ਅਦਾਕਾਰ ਰਣਵੀਰ ਸ਼ੌਰੀ ਨੂੰ ਹੋਇਆ ਕੋਰੋਨਾ, ਖ਼ੁਦ ਨੂੰ ਕੀਤਾ ਇਕਾਂਤਵਾਸ

Wednesday, Feb 17, 2021 - 10:53 AM (IST)

ਅਦਾਕਾਰ ਰਣਵੀਰ ਸ਼ੌਰੀ ਨੂੰ ਹੋਇਆ ਕੋਰੋਨਾ, ਖ਼ੁਦ ਨੂੰ ਕੀਤਾ ਇਕਾਂਤਵਾਸ

ਮੁੰਬਈ: ਪਿਛਲੇ ਕੁਝ ਮਹੀਨਿਆਂ ਤੋਂ ਕੋਰੋਨਾ ਵਾਇਰਸ ਦੇ ਕੇਸਾਂ ’ਚ ਕਮੀ ਦੇਖੀ ਜਾ ਰਹੀ ਹੈ ਪਰ ਖ਼ਤਰਾ ਹਾਲੇ ਵੀ ਬਣਿਆ ਹੋਇਆ ਹੈ। ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਦਾ ਪਾਲਨ ਕਰਨ ਅਤੇ ਮਾਸਕ ਲਗਾਉਣ ਦੀ ਹਿਦਾਇਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਦੇ ਚੁੱਕੇ ਹਨ। ਬਾਲੀਵੁੱਡ ਦੇ ਕਈ ਸਿਤਾਰੇ ਵੀ ਕੋਰੋਨਾ ਦੀ ਲਪੇਟ ’ਚ ਆਏ ਸਨ। ਹੁਣ ਅਦਾਕਾਰ ਰਣਵੀਰ ਸ਼ੌਰੀ ਕੋਰੋਨਾ ਇੰਫੈਕਟਿਡ ਹੋ ਗਏ ਹਨ।
ਅਦਾਕਾਰ ਰਣਵੀਰ ਨੇ ਆਪਣੇ ਟਵਿਟਰ ’ਤੇ ਇਸ ਦੀ ਜਾਣਕਾਰੀ ਦਿੱਤੀ ਹੈ। ਕੋੋਰੋਨਾ ਇੰਫੈਕਟਿਡ ਹੋਣ ਤੋਂ ਬਾਅਦ ਉਨ੍ਹਾਂ ਨੇ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਕਿ ‘ਮੇਰਾ ਕੋਵਿਡ 19 ਟੈਸਟ ਪਾਜ਼ੇਟਿਵ ਪਾਇਆ ਗਿਆ ਹੈ। ਹਲਕੇ ਲੱਛਣ ਹਨ। ਮੈਂ ਇਕਾਂਤਵਾਸ ’ਚ ਹਾਂ’।

PunjabKesari
ਦਿਸ਼ਾ ਰਵੀ ’ਤੇ ਟਵੀਟ ਕਰਕੇ ਟਰੋਲ ਹੋਏ ਸਨ ਰਣਵੀਰ
ਰਣਵੀਰ ਸ਼ੌਰੀ ਸੋਸ਼ਲ ਮੀਡੀਆ ’ਤੇ ਬੇਬਾਕ ਤਰੀਕੇ ਨਾਲ ਆਪਣੀ ਗੱਲ ਰੱਖਣ ਲਈ ਮਸ਼ਹੂਰ ਹਨ। ਰਣਵੀਰ ਸ਼ੌਰੀ ਨੇ ਟਵਿਟਰ ’ਤੇ ਆਪਣੇ ਇਕ ਕੁਮੈਂਟ ’ਤੇ ਰਾਜਨੀਤਿਕ ਚਰਚਾਵਾਂ ’ਚ ਹਿੱਸਾ ਲੈਣ ਵਾਲੇ ਅਤੇ ਸਰਗਰਮ ਰਹਿਣ ਵਾਲੇ ਵਿਦਿਆਰਥੀਆਂ ਦੀ ਆਲੋਚਨਾ ਕੀਤੀ ਸੀ। ਉਨ੍ਹਾਂ ਨੇ ਵਾਤਾਵਰਣ ਕਾਰਜਕਰਤਾ ਦਿਸ਼ਾ ਰਵੀ ਦੀ ਗਿ੍ਰਫ਼ਤਾਰੀ ’ਤੇ ਪ੍ਰਤੀਕਿਰਿਆ ਦਿੱਤੀ ਸੀ ਜਿਸ ਤੋਂ ਬਾਅਦ ਕੁਝ ਸੋਸ਼ਲ ਮੀਡੀਆ ਯੂਜ਼ਰਸ ਨੇ ਉਨ੍ਹਾਂ ਨੂੰ ਘੇਰ ਲਿਆ ਸੀ। 


author

Aarti dhillon

Content Editor

Related News