ਵੱਖਰੀ ਹੀ ਅਦਾਕਾਰੀ ਲਈ ਜਾਣੇ ਜਾਂਦੇ ਹਨ ਅਦਾਕਾਰ ਰਾਜ ਬੱਬਰ, ਜਾਣੋ ਜ਼ਿੰਦਗੀ ਨਾਲ ਜੁੜੇ ਹੋਰ ਵੀ ਦਿਲਚਸਪ ਕਿੱਸੇ

Wednesday, Jun 23, 2021 - 10:43 AM (IST)

ਮੁੰਬਈ : ਮਸ਼ਹੂਰ ਅਦਾਕਾਰ ਰਾਜ ਬੱਬਰ ਬਾਲੀਵੁੱਡ ਦੇ ਅਜਿਹੇ ਅਦਾਕਾਰ ਰਹੇ ਹਨ ਜੋ ਆਪਣੀ ਵੱਖਰੀ ਅਦਾਕਾਰੀ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੀ ਗੰਭੀਰ ਸ਼ਖਸੀਅਤ ਉਨ੍ਹਾਂ ਦੀ ਅਦਾਕਾਰੀ ਦੀ ਵਿਸ਼ੇਸ਼ ਪਛਾਣ ਰਹੀ ਹੈ। ਰਾਜ ਬੱਬਰ ਨੇ ਆਪਣੀ ਸਖ਼ਤ ਮਿਹਨਤ, ਪ੍ਰਤਿਭਾ ਅਤੇ ਲਗਨ ਨਾਲ ਹਿੰਦੀ ਸਿਨੇਮਾ ਵਿਚ ਇਕ ਵੱਖਰਾ ਸਥਾਨ ਬਣਾਇਆ। ਰਾਜ ਬੱਬਰ ਦਾ ਜਨਮ 23 ਜੂਨ 1952 ਨੂੰ ਟੁੰਡਲਾ, ਉੱਤਰ ਪ੍ਰਦੇਸ਼ ਵਿਚ ਹੋਇਆ ਸੀ। ਉਨ੍ਹਾਂ ਨੇ ਆਪਣੀ ਪੜ੍ਹਾਈ ਆਗਰਾ ਕਾਲਜ ਤੋਂ ਕੀਤੀ।

PunjabKesari
ਉਸ ਤੋਂ ਬਾਅਦ ਰਾਜ ਬੱਬਰ ਦੇਸ਼ ਦੀ ਰਾਜਧਾਨੀ, ਦਿੱਲੀ ਚਲੇ ਗਏ। ਦਿੱਲੀ ਵਿਚ ਹੁੰਦਿਆਂ, ਉਹ ਥੀਏਟਰ ਵੱਲ ਮੁੜੇ ਅਤੇ ਇਸ ਤੋਂ ਬਾਅਦ 1975 ਵਿਚ ਉਨ੍ਹਾਂ ਨੇ ਦੇਸ਼ ਦੇ ਨਾਮਵਰ ਐੱਨ.ਐੱਸ.ਡੀ (ਨੈਸ਼ਨਲ ਸਕੂਲ ਆਫ ਡਰਾਮਾ) ਵਿਚ ਦਾਖ਼ਲਾ ਲਿਆ। ਰਾਜ ਬੱਬਰ ਐੱਨ.ਐੱਸ.ਡੀ ਦੇ ਇਕ ਹੁਸ਼ਿਆਰ ਵਿਦਿਆਰਥੀ ਰਹੇ ਸੀ। ਇਥੇ ਉਨ੍ਹਾਂ ਨੇ ਅਦਾਕਾਰੀ ਦੀਆਂ ਬਰੀਕੀਆਂ ਸਿੱਖੀਆਂ। ਐੱਨ.ਐੱਸ.ਡੀ ਤੋਂ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਹ ਦਿੱ0ਲੀ ਦੇ ਕਈ ਥੀਏਟਰ ਸਮੂਹਾਂ ਵਿਚ ਸ਼ਾਮਲ ਹੋਏ।

PunjabKesari
ਰਾਜ ਬੱਬਰ ਆਪਣੀ ਜ਼ਿੰਦਗੀ ਵਿਚ ਕੁਝ ਵੱਡਾ ਕਰਨ ਦਾ ਸੁਪਨਾ ਲੈ ਕੇ ਮੁੰਬਈ ਚਲੇ ਗਏ। ਲੰਬੇ ਸੰਘਰਸ਼ ਤੋਂ ਬਾਅਦ, ਉਨ੍ਹਾਂ ਨੇ ਬਾਲੀਵੁੱਡ ਵਿਚ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1977 ਵਿਚ ਫ਼ਿਲਮ ‘ਕਿੱਸਾ ਕੁਰਸੀ ਕਾ’ ਨਾਲ ਕੀਤੀ ਸੀ। ਹਾਲਾਂਕਿ ਇਹ ਫ਼ਿਲਮ ਸਿਨੇਮਾਘਰਾਂ ਵਿਚ ਜ਼ਿਆਦਾ ਕਮਾਲ ਨਹੀਂ ਦਿਖਾ ਸਕੀ ਪਰ ਦਰਸ਼ਕਾਂ ਨੇ ਉਨ੍ਹਾਂ ਦਾ ਪ੍ਰਦਰਸ਼ਨ ਪਸੰਦ ਕੀਤਾ। ਅੱਗੇ ਵਧਦਿਆਂ ਰਾਜ ਬੱਬਰ ਨੇ ਬਾਲੀਵੁੱਡ ਦੀਆਂ ਕਈ ਸ਼ਾਨਦਾਰ ਫਿਲਮਾਂ ਵਿਚ ਕੰਮ ਕੀਤਾ ਜਿਨ੍ਹਾਂ ਵਿਚ 'ਨਿਕਾਹ', 'ਆਜ ਕੀ ਆਵਾਜ਼', 'ਆਪ ਤੋ ਐਸੇ ਨਾ ਥੇ', 'ਕਲਯੁਗ', 'ਹਮ ਪਾਂਚ', 'ਦਾਗ', 'ਜ਼ਿੱਦੀ' ਸ਼ਾਮਲ ਹਨ। ਰਾਜ ਬੱਬਰ ਫ਼ਿਲਮਾਂ ਵਿਚ ਨਕਾਰਾਤਮਕ ਅਤੇ ਸਕਾਰਾਤਮਕ ਹਰ ਤਰਾਂ ਦੇ ਕਿਰਦਾਰ ਨਿਭਾ ਚੁੱਕੇ ਹਨ।

PunjabKesari
ਫ਼ਿਲਮਾਂ ਤੋਂ ਇਲਾਵਾ ਰਾਜ ਬੱਬਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ ਵਿਚ ਰਹੇ ਹਨ। ਰਾਜ ਬੱਬਰ, ਜੋ ਕਦੇ ਅਦਾਕਾਰਾ ਸਮਿਤਾ ਪਾਟਿਲ ਨਾਲ ਆਪਣੇ ਪ੍ਰੇਮ ਸੰਬੰਧ ਕਾਰਨ ਸੁਰਖੀਆਂ ਵਿਚ ਰਹੇ ਸੀ, ਨੇ ਦੋ ਵਿਆਹ ਕੀਤੇ ਹਨ। ਉਨ੍ਹਾਂ ਦੀ ਪਹਿਲੀ ਪਤਨੀ ਦਾ ਨਾਮ ਨਾਦਿਰਾ ਹੈ। ਰਾਜ ਬੱਬਰ ਦੇ ਦੋ ਬੱਚੇ ਹਨ ਨਾਦਿਰਾ ਤੋਂ, ਆਰੀਆ ਬੱਬਰ ਅਤੇ ਜੂਹੀ ਬੱਬਰ। ਰਾਜ ਬੱਬਰ ਨੇ ਆਪਣੀ ਪ੍ਰੇਮਿਕਾ ਸਮਿਤਾ ਪਾਟਿਲ ਨਾਲ ਵਿਆਹ ਕਰਵਾ ਲਿਆ ਪਰ ਇਹ ਵਿਆਹ ਬਹੁਤਾ ਚਿਰ ਨਹੀਂ ਟਿਕ ਸਕਿਆ ਅਤੇ ਸਮਿਤਾ ਪਾਟਿਲ ਦੀ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਦੇ ਕੁਝ ਹੀ ਘੰਟਿਆਂ ਵਿਚ ਮੌਤ ਹੋ ਗਈ। ਸਮਿਤਾ ਪਾਟਿਲ ਦਾ ਪੁੱਤਰ ਅਦਾਕਾਰ ਪ੍ਰਤੀਕ ਬੱਬਰ ਹੈ।

PunjabKesari
ਫ਼ਿਲਮਾਂ ਦੇ ਨਾਲ-ਨਾਲ ਰਾਜ ਬੱਬਰ ਨੂੰ ਰਾਜਨੀਤੀ ਵਿਚ ਵੀ ਬਹੁਤ ਦਿਲਚਸਪੀ ਰਹੀ ਹੈ। ਉਹ ਲੰਬੇ ਸਮੇਂ ਤੋਂ ਰਾਜਨੀਤੀ ਵਿਚ ਸਰਗਰਮ ਰਹੇ ਹਨ। ਅੱਜ ਉਹ ਇਕ ਨੇਤਾ ਮੰਨੇ ਜਾਂਦੇ ਹਨ ਜੋ ਆਪਣੀ ਬੁਲੰਦ ਰਾਏ ਦਿੰਦੇ ਹਨ। ਜ਼ਿਕਰਯੋਗ ਹੈ ਕਿ ਰਾਜ ਬੱਬਰ 14 ਵੀਂ ਲੋਕ ਸਭਾ ਚੋਣਾਂ ਵਿਚ ਫਿਰੋਜ਼ਾਬਾਦ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਚੁਣੇ ਗਏ ਸਨ ਪਰ 2006 ਵਿਚ ਸਮਾਜਵਾਦੀ ਪਾਰਟੀ ਤੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਉਹ ਕਾਂਗਰਸ ਵਿਚ ਸ਼ਾਮਲ ਹੋ ਗਏ।


Aarti dhillon

Content Editor

Related News