ਅਦਾਕਾਰ ਕਰਨ ਮਹਿਰਾ ਨੂੰ ਮਿਲੀ ਬੇਲ, ਘਰੇਲੂ ਹਿੰਸਾ ਦੇ ਮਾਮਲੇ ’ਚ ਹੋਏ ਸਨ ਗਿ੍ਰਫ਼ਤਾਰ

Tuesday, Jun 01, 2021 - 12:35 PM (IST)

ਅਦਾਕਾਰ ਕਰਨ ਮਹਿਰਾ ਨੂੰ ਮਿਲੀ ਬੇਲ, ਘਰੇਲੂ ਹਿੰਸਾ ਦੇ ਮਾਮਲੇ ’ਚ ਹੋਏ ਸਨ ਗਿ੍ਰਫ਼ਤਾਰ

ਮੁੰਬਈ:‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ’ਚ ਨੈਤਿਕ ਦਾ ਕਿਰਦਾਰ ਨਿਭਾਉਣ ਵਾਲੇ ਮਸ਼ਹੂਰ ਅਦਾਕਾਰ ਕਰਨ ਮਹਿਰਾ ਨੂੰ ਹਾਲ ਹੀ ’ਚ ਮੁੰਬਈ ਪੁਲਸ ਨੇ ਗਿ੍ਰਫ਼ਤਾਰ ਕੀਤਾ ਸੀ। ਕਰਨ ’ਤੇ ਉਨ੍ਹਾਂ ਦੀ ਪਤਨੀ ਨਿਸ਼ਾ ਰਾਵਲ ਨੇ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਸੀ। ਉੱਧਰ ਰਾਤ ਭਰ ਪੁਲਸ ਸਟੇਸ਼ਨ ’ਚ ਰਹਿਣ ਤੋਂ ਬਾਅਦ ਹੁਣ ਉਨ੍ਹਾਂ ਨੂੰ ਬੇਲ ਮਿਲ ਗਈ ਹੈ। ਸੂਤਰਾਂ ਮੁਤਾਬਕ ਨਿਸ਼ਾ ਨੇ ਮੁੰਬਈ ਪੁਲਸ ’ਚ ਸ਼ਿਕਾਇਤ ਕੀਤੀ ਸੀ। ਹੁਣ ਦੋਵਾਂ ਦੇ ’ਚ ਅਸਲ ’ਚ ਕੀ ਹੋਇਆ ਹੈ ਇਸ ਦੇ ਬਾਰੇ ’ਚ ਜਾਂਚ ਜਾਰੀ ਹੈ ਅਤੇ ਜਲਦ ਹੀ ਸਭ ਦੇ ਸਾਹਮਣੇ ਇਸ ਦਾ ਖੁਲਾਸਾ ਹੋ ਜਾਵੇਗਾ। ਇਸ ਦੇ ਨਾਲ ਹੀ ਪ੍ਰਸ਼ੰਸਕ ਨੂੰ ਦੋਵਾਂ ਦੇ ਬਿਆਨਾਂ ਦੀ ਉਡੀਕ ਹੈ। 
PunjabKesari

ਕੁਝ ਸਮਾਂ ਪਹਿਲਾਂ ਆਈਆਂ ਸਨ ਮਨ-ਮੁਟਾਅ ਦੀਆਂ ਖ਼ਬਰਾਂ
ਕਰਨ ਮਹਿਰਾ ਅਤੇ ਨਿਸ਼ਾ ਨੇ ਵਿਚਕਾਰ ਕਾਫ਼ੀ ਸਮੇਂ ਤੋਂ ਮਨ-ਮੁਟਾਅ ਦੀਆਂ ਖ਼ਬਰਾਂ ਆ ਰਹੀਆਂ ਸਨ। ਅਜਿਹਾ ਕਿਹਾ ਜਾ ਰਿਹਾ ਸੀ ਕਿ ਦੋਵੇਂ ਇਕ ਦੂਜੇ ਨੂੰ ਪੂਰਾ ਸਮਾਂ ਨਹੀਂ ਦੇ ਰਹੇ ਸਨ ਜਿਸ ਕਾਰਨ ਦੋਵਾਂ ਦੇ ਵਿਚਕਾਰ ਗੈਪ ਆ ਗਿਆ ਹੈ ਪਰ ਦੋਵਾਂ ਨੇ ਹਮੇਸ਼ਾ ਇਨ੍ਹਾਂ ਖ਼ਬਰਾਂ ਨੂੰ ਗ਼ਲਤ ਦੱਸਿਆ ਸੀ। PunjabKesari
2012 ’ਚ ਹੋਇਆ ਸੀ ਵਿਆਹ 
ਕਰਨ ਮਹਿਰਾ ਅਤੇ ਨਿਸ਼ਾ ਰਾਵਲ ਨੇ ਕਰੀਬ 6 ਸਾਲ ਡੇਟਿੰਗ ਕਰਨ ਤੋਂ ਬਾਅਦ 2012 ’ਚ ਵਿਆਹ ਕਰ ਲਿਆ। ਦੋਵਾਂ ਦੀ ਮੁਲਾਕਾਤ ‘ਹਸਤੇ-ਹਸਤੇ’ ਦੇ ਸੈੱਟ ’ਤੇ ਹੋਈ ਸੀ। ਜਦੋਂ ਕਰਨ ‘ਬਿਗ ਬੌਸ’ ’ਚ ਗਏ ਤਾਂ ਨਿਸ਼ਾ ਗਰਭਵਤੀ ਸੀ। ਦੋਵਾਂ ਦਾ ਇਕ ਪੁੱਤਰ ਹੈ ਜਿਸ ਦਾ ਜਨਮ 2017 ’ਚ ਹੋਇਆ।  ਕਰਨ ਦੀ ਸੀਰੀਅਲਾਂ ’ਚ ਕੰਮ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ’ਚ ਨੈਤਿਕ ਸਿੰਘਾਨੀਆ ਦੇ ਰੋਲ ਨਾਲ ਕਾਫ਼ੀ ਪ੍ਰਸਿੱਧੀ ਮਿਲੀ। ਉੱਧਰ ਨਿਸ਼ਾ ਨੇ ਫ਼ਿਲਮ ‘ਹਸਤੇ ਹਸਤੇ’, ‘ਰਫੂ ਚੱਕਰ’ ’ਚ ਕੰਮ ਕੀਤਾ ਹੈ। ਟੀ.ਵੀ. ਦੀ ਗੱਲ ਕਰੀਏ ਤਾਂ ਇਹ ਜੋੜੀ ‘ਨੱਚ ਬਲੀਏ’ ’ਚ ਇਕੱਠੇ ਨਜ਼ਰ ਆ ਚੁੱਕੀ ਹੈ।


author

Aarti dhillon

Content Editor

Related News