਼ਬਰਾਂ 'ਤੇ ਅਦਾਕਾਰ ਨੇ ਖ਼ੁਦ ਸਾਹਮਣੇ ਆ ਕੇ ਸਫ਼ਾਈ ਦਿੱਤੀ ਸੀ।
ਉਧਰ ਹੁਣ ਪ੍ਰੇਮ ਚੋਪੜਾ ਦੇ ਜਵਾਈ ਭਾਵ ਅਦਾਕਾਰ ਸ਼ਰਮਨ ਜੋਸ਼ੀ ਦੀ ਮੌਤ ਦੀ ਝੂਠੀ ਖ਼ਬਰ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਣ ਲੱਗੀ ਹੈ। ਹਾਲਾਂਕਿ ਇਨ੍ਹਾਂ ਖ਼ਬਰਾਂ 'ਚ ਕੋਈ ਸੱਚਾਈ ਨਹੀਂ ਹੈ। ਸ਼ਰਮਨ ਪੂਰੀ ਤਰ੍ਹਾਂ ਠੀਕ ਹੈ ਅਤੇ ਉਨ੍ਹਾਂ ਨੂੰ ਕੁਝ ਨਹੀਂ ਹੋਇਆ ਹੈ।

PunjabKesari
ਸ਼ਰਮਨ ਜੋਸ਼ੀ ਗੁਜਰਾਤੀ ਅਦਾਕਾਰ ਅਰਵਿੰਦ ਜੋਸ਼ੀ ਦੇ ਪੁੱਤਰ ਹਨ। ਗੁਜਰਾਤੀ ਥਿਏਟਰ ਨਾਲ ਸ਼ੁਰੂਆਤ ਕਰਨ ਵਾਲੇ ਸ਼ਰਮਨ ਨੇ ਸਾਲ 1999 'ਚ ਫਿਲਮ 'ਗਾਡਫਾਦਰ' ਨਾਲ ਐਕਟਿੰਗ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਸ਼ਰਮਨ ਨੇ 'ਸਟਾਈਲ', 'ਰੰਗ ਦੇ ਬਸੰਤੀ', 'ਗੋਲਮਾਲ', 'ਲਾਈਨ ਇਨ ਅ ਮੈਟਰੋ','ਢੋਲ', '3 ਇਡੀਅਟਸ', 'ਹੇਟ ਸਟੋਰੀ 3', 'ਮਿਸ਼ਨ ਮੰਗਲ' ਵਰਗੀਆਂ ਕਈ ਪ੍ਰਸਿੱਧ ਫਿਲਮਾਂ 'ਚ ਕੰਮ ਕੀਤਾ ਹੈ। 

PunjabKesari
ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਸ਼ਰਮਨ ਜੋਸ਼ੀ ਨੇ 21 ਸਾਲ ਦੀ ਉਮਰ 'ਚ ਪ੍ਰੇਮ ਚੋਪੜਾ ਦੀ ਧੀ ਪ੍ਰੇਰਣਾ ਚੋਪੜਾ ਨਾਲ ਵਿਆਹ ਕੀਤਾ ਸੀ। 

PunjabKesari
ਜੋੜੇ ਦੇ ਤਿੰਨ ਬੱਚੇ ਹਨ। ਉਨ੍ਹਾਂ ਨੇ ਸਾਲ 2005 'ਚ ਇਕ ਧੀ ਦਾ ਸਵਾਗਤ ਕੀਤਾ ਜਿਸ ਸਾਲ 2009 'ਚ ਜੁੜਵਾਂ ਪੱਤਰ ਵਿਹਾਨ ਜੋਸ਼ੀ, ਵਰਯਾਨ ਜੋਸ਼ੀ ਦਾ ਸਵਾਗਤ ਕੀਤਾ। 


author

Aarti dhillon

Content Editor

Related News