‘ਚੱਕ ਦੇ ਇੰਡੀਆ’ ਫੇਮ ਅਦਾਕਾਰ ਰੀਓ ਕਪਾੜੀਆ ਦਾ ਦਿਹਾਂਤ, ਕੱਲ ਨੂੰ ਹੋਵੇਗਾ ਅੰਤਿਮ ਸੰਸਕਾਰ

09/14/2023 5:05:38 PM

ਮੁੰਬਈ (ਬਿਊਰੋ)– ‘ਦਿਲ ਚਾਹਤਾ ਹੈ’, ‘ਚੱਕ ਦੇ ਇੰਡੀਆ’ ਤੇ ‘ਹੈਪੀ ਨਿਊ ਈਅਰ’ ਵਰਗੀਆਂ ਫ਼ਿਲਮਾਂ ਨਾਲ ਲਾਈਮਲਾਈਟ ’ਚ ਆਏ ਮਸ਼ਹੂਰ ਅਦਾਕਾਰ ਰੀਓ ਕਪਾੜੀਆ ਦਾ ਦਿਹਾਂਤ ਹੋ ਗਿਆ ਹੈ। ਦਮਦਾਰ ਅਦਾਕਾਰੀ ਲਈ ਜਾਣੇ ਜਾਂਦੇ ਰੀਓ ਦੇ ਪ੍ਰਸ਼ੰਸਕ ਇਸ ਖ਼ਬਰ ਤੋਂ ਦੁਖੀ ਹਨ। ਰੀਓ ਨੂੰ ‘ਚੱਕ ਦੇ ਇੰਡੀਆ’ ਫ਼ਿਲਮ ’ਚ ਉਨ੍ਹਾਂ ਦੀ ਸ਼ਾਨਦਾਰ ਅਦਾਕਾਰੀ ਲਈ ਲੋਕਾਂ ਨੇ ਕਾਫ਼ੀ ਸਰਾਹਿਆ। ਰੀਓ ਨੇ ‘ਹੈਪੀ ਨਿਊ ਈਅਰ’ ਤੇ ‘ਮਰਦਾਨੀ’ ਸਮੇਤ ਕਈ ਮਸ਼ਹੂਰ ਫ਼ਿਲਮਾਂ ’ਚ ਕੰਮ ਕੀਤਾ ਹੈ। 13 ਸਤੰਬਰ ਨੂੰ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਦੋਸਤ ਫੈਜ਼ਲ ਮਲਿਕ ਨੇ ਉਨ੍ਹਾਂ ਦੀ ਮੌਤ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ। ਰੀਓ ਦੀ ਉਮਰ 66 ਸਾਲ ਸੀ। ਉਹ ਆਪਣੇ ਪਿੱਛੇ ਪਤਨੀ ਮਾਰੀਆ ਫਰਾਹ, ਬੱਚੇ ਅਮਨ ਤੇ ਵੀਰ ਨੂੰ ਛੱਡ ਗਏ ਹਨ।

ਰੀਓ ਕਪਾੜੀਆ ਦੇ ਦਿਹਾਂਤ ਦੀ ਖ਼ਬਰ ਨਾਲ ਪੂਰੀ ਫ਼ਿਲਮ ਇੰਡਸਟਰੀ ’ਚ ਸੋਗ ਦੀ ਲਹਿਰ ਹੈ। ਉਨ੍ਹਾਂ ਦੇ ਪਰਿਵਾਰ ਨਾਲ ਜੁੜੇ ਦੋਸਤਾਂ ਨੇ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ 15 ਸਤੰਬਰ ਨੂੰ ਗੋਰੇਗਾਂਵ ਸਥਿਤ ਸ਼ਿਵਧਾਮ ਸ਼ਮਸ਼ਾਨਘਾਟ ’ਚ ਹੋਵੇਗਾ। ਅਦਾਕਾਰ ਰੀਓ ਕਪਾੜੀਆ ਦੇ ਪਰਿਵਾਰ ’ਚ ਉਨ੍ਹਾਂ ਦੀ ਪਤਨੀ ਮਾਰੀਆ ਫਰਾਹ, ਬੱਚੇ ਅਮਨ ਤੇ ਵੀਰ ਸ਼ਾਮਲ ਹਨ।

ਇਹ ਖ਼ਬਰ ਵੀ ਪੜ੍ਹੋ : ਅਮਰੀਕਾ ਜਾਣ ਦਾ ਅਸਲ ਕਾਰਨ ਨਹੀਂ ਹੈ ਧਰਮਿੰਦਰ ਦੀ ਬੀਮਾਰੀ, ਇਸ ਕਾਰਨ ਮਾਤਾ-ਪਿਤਾ ਨਾਲ ਵਿਦੇਸ਼ ਪਹੁੰਚੇ ਸਨੀ ਦਿਓਲ

ਰੀਓ ‘ਖ਼ੁਦਾ ਹਾਫਿਜ਼’, ‘ਦਿ ਬਿੱਗ ਬੁੱਲ’, ‘ਏਜੰਟ ਵਿਨੋਦ’ ਸਮੇਤ ਕਈ ਫ਼ਿਲਮਾਂ ਦਾ ਹਿੱਸਾ ਰਹਿ ਚੁੱਕੇ ਹਨ। ਉਹ ਹਾਲ ਹੀ ’ਚ ‘ਮੇਡ ਇਨ ਹੈਵਨ 2’ ਦੇ ਐਪੀਸੋਡ ’ਚ ਨਜ਼ਰ ਆਏ ਸਨ। ਫ਼ਿਲਮਾਂ ਤੋਂ ਇਲਾਵਾ ਰੀਓ ਟੈਲੀਵਿਜ਼ਨ ’ਤੇ ਵੀ ਇਕ ਪ੍ਰਮੁੱਖ ਚਿਹਰਾ ਸਨ, ਜਿਥੇ ਉਨ੍ਹਾਂ ਨੇ ‘ਸਪਨੇ ਸੁਹਾਨੇ ਲੜਕਪਨ ਕੇ’ ਤੇ ਸਿਧਾਰਥ ਤਿਵਾਰੀ ਦੇ ‘ਮਹਾਭਾਰਤ’ ਵਰਗੇ ਸ਼ੋਅਜ਼ ’ਚ ਕੰਮ ਕੀਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News