ਮਿਊਜ਼ਿਕ ਥੈਰੇਪੀ ਨਾਲ ਹੋ ਰਿਹਾ ਅਦਾਕਾਰ ਰਾਹੁਲ ਰਾਏ ਦਾ ਇਲਾਜ, ਭੈਣ ਕਰ ਰਹੀ ਹੈ ਮਦਦ

Friday, Feb 19, 2021 - 05:31 PM (IST)

ਮਿਊਜ਼ਿਕ ਥੈਰੇਪੀ ਨਾਲ ਹੋ ਰਿਹਾ ਅਦਾਕਾਰ ਰਾਹੁਲ ਰਾਏ ਦਾ ਇਲਾਜ, ਭੈਣ ਕਰ ਰਹੀ ਹੈ ਮਦਦ

ਮੁੰਬਈ: ਬਾਲੀਵੁੱਡ ਅਦਾਕਾਰ ਰਾਹੁਲ ਰਾਏ ਨੂੰ ਬੀਤੇ ਸਾਲ ਨਵੰਬਰ ’ਚ ਬ੍ਰੇਨ ਸਟ੍ਰੋਕ ਹੋ ਗਿਆ ਸੀ। ਅਦਾਕਾਰ ਨੂੰ ਨਾਨਾਵਟੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਹਾਲੇ ਵੀ ਅਦਾਕਾਰ ਪੂਰੀ ਤਰ੍ਹਾਂ ਠੀਕ ਨਹੀਂ ਹੋਏ। ਉਸ ਦਾ ਮਿਊਜ਼ਿਕ ਥੈਰੇਪੀ ਨਾਲ ਇਲਾਜ਼ ਚੱਲ ਰਿਹਾ ਹੈ। ਇਸ ’ਚ ਰਾਹੁਲ ਦੀ ਭੈਣ ਪਿ੍ਰਯੰਕਾ ਉਸ ਦੀ ਮਦਦ ਕਰ ਰਹੀ ਹੈ। ਜਿਸ ਦੀ ਵੀਡੀਓ ਰਾਹੁਲ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਇਹ ਵੀਡੀਓ ਖ਼ੂਬ ਵਾਇਰਲ ਹੋ ਰਹੀ ਹੈ। 


ਵੀਡੀਓ ’ਚ ਰਾਹੁਲ ਸਰਗਮ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਜਿਸ ’ਚ ਉਸ ਦੀ ਭੈਣ ਪੂਰੀ ਮਦਦ ਕਰ ਰਹੀ ਹੈ। ਉਸ ਦੀ ਭੈਣ ਬੋਲ ਰਹੀ ਹੈ ਅਤੇ ਅਦਾਕਾਰ ਉਸ ਦੇ ਪਿੱਛੇ-ਪਿੱਛੇ ਹਰ ਲਾਈਨ ਨੂੰ ਦੋਹਰਾ ਰਹੇ ਹਨ। ਰਾਹੁਲ ਮਿਊਜ਼ਿਕ ਥੈਰੇਪੀ ਨਾਲ ਉਚਾਰਨ ਠੀਕ ਕਰਨ ’ਚ ਲੱਗੇ ਹੋਏ ਹਨ। ਵੀਡੀਓ ਸਾਂਝੀ ਕਰਦੇ ਹੋਏ ਰਾਹੁਲ ਨੇ ਲਿਖਿਆ ਕਿ ‘ਮੇਰੇ ਪਿਆਰੇ ਪ੍ਰਸ਼ੰਸਕ ਉਮੀਦ ਕਰਦਾ ਹਾਂ ਕਿ ਤੁਹਾਨੂੰ ਸਭ ਨੂੰ ਮੇਰੇ ਰਿਕਵਰੀ ਵੀਡੀਓਜ਼ ਪਸੰਦ ਆ ਰਹੇ ਹੋਣਗੇ। ਬ੍ਰੇਨ ਸਟ੍ਰੋਕਸ ਨਾਲ ਰਿਕਵਰੀ ਨੂੰ ਕਾਫ਼ੀ ਸਮਾਂ ਲੱਗਦਾ ਹੈ ਅਤੇ ਕਈ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ। ਮੇਰੀ ਗੱਲਬਾਤ ’ਤੇ ਅਸਰ ਪਿਆ ਹੈ ਅਤੇ ਮੇਰਾ ਮੇਨ ਕੰਮ ਫਿਰ ਤੋਂ ਠੀਕ ਤਰ੍ਹਾਂ ਬੋਲਣਾ ਹੈ। ਇਹ ਮਿਊਜ਼ਿਕ ਥੈਰੇਪੀ ਹੈ ਇਸ ਥੈਰੇਪੀ ਦੇ ਇਕ ਤਰੀਕੇ ਨਾਲ ਮੇਰੀ ਭੈਣ ਪਿ੍ਰਯੰਕਾ ਰਾਏ ਮੇਰੇ ਵੋਕਲ ਕਾਰਡਸ ਨੂੰ ਮਜ਼ਬੂਤ ਕਰਨ ਅਤੇ ਉਨ੍ਹਾਂ ਨੂੰ ਖੋਲ੍ਹਣ ਦਾ ਕੰਮ ਕਰ ਰਹੀ ਹੈ ਇਸ ’ਚ ਸਮਾਂ ਲੱਗ ਸਕਦਾ ਹੈ। ਪ੍ਰਸ਼ੰਸਕ ਇਸ ਵੀਡੀਓ ਨੂੰ ਖ਼ੂਬ ਪਿਆਰ ਦੇ ਰਹੇ ਹਨ ਅਤੇ ਅਦਾਕਾਰ ਦੇ ਪੂਰੀ ਤਰ੍ਹਾਂ ਨਾਲ ਠੀਕ ਹੋਣ ਲਈ ਦੁਆ ਕਰ ਰਹੇ ਹਨ। 

PunjabKesari
ਦੱਸ ਦੇਈਏ ਕਿ ਪਿਛਲੇ ਸਾਲ ਫ਼ਿਲਮ ‘ਐੱਲ.ਏ.ਸੀ. ਲਾਈਵ ਬੈਟਲ ਇਨ ਕਾਰਗਿਲ’ ਦੀ ਸ਼ੂਟਿੰਗ ਦੌਰਾਨ ਰਾਹੁਲ ਨੂੰ ਬ੍ਰੇਨ ਸਟ੍ਰੋਕ ਹੋਇਆ ਸੀ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੀ ਤਬੀਅਤ ’ਚ ਸੁਧਾਰ ਆਉਣ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ 7 ਜਨਵਰੀ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ। 


author

Aarti dhillon

Content Editor

Related News