ਨਹੀਂ ਰਹੇ ਸ਼ੋਲੇ ਦੇ 'ਸੁਰਮਾ ਭੋਪਾਲੀ', 81 ਦੀ ਉਮਰ 'ਚ ਅਭਿਨੇਤਾ ਜਗਦੀਪ ਦਾ ਦਿਹਾਂਤ

7/8/2020 11:45:05 PM

ਮੁੰਬਈ - ਦਿੱਗਜ ਬਾਲੀਵੁੱਡ ਅਦਾਕਾਰ ਜਗਦੀਪ ਦਾ ਬੁੱਧਵਾਰ ਰਾਤ ਉਨ੍ਹਾਂ ਦੇ ਘਰ 'ਤੇ ਦਿਹਾਂਤ ਹੋ ਗਿਆ। 81 ਸਾਲਾ ਜਗਦੀਪ ਪਿਛਲੇ ਕਾਫ਼ੀ ਸਮੇਂ ਤੋਂ ਵੱਧਦੀ ਉਮਰ ਦੇ ਚੱਲਦੇ ਹੋਣ ਵਾਲੀਆਂ ਦਿੱਕਤਾਂ ਤੋਂ ਕਾਫ਼ੀ ਪਰੇਸ਼ਾਨ ਸਨ। ਜਗਦੀਪ ਨੂੰ ਬਲਾਕਬਸਟਰ ਹਿੱਟ ਫਿਲਮ ਸ਼ੋਲੇ 'ਚ ਸੂਰਮਾ ਭੋਪਾਲੀ ਦੀ ਭੂਮਿਕਾ ਨਿਭਾਉਣ ਲਈ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਵੀ ਉਨ੍ਹਾਂ ਨੇ ਕਈ ਫਿਲਮਾਂ 'ਚ ਕਮਾਲ ਦੀ ਭੂਮਿਕਾ ਨਿਭਾਈ ਸੀ। 

ਜਗਦੀਪ ਦੇ ਦਿਹਾਂਤ 'ਤੇ ਉਨ੍ਹਾਂ ਦਾ ਉਹ ਵੀਡੀਓ ਵਾਇਰਲ ਹੋ ਰਿਹਾ ਹੈ ਜੋ ਉਨ੍ਹਾਂ ਦੇ ਪਿਛਲੇ ਜਨਮਦਿਨ 'ਤੇ ਉਨ੍ਹਾਂ ਦੇ ਬੇਟੇ ਜਾਵੇਦ ਜ਼ਾਫਰੀ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਸੀ। ਵੀਡੀਓ ਦੇ ਕੈਪਸ਼ਨ 'ਚ ਜਾਵੇਦ ਜ਼ਾਫਰੀ  ਨੇ ਲਿਖਿਆ, ਕਿਉਂਕਿ ਮੇਰੇ ਸਨਮਾਨ ਯੋਗ ਪਿਤਾ ਜੀ ਸੋਸ਼ਲ ਮੀਡੀਆ 'ਤੇ ਨਹੀਂ ਹਨ ਤਾਂ ਉਨ੍ਹਾਂ ਨੇ ਆਪਣੇ ਉਨ੍ਹਾਂ ਸਾਰੇ ਪਿਆਰੇ ਫੈਂਸ ਲਈ ਇੱਕ ਮੈਸੇਜ ਭੇਜਿਆ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Inder Prajapati

Content Editor Inder Prajapati