ਅਦਾਕਾਰ ਸਤੀਸ਼ ਕੌਸ਼ਿਕ ਹੋਏ ਕੋਰੋਨਾ ਪਾਜ਼ੇਟਿਵ, ਟਵੀਟ ਕਰਕੇ ਦਿੱਤੀ ਜਾਣਕਾਰੀ

03/18/2021 11:05:36 AM

ਮੁੰਬਈ: ਦੇਸ਼ ’ਚ ਕੋਰੋਨਾ ਵਾਇਰਸ ਇਕ ਵਾਰ ਫਿਰ ਤੋਂ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਮਹਾਰਾਸ਼ਟਰ ’ਚ ਇਸ ਦੇ ਸਭ ਤੋਂ ਜ਼ਿਆਦਾ ਮਾਮਲਾ ਸਾਹਮਣੇ ਆ ਰਹੇ ਹਨ। ਬਾਲੀਵੁੱਡ ਅਤੇ ਟੀ.ਵੀ. ਸਿਤਾਰੇ ਵੀ ਇਸ ਬੀਮਾਰੀ ਤੋਂ ਬਚ ਨਹੀਂ ਪਾਏ ਹਨ। ਹੁਣ ਹਾਲ ਹੀ ’ਚ ਬਾਲੀਵੁੱਡ ਦੇ ਅਦਾਕਾਰਾ ਸਤੀਸ਼ ਕੌਸ਼ਿਕ ਵੀ ਇਸ ਦੀ ਲਪੇਟ ’ਚ ਆ ਗਏ ਹਨ। 

PunjabKesari

ਅਦਾਕਾਰ ਦੇ ਇਸ ਟਵੀਟ ਤੋਂ ਬਾਅਦ ਹੀ ਪ੍ਰਸ਼ੰਸਕ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ। 

Attention please!! I have been tested Covid positive. I would request everyone to get tested, who came in contact with me in the last few days. I am home quarantined. Your love, best wishes & blessings will help. Thanks.

— satish kaushik (@satishkaushik2) March 17, 2021

ਇਸ ਗੱਲ ਦੀ ਜਾਣਕਾਰੀ ਸਤੀਸ਼ ਨੇ ਖ਼ੁਦ ਪ੍ਰਸ਼ੰਸਕਾਂ ਨੂੰ ਸੋਸ਼ਲ ਮੀਡੀਆ ’ਤੇ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਕਿ ‘ਕਿ੍ਰਪਾ ਕਰਕੇ ਧਿਆਨ ਦਿਓ। ਮੈਂ ਕੋਰੋਨਾ ਵਾਇਰਸ ਪਾਜ਼ੇਟਿਵ ਪਾਇਆ ਗਿਆ ਹਾਂ। ਜੋ ਵੀ ਮੇਰੇ ਸੰਪਰਕ ’ਚ ਪਿਛਲੇ ਕੁਝ ਦਿਨਾਂ ’ਚ ਆਏ ਹੋਣ ਕਿ੍ਰਪਾ ਕਰਕੇ ਆਪਣੇ ਟੈਸਟ ਕਰਵਾ ਲਓ।
ਮੈਂ ਘਰ ’ਚ ਹੀ ਕੁਆਰੰਟਾਈਨ ਹਾਂ। ਤੁਹਾਡਾ ਪਿਆਰ। ਤੁਹਾਡੀ ਪ੍ਰਾਥਨਾ ਇਸ ਤੋਂ ਬਾਹਰ ਆਉਣ ’ਚ ਮਦਦ ਕਰੇਗੀ। ਧੰਨਵਾਦ। ਅਦਾਕਾਰ ਦੇ ਇਸ ਟਵੀਟ ਤੋਂ ਬਾਅਦ ਪ੍ਰਸ਼ੰਸਕ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ। ਦੱਸ ਦੇਈਏ ਕਿ ਸਤੀਸ਼ ਤੋਂ ਪਹਿਲਾਂ ਤਾਰਾ ਸੁਤਰਿਆ, ਰਣਬੀਰ ਕਪੂਰ, ਸੰਜੇ ਲੀਲਾ ਭੰਸਾਲੀ ਅਤੇ ਮਨੋਜ ਬਾਜਪੇਈ ਵੀ ਇਸ ਮਹਾਮਾਰੀ ਦਾ ਸ਼ਿਕਾਰ ਹੋ ਗਏ ਹਨ। 

ਨੋਟ—ਅਦਾਕਾਰ ਸਤੀਸ਼ ਕੌਸ਼ਿਕ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਬਾਰੇ ਆਪਣੀ ਰਾਏ ਕੁਮੈਂਟ ਕਰਕੇ ਦੱਸੋ।


Aarti dhillon

Content Editor

Related News