ਕੋਰੋਨਾ ਤੋਂ ਡਰੇ ਅਦਾਕਾਰ ਰਾਕੇਸ਼ ਰੌਸ਼ਨ, ਮੁੰਬਈ ਛੱਡ ਪੂਰੇ ਪਰਿਵਾਰ ਨਾਲ ਹੋਏ ਲੋਨਾਵਲਾ ਸ਼ਿਫਟ

03/27/2021 12:56:32 PM

ਮੁੰਬਈ: ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਚੱਲਦੇ ਪੂਰੇ ਦੇਸ਼ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੈ। ਇਸ ਮਹਾਮਾਰੀ ਨੇ ਲੋਕਾਂ ਦੇ ਮਨ ’ਚ ਡਰ ਪੈਦਾ ਕਰ ਦਿੱਤਾ ਹੈ। ਦੇਸ਼ ’ਚ ਇਸ ਦਾ ਸਭ ਤੋਂ ਜ਼ਿਆਦਾ ਅਸਰ ਮਹਾਰਾਸ਼ਟਰ ’ਚ ਦੇਖਣ ਨੂੰ ਮਿਲ ਰਿਹਾ ਹੈ। ਉਥੇ ਕਈ ਵੱਡੇ-ਵੱਡੇ ਸਿਤਾਰੇ ਕੋਰੋਨਾ ਦੀ ਲਪੇਟ ’ਚ ਆ ਚੁੱਕੇ ਹਨ। ਇਸ ਵਾਇਰਸ ’ਚ ਰਿਤਿਕ ਰੌਸ਼ਨ ਦੇ ਪਿਤਾ ਅਤੇ ਅਦਾਕਾਰ ਰਾਕੇਸ਼ ਰੌਸ਼ਨ ਦੇ ਮਨ ’ਚ ਵੀ ਇਕ ਡਰ ਪੈਦਾ ਕਰ ਦਿੱਤਾ ਹੈ। ਅਜਿਹੇ ’ਚ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਰਾਕੇਸ਼ ਰੌਸ਼ਨ ਨੇ ਪੂਰੇ ਪਰਿਵਾਰ ਦੇ ਨਾਲ ਮੁੰਬਈ ਛੱਡਣ ਦਾ ਫ਼ੈਸਲਾ ਲਿਆ। 

PunjabKesari
ਮੀਡੀਆ ਰਿਪੋਰਟ ਮੁਤਾਬਕ ਰਾਕੇਸ਼ ਰੌਸ਼ਨ ਆਪਣੇ ਪੂਰੇ ਪਰਿਵਾਰ ਨਾਲ ਮੁੰਬਈ ਤੋਂ ਬਾਹਰ ਜਾ ਚੁੱਕੇ ਹਨ। ਉਹ ਆਪਣੀ ਪਤਨੀ ਪਿੰਕੀ ਅਤੇ ਬੇਟੀ ਸੁਨੈਨਾ ਦੇ ਨਾਲ ਮੁੰਬਈ ਤੋਂ ਦੂਰ ਲੋਨਾਵਲਾ ’ਚ ਸ਼ਿਫਟ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਲੋਨਾਵਲਾ ’ਚ ਰਾਕੇਸ਼ ਰੌਸ਼ਨ ਦਾ ਇਕ ਵੱਡਾ ਆਲੀਸ਼ਨ ਘਰ ਹੈ। ਜਿਥੇ ਉਹ ਇਸ ਸਮੇਂ ਆਪਣੇ ਪਰਿਵਾਰ ਦੇ ਨਾਲ ਰਹਿ ਰਹੇ ਹਨ। ਉੱਧਰ ਰਿਤਿਕ ਰੌਸ਼ਨ ਫਿਲਹਾਲ ਮੁੰਬਈ ’ਚ ਹੀ ਰਹਿ ਰਹੇ ਹਨ। 

PunjabKesari
ਖ਼ਬਰਾਂ ਦੀ ਮੰਨੀਏ ਤਾਂ ਰਾਕੇਸ਼ ਰੌਸ਼ਨ ਸਿਰਫ਼ ਜ਼ਰੂਰੀ ਕੰਮ ਲਈ ਮੁੰਬਈ ਆਉਂਦੇ ਹਨ ਅਤੇ ਫਿਰ ਤੋਂ ਲੋਨਾਵਲਾ ਵਾਪਸ ਚਲੇ ਜਾਂਦੇ ਹਨ। ਇਸ ਗੱਲ ਦੀ ਖੁਲਾਸਾ ਰਾਕੇਸ਼ ਨੇ ਇਕ ਵੈੱਬਸਾਈਟ ਨਾਲ ਗੱਲ ਕਰਦੇ ਹੋਏ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮਹਾਮਾਰੀ ਪੂਰੀ ਤਰ੍ਹਾਂ ਖਤਮ ਨਹੀਂ ਹੋ ਜਾਂਦੀ ਉਦੋਂ ਤੱਕ ਅਸੀਂ ਲੋਨਾਵਲਾ ’ਚ ਹੀ ਰਹਾਂਗੇ। 

PunjabKesari
ਦੱਸ ਦੇਈਏ ਕਿ ਮਹਾਮਾਰੀ ਤੋਂ ਖ਼ੁਦ ਨੂੰ ਸੁਰੱਖਿਅਤ ਕਰਦੇ ਹੋਏ ਰਾਕੇਸ਼ ਰੌਸ਼ਨ ਨੇ ਬੀਤੇ ਦਿਨੀਂ ਕੋਰੋਨਾ ਵੈਕਸੀਨ ਲਗਵਾਈ ਸੀ। ਉਨ੍ਹਾਂ ਨੇ ਇਸ ਦੀ ਤਸਵੀਰ ਪੋਸਟ ਕਰਕੇ ਜਾਣਕਾਰੀ ਦਿੱਤੀ ਸੀ।


Aarti dhillon

Content Editor

Related News