ਅਦਾਕਾਰ ਜਯਮ ਰਵੀ ਨੇ ਪਤਨੀ ਖਿਲਾਫ ਦਰਜ ਕਰਵਾਇਆ ਮਾਮਲਾ, ਜਾਣੋ ਕਾਰਨ

Wednesday, Sep 25, 2024 - 11:55 AM (IST)

ਅਦਾਕਾਰ ਜਯਮ ਰਵੀ ਨੇ ਪਤਨੀ ਖਿਲਾਫ ਦਰਜ ਕਰਵਾਇਆ ਮਾਮਲਾ, ਜਾਣੋ ਕਾਰਨ

ਮੁੰਬਈ- ਤਾਮਿਲ ਅਦਾਕਾਰ ਜਯਮ ਰਵੀ ਅਤੇ ਉਨ੍ਹਾਂ ਦੀ ਪਤਨੀ ਆਰਤੀ ਦੇ ਤਲਾਕ ਦੀ ਖਬਰ ਇਨ੍ਹੀਂ ਦਿਨੀਂ ਚਰਚਾ 'ਚ ਹੈ। ਜਯਮ ਰਵੀ ਨੇ ਸੋਸ਼ਲ ਮੀਡੀਆ 'ਤੇ ਪਤਨੀ ਆਰਤੀ ਤੋਂ ਤਲਾਕ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਹੁਣ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਪਤਨੀ ਦੀਆਂ ਸਾਰੀਆਂ ਤਸਵੀਰਾਂ ਹਟਾ ਦਿੱਤੀਆਂ ਹਨ। ਤਸਵੀਰਾਂ ਹਟਾਉਣ ਤੋਂ ਬਾਅਦ ਜਯਮ ਰਵੀ ਨੇ ਆਪਣੀ ਪਤਨੀ ਆਰਤੀ ਦੇ ਖਿਲਾਫ ਥਾਣੇ 'ਚ ਰਿਪੋਰਟ ਵੀ ਦਰਜ ਕਰਵਾਈ ਹੈ।

PunjabKesari

ਪਤਨੀ ਖਿਲਾਫ FIR ਦਰਜ
ਅਦਾਕਾਰ ਜਯਮ ਰਵੀ ਨੇ ਆਪਣੀ ਪਤਨੀ ਆਰਤੀ ਖਿਲਾਫ ਐਫਆਈਆਰ ਦਰਜ ਕਰਵਾਈ ਹੈ। ਉਸ ਨੇ ਦੋਸ਼ ਲਾਇਆ ਹੈ ਕਿ ਪਤਨੀ ਆਰਤੀ ਨੇ ਜੈਮ ਰਵੀ ਨੂੰ ਆਪਣੇ ਹੀ ਘਰੋਂ ਬਾਹਰ ਕੱਢ ਦਿੱਤਾ ਸੀ। ਜੈਮ ਨੇ ਇਹ ਰਿਪੋਰਟ ਅਡਯਾਰ ਪੁਲਸ ਸਟੇਸ਼ਨ 'ਚ ਦਰਜ ਕਰਵਾਈ ਹੈ। ਪੁਲਸ ਰਿਪੋਰਟ ਦਰਜ ਕਰਨ ਤੋਂ ਬਾਅਦ ਮਾਮਲੇ ਦੀ ਜਾਂਚ ਕਰ ਰਹੀ ਹੈ। ਰਿਪੋਰਟਾਂ ਦੀ ਮੰਨੀਏ ਤਾਂ ਅਦਾਕਾਰ ਨੇ ਈਸੀਆਰ ਰੋਡ 'ਤੇ ਸਥਿਤ ਆਪਣੇ ਘਰ ਤੋਂ ਆਪਣਾ ਸਮਾਨ ਵਾਪਸ ਲੈਣ ਲਈ ਪੁਲਸ ਅਧਿਕਾਰੀਆਂ ਦੀ ਮਦਦ ਵੀ ਮੰਗੀ ਸੀ।

ਇਹ ਖ਼ਬਰ ਵੀ ਪੜ੍ਹੋ- ਭਾਜਪਾ ਦੇ ਬਿਆਨ 'ਤੇ ਕੰਗਨਾ ਨੇ ਕੱਸਿਆ ਤੰਜ, ਕਿਹਾ- ਮੈਂ ਜੋ ਬੋਲਦੀ ਹਾਂ...

ਤਲਾਕ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ ਹੈ
ਜਯਮ ਰਵੀ ਅਤੇ ਆਰਤੀ ਦੇ ਤਲਾਕ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਚਰਚਾ ਹੈ। ਦੋਵਾਂ ਦਾ ਤਲਾਕ ਹੋਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ ਹੈ। ਇਸ ਦੌਰਾਨ ਜਯਮ ਰਵੀ ਦੇ ਗਾਇਕਾ ਕੇਨੀਸ਼ਾ ਫਰਾਂਸਿਸ ਨਾਲ ਅਫੇਅਰ ਦੀ ਵੀ ਚਰਚਾ ਹੈ। ਅਦਾਕਾਰ ਨੇ ਇਸ 'ਤੇ ਆਪਣੀ ਚੁੱਪੀ ਤੋੜੀ। ਉਨ੍ਹਾਂ ਕਿਹਾ ਕਿ ਮਨੋਵਿਗਿਆਨੀ ਹੋਣ ਕਾਰਨ ਉਹ ਗਾਇਕਾ ਕੇਨੀਸ਼ਾ ਨੂੰ ਮਿਲ ਰਹੇ ਹਨ, ਕਿਸੇ ਦਾ ਨਾਂ ਖਿੱਚਣਾ ਠੀਕ ਨਹੀਂ ਹੈ।

PunjabKesari

ਜਯਮ ਰਵੀ ਨੇ ਕਹੀ ਸੀ ਇਹ ਗੱਲ 
ਹਾਲ ਹੀ 'ਚ ਗੱਲਬਾਤ ਦੌਰਾਨ ਜਯਮ ਰਵੀ ਨੇ ਕਿਹਾ, 'ਜਦੋਂ ਲੋਕ ਮੇਰੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ, ਜੋ ਮੈਂ ਸਾਲਾਂ ਦੀ ਮਿਹਨਤ ਅਤੇ ਸਕ੍ਰਿਪਟਾਂ ਦੀ ਚੋਣ ਨਾਲ ਬਣਾਈ ਹੈ, ਤਾਂ ਮੈਂ ਹੱਸ ਸਕਦਾ ਹਾਂ। ਮੇਰਾ ਨਾਮ ਖਰਾਬ ਕਰਨਾ ਆਸਾਨ ਨਹੀਂ ਹੈ। ਜੇਕਰ ਤੁਸੀਂ ਸੋਚਦੇ ਹੋ ਕਿ ਇਸ ਐਲਾਨ ਨਾਲ ਸਾਰੀ ਗੱਲ ਸਾਹਮਣੇ ਆ ਗਈ ਤਾਂ ਅਜਿਹਾ ਨਹੀਂ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News