ਅਦਾਕਾਰ ਮਧੁਰ ਮਿੱਤਲ ਖ਼ਿਲਾਫ਼ ਸਾਬਕਾ ਪ੍ਰੇਮਿਕਾ ਨੇ ਲਾਏ ਯੌਨ ਸ਼ੋਸ਼ਣ ਦੇ ਦੋਸ਼, ਪੁਲਸ ਕੋਲ ਪਹੁੰਚਿਆ ਮਾਮਲਾ

2/24/2021 5:44:51 PM

ਮੁੰਬਈ: ਹਿੰਦੀ ਅਤੇ ਇੰਗਲਿਸ਼ ਫ਼ਿਲਮਾਂ ’ਚ ਕੰਮ ਕਰ ਚੁੱਕੇ ਅਦਾਕਾਰ ਮਧੁਰ ਮਿੱਤਲ ਖ਼ਿਲਾਫ਼ ਕੁੱਟਮਾਰ ਅਤੇ ਯੌਨ ਸ਼ੋਸ਼ਣ ਦਾ ਦੋਸ਼ ਲੱਗਿਆ ਹੈ। ਉਸ ’ਤੇ ਇਹ ਦੋਸ਼ ਉਨ੍ਹਾਂ ਦੀ ਸਾਬਕਾ ਪ੍ਰੇਮਿਕਾ ਨੇ ਲਗਾਇਆ ਹੈ। ਇੰਨਾ ਹੀ ਨਹੀਂ ਉਸ ਦੀ ਸ਼ਿਕਾਇਤ ’ਤੇ ਮੁੰਬਈ ਪੁਲਸ ਨੇ ਅਦਾਕਾਰ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰ ਲਈ ਹੈ। ਹਾਲਾਂਕਿ ਅਜੇ ਤੱਕ ਇਸ ਮਾਮਲੇ ’ਚ ਕੋਈ ਗਿ੍ਰਫ਼ਤਾਰੀ ਨਹੀਂ ਹੋਈ ਹੈ। 

PunjabKesari
ਰਿਪੋਰਟ ਮੁਤਾਬਕ ਮਧੁਰ ਖ਼ਿਲਾਫ਼ ਖਾਰ ਪੁਲਸ ਥਾਣੇ ’ਚ ਕੁੱਟਮਾਰ ਕਰਕੇ ਜ਼ਖਮੀ ਕਰਨ ਅਤੇ ਯੌਨ ਸ਼ੋਸ਼ਣ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ। ਦੱਸਿਆ ਜਾਂਦਾ ਹੈ ਕਿ ਦੋਸ਼ ਲਗਾਉਣ ਵਾਲੀ ਲੜਕੀ ਮਧੁਰ ਨੂੰ ਪਿਛਲੇ ਸਾਲ ਦਸੰਬਰ ’ਚ ਮਿਲੀ ਸੀ। ਇਸ ਤੋਂ ਬਾਅਦ ਕੁਝ ਹੀ ਦਿਨਾਂ ਬਾਅਦ ਮਧੁਰ ਨੇ ਸ਼ਰਾਬ ਦੇ ਨਸ਼ੇ ’ਚ ਜ਼ੋਰ-ਜ਼ਬਰਦਸਤੀ ਦੀ ਕੋਸ਼ਿਸ਼ ਕੀਤੀ ਸੀ। ਪੀੜਤਾ ਦੇ ਵਕੀਲ ਨੇ ਦੱਸਿਆ ਕਿ ਉਨ੍ਹਾਂ ਦੀ ਕਲਾਇੰਟ ਨੇ ਘਟਨਾ ਤੋਂ 2 ਦਿਨ ਪਹਿਲਾਂ 11 ਫਰਵਰੀ ਨੂੰ ਮਧੁਰ ਨਾਲ ਸਾਰੇ ਸੰਪਰਕ ਖ਼ਤਮ ਕਰ ਦਿੱਤੇ। ਵਕੀਲ ਨੇ ਦੱਸਿਆ ਕਿ ਮਧੁਰ ਬਹੁਤ ਗੱਸੇ ’ਚ ਸਨ ਅਤੇ ਬਿਨ੍ਹਾਂ ਕਿਸੇ ਗੱਲਬਾਤ ਦੇ ਉਸ ਦੇ ਕਮਰੇ ’ਚ ਦਾਖ਼ਲ ਹੋ ਗਏ। ਸ਼ਿਕਾਇਤ ’ਚ ਕਿਹਾ ਗਿਆ ਕਿ ਮਧੁਰ ਨੇ ਪੀੜਤਾ ਦੀ ਗਰਦਨ ਫੜ ਕੇ ਕਈ ਵਾਰ ਉਨ੍ਹਾਂ ਨੂੰ ਥੱਪੜ ਮਾਰੇ, ਵਾਲ਼ ਅਤੇ ਕੰਨ ਖਿੱਚੇ। ਇਸ ਨਾਲ ਪੀੜਤਾ ਦੇ ਚਿਹਰੇ, ਗਰਦਨ, ਛਾਤੀ, ਪਸਲੀਆਂ, ਹੱਥਾਂ, ਪਿੱਠ, ਕੰਨ ਅਤੇ ਅੱਖਾਂ ’ਤੇ ਸੱਟਾਂ ਲੱਗੀਆਂ ਹਨ। 

PunjabKesari

ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਮਧੁਰ ਮਿੱਤਲ ਖ਼ਿਲਾਫ਼ ਛੇੜਛਾੜ, ਯੌਨ ਸ਼ੌਸ਼ਨ, ਯੌਨ ਹਮਲੇ ਲਈ ਇੰਡੀਅਨ ਪੀਨਲ ਕੋਡ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਸਭ ਮਾਮਲੇ ’ਤੇ ਮਧੁਰ ਮਿੱਤਲ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ। 
ਮਧੁਰ ਦੇ ਕੰਮ ਦੀ ਗੱਲ ਕਰੀਏ ਤਾਂ ਹੁਣ ਤੱਕ ਉਹ ਕਈ ਹਿੰਦੀ ਅਤੇ ਇੰਗਲਿਸ਼ ਫ਼ਿਲਮਾਂ ’ਚ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ‘ਕਹੀ ਪਿਆਰ ਨਾ ਹੋ ਜਾਏ’, ‘ਸੇ ਸਲਾਮ ਇੰਡੀਆ’ ਅਤੇ ‘ਮਾਤਰ’ ਵਰਗੀਆਂ ਬਾਲੀਵੁੱਡ ਫ਼ਿਲਮਾਂ ’ਚ ਕੰਮ ਕੀਤਾ ਹੈ। ਉਨ੍ਹਾਂ ਦੀ ਹਾਲੀਵੁੱਡ ਫ਼ਿਲਮ ‘ਸਲਮਡਾਗ ਮਿਲੇਨੀਅਰ’ ਹੁਣ ਤੱਕ ਕਈ ਆਸਕਰ ਜਿੱਤ ਚੁੱਕੀ ਹੈ। ਫ਼ਿਲਮਾਂ ਤੋਂ ਇਲਾਵਾ ਮਿੱਤਲ ਕਈ ਟੀ.ਵੀ. ਸੀਰੀਅਲਾਂ ’ਚ ਵੀ ਨਜ਼ਰ ਆ ਚੁੱਕੇ ਹਨ।   

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor Aarti dhillon