ਦਲਿਤ ਭਾਈਚਾਰੇ ਵਿਰੁੱਧ ਅਪਮਾਨਜਨਕ ਟਿੱਪਣੀਆਂ ਦੇ ਦੋਸ਼ ''ਚ ਅਦਾਕਾਰਾ ਮੀਰਾ ਮਿਥੁਨ ਗ੍ਰਿਫ਼ਤਾਰ

08/17/2021 1:28:07 PM

ਮੁੰਬਈ (ਬਿਊਰੋ) - ਅਦਾਕਾਰਾ ਮੀਰਾ ਮਿਥੁਨ ਨੂੰ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ (ਐੱਸ. ਟੀ.) ਦੇ ਲੋਕਾਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪਿਛਲੇ ਹਫ਼ਤੇ ਇੱਕ ਦਲਿਤ-ਕੇਂਦਰਿਤ ਪਾਰਟੀ, ਵਿਧੂਥਲਾਈ ਸਿਰੁਥੈਗਲ ਕਾਚੀ ਦੇ ਨੇਤਾ, ਵੰਨੀ ਅਰਸੂ ਦੁਆਰਾ ਦਾਇਰ ਸ਼ਿਕਾਇਤ ਤੋਂ ਬਾਅਦ ਮੀਰਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਐਤਵਾਰ ਨੂੰ ਮੀਰਾ ਨੂੰ ਪੁਲਸ ਨੇ ਕੇਰਲ 'ਚ ਗ੍ਰਿਫ਼ਤਾਰ ਕੀਤਾ ਸੀ। ਉਸ ਦੀ ਗ੍ਰਿਫ਼ਤਾਰੀ ਤੋਂ ਕੁਝ ਮਿੰਟ ਪਹਿਲਾਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਕਲਿੱਪ ਸਾਹਮਣੇ ਆਈ, ਜਿਸ 'ਚ ਮੀਰਾ ਚੀਕਦੀ ਹੋਈ ਦਿਖਾਈ ਦੇ ਰਹੀ ਹੈ, ਜਿਸ 'ਚ ਦੋਸ਼ ਲਗਾਇਆ ਗਿਆ ਹੈ ਕਿ ਪੁਲਸ ਦੁਆਰਾ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜੋ ਉਸ ਨੂੰ ਗ੍ਰਿਫ਼ਤਾਰ ਕਰਨ ਆਈ ਹੈ। ਉਸ ਨੇ ਇਹ ਵੀ ਧਮਕੀ ਦਿੱਤੀ ਕਿ ਜੇ ਪੁਲਸ ਨੇ ਉਸ 'ਤੇ ਹੱਥ ਪਾਇਆ ਤਾਂ ਉਹ ਆਪਣੀ ਜਾਨ ਲੈ ਲਵੇਗੀ। 

ਇਹ ਖ਼ਬਰ ਵੀ ਪੜ੍ਹੋ- ਅਫ਼ਗਾਨਿਸਤਾਨ ਦੇ ਹਾਲਾਤ ਵੇਖ ਸਹਿਮੇ ਫ਼ਿਲਮੀ ਸਿਤਾਰੇ, ਸੋਸ਼ਲ ਮੀਡੀਆ 'ਤੇ ਬਿਆਨ ਕੀਤਾ ਔਰਤਾਂ ਦਾ ਦਰਦ

ਦੱਸ ਦਈਏ ਕਿ ਮੀਰਾ ਮਿਥੁਨ ਨੇ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ (M K Stalin) ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਅਪੀਲ ਕੀਤੀ ਕਿ ਉਹ ਉਸ ਦੀ ਮਦਦ ਕਰਨ। ਪਿਛਲੇ ਹਫ਼ਤੇ ਮੀਰਾ ਦੀ ਇੱਕ ਕਲਿੱਪ ਦਲਿਤਾਂ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕਰਦੀ ਹੋਈ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਵੀਡੀਓ 'ਚ ਮੀਰਾ ਨੇ ਇੱਕ ਨਿਰਦੇਸ਼ਕ ਦੀ ਕਥਿਤ ਤੌਰ 'ਤੇ ਉਸ ਦੀ ਤਸਵੀਰ ਚੋਰੀ ਕਰਨ ਅਤੇ ਇਸ ਨੂੰ ਇੱਕ ਫ਼ਿਲਮ ਦੇ ਪਹਿਲੇ ਲੁੱਕ ਲਈ ਵਰਤਣ ਦੀ ਸ਼ਿਕਾਇਤ ਕੀਤੀ ਸੀ। ਫਿਰ ਉਸ ਨੇ ਅਨੁਸੂਚਿਤ ਜਾਤੀ ਵਿਰੁੱਧ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ। ਉਸ ਨੇ ਇਹ ਵੀ ਕਿਹਾ ਕਿ ਸਾਰੇ ਅਨੁਸੂਚਿਤ ਜਾਤੀ ਦੇ ਲੋਕ ਅਪਰਾਧਿਕ ਅਤੇ ਗੈਰਕਨੂੰਨੀ ਗਤੀਵਿਧੀਆਂ 'ਚ ਸ਼ਾਮਲ ਹਨ ਅਤੇ ਇਹੀ ਕਾਰਨ ਹੈ ਕਿ ਉਸ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੀਰਾ ਨੇ ਕਿਹਾ ਕਿ ਤਾਮਿਲ ਉਦਯੋਗ ਦੇ ਸਾਰੇ ਅਨੁਸੂਚਿਤ ਜਾਤੀ ਨਿਰਦੇਸ਼ਕਾਂ ਅਤੇ ਲੋਕਾਂ ਨੂੰ 'ਬਾਹਰ' ਕੱਢਿਆ ਜਾਣਾ ਚਾਹੀਦਾ ਹੈ।

ਇਹ ਖ਼ਬਰ ਵੀ ਪੜ੍ਹੋ-  ਐਮੀ ਵਿਰਕ ਤੇ ਸੋਨਮ ਬਾਜਵਾ ਸਟਾਰਰ ‘ਪੁਆੜਾ’ ਦੁਨੀਆ ਭਰ ’ਚ ਹਾਊਸਫੁੱਲ

ਰਿਪੋਰਟਾਂ ਦੇ ਅਨੁਸਾਰ, ਆਈ. ਪੀ. ਸੀ. ਦੀ ਧਾਰਾ 153, 153 ਏ (1) (ਏ), 505 (1) (ਬੀ), 505 (2) ਅਤੇ ਐੱਸ. ਸੀ./ਐੱਸ. ਟੀ. ਪ੍ਰੀਵੈਂਸ਼ਨ ਆਫ ਅਟ੍ਰੋਸਿਟੀਜ਼ ਐਕਟ ਦੇ ਤਹਿਤ ਕਈ ਕੇਸ ਦਰਜ ਕੀਤੇ ਗਏ ਹਨ। ਮੀਰਾ ਕੁਝ ਤਾਮਿਲ ਫ਼ਿਲਮਾਂ 'ਚ ਆਪਣੀਆਂ ਛੋਟੀਆਂ ਭੂਮਿਕਾਵਾਂ ਲਈ ਮਸ਼ਹੂਰ ਹੈ। ਉਹ 'ਬਿੱਗ ਬੌਸ' ਤਾਮਿਲ ਦੇ ਤੀਜੇ ਸੀਜ਼ਨ ਦਾ ਵੀ ਹਿੱਸਾ ਸੀ।

ਇਹ ਖ਼ਬਰ ਵੀ ਪੜ੍ਹੋ-  ਅਫ਼ਗਾਨਿਸਤਾਨ ਦੀ ਦਹਿਸ਼ਤ ਵੇਖ ਪੰਜਾਬੀ ਕਲਾਕਾਰ ਵੀ ਹੈਰਾਨ, ਸੋਸ਼ਲ ਮੀਡੀਆ 'ਤੇ ਕਰ ਰਹੇ ਨੇ ਅਰਦਾਸਾਂ


sunita

Content Editor

Related News