ਨਵੀਂ ਸਿਨੇਮਾ ਪਾਰੀ ਵੱਲ ਵਧੇ ਹਰਜੀਤ ਵਾਲੀਆ, ਬਤੌਰ ਲੇਖਕ ਇਸ ਪੰਜਾਬੀ ਫ਼ਿਲਮ ਦਾ ਬਣਨਗੇ ਹਿੱਸਾ

Monday, Aug 26, 2024 - 05:59 PM (IST)

ਨਵੀਂ ਸਿਨੇਮਾ ਪਾਰੀ ਵੱਲ ਵਧੇ ਹਰਜੀਤ ਵਾਲੀਆ, ਬਤੌਰ ਲੇਖਕ ਇਸ ਪੰਜਾਬੀ ਫ਼ਿਲਮ ਦਾ ਬਣਨਗੇ ਹਿੱਸਾ

ਚੰਡੀਗੜ੍ਹ : ਹਿੰਦੀ ਅਤੇ ਪੰਜਾਬੀ ਸਿਨੇਮਾ ਖੇਤਰ ਵਿਚ ਵਿਲੱਖਣ ਪਛਾਣ ਸਥਾਪਿਤ ਕਰ ਚੁੱਕੇ ਹਨ ਅਦਾਕਾਰਾ ਹਰਜੀਤ ਵਾਲੀਆ, ਜੋ ਬਤੌਰ ਲੇਖਕ ਆਪਣੇ ਨਵੇਂ ਸਫ਼ਰ ਦਾ ਆਗਾਜ਼ ਕਰਨ ਜਾ ਰਹੇ ਹਨ, ਜਿਨ੍ਹਾਂ ਵੱਲੋਂ ਲਿਖੀ ਗਈ ਪੰਜਾਬੀ ਫਿਲਮ 'ਤੂੰ ਆ ਗਿਆ' ਸੈੱਟ 'ਤੇ ਪੁੱਜ ਗਈ ਹੈ। 'ਏ ਦੇਵੀ ਸ਼ਰਮਾ ਫਿਲਮਜ਼' ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਖੁਸ਼ਬੂ ਸ਼ਰਮਾ ਕਰ ਰਹੇ ਹਨ, ਜੋ ਕਈ ਚਰਚਿਤ ਪੰਜਾਬੀ ਫਿਲਮਾਂ ਨਾਲ ਕਾਰਜਕਾਰੀ ਨਿਰਮਾਤਾ ਦੇ ਤੌਰ 'ਤੇ ਜੁੜੇ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਗਾਇਕ ਐਮੀ ਵਿਰਕ ਦਾ 'ਪੱਗ' 'ਤੇ ਵੱਡਾ ਬਿਆਨ

ਸਮਾਜਿਕ ਸਰੋਕਾਰਾਂ ਨਾਲ ਜੁੜੀ ਇਸ ਫਿਲਮ ਵਿਚ ਹਰਜੀਤ ਵਾਲੀਆ ਅਦਾਕਾਰ ਦੇ ਤੌਰ 'ਤੇ ਕਾਫ਼ੀ ਅਹਿਮ ਰੋਲ ਅਦਾ ਕਰ ਰਹੇ ਹਨ, ਜਿਨ੍ਹਾਂ ਤੋਂ ਇਲਾਵਾ ਸੁਖਦੇਵ ਬਰਨਾਲਾ, ਸਿਮਰਪਾਲ ਸਿੰਘ ਅਤੇ ਅਦਾਕਾਰਾ ਹੀਰਾ ਠਾਕੁਰ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਨਜ਼ਰ ਆਉਣਗੇ। ਹਿਮਾਚਲ ਪ੍ਰਦੇਸ਼ ਦੇ ਖੂਬਸੂਰਤ ਨਗਰ ਸੋਲਨ ਵਿਖੇ ਪਹਿਲੇ ਸ਼ੂਟਿੰਗ ਪੜਾਅ ਵੱਲ ਵੱਧ ਚੁੱਕੀ ਉਕਤ ਅਰਥ-ਭਰਪੂਰ ਫਿਲਮ ਦੇ ਅਗਲੇ ਕੁਝ ਹਿੱਸੇ ਦਾ ਫਿਲਮਾਂਕਣ ਪੰਜਾਬ ਦੇ ਮੋਹਾਲੀ ਆਸ-ਪਾਸ ਅਤੇ ਅਮਰੀਕਾ ਵਿਖੇ ਵੀ ਪੂਰਾ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਨੀਰੂ ਬਾਜਵਾ ਪਿੱਛੇ ਆਪਸ 'ਚ ਭਿੜੇ ਫੈਨਜ਼, ਜਾਣੋ ਕੀ ਹੈ ਮਾਮਲਾ

ਪਾਲੀਵੁੱਡ ਦੇ ਮੰਨੇ-ਪ੍ਰਮੰਨੇ ਨਿਰਮਾਤਾ ਅਤੇ ਨਿਰਦੇਸ਼ਕ ਦੇਵੀ ਸ਼ਰਮਾ ਦੀ ਸੁਚੱਜੀ ਰਹਿਨੁਮਾਈ ਹੇਠ ਬਿਹਤਰੀਨ ਵਜ਼ੂਦ ਵਿਚ ਢਾਲੀ ਜਾ ਰਹੀ ਉਕਤ ਫਿਲਮ ਦੇ ਥੀਮ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਲੇਖਕ ਹਰਜੀਤ ਵਾਲੀਆ ਨੇ ਦੱਸਿਆ ਕਿ ਜੀਵਨ ਨੂੰ ਆਤਮ-ਵਿਸ਼ਵਾਸ਼ ਨਾਲ ਜਿਉਣ ਦੀ ਪ੍ਰੇਰਣਾ ਦਿੰਦੀ ਇਹ ਫਿਲਮ ਇੱਕ ਵਿਧਵਾ ਔਰਤ ਨੂੰ ਦਰਪੇਸ਼ ਆਉਂਦੀਆਂ ਸਮਾਜਿਕ ਚੁਣੌਤੀਆਂ ਦੁਆਲੇ ਬੁਣੀ ਗਈ ਹੈ, ਜੋ ਅਜਿਹੇ ਹੀ ਮੁਸ਼ਕਲਾਂ ਭਰੇ ਪੈਂਡਿਆਂ ਨੂੰ ਸਰ ਕਰ ਰਹੀਆਂ ਮਹਿਲਾਵਾਂ ਨੂੰ ਆਤਮ ਬਲ ਦੇਣ ਵਿਚ ਵੀ ਅਹਿਮ ਭੂਮਿਕਾ ਨਿਭਾਵੇਗੀ। ਬਤੌਰ ਅਦਾਕਾਰ ਲਗਭਗ ਚਾਰ ਦਹਾਕਿਆਂ ਦਾ ਸਿਨੇਮਾ ਸਫ਼ਰ ਸਫਲਤਾ ਪੂਰਵਕ ਤੈਅ ਕਰ ਚੁੱਕੇ ਅਤੇ ਬਾਲੀਵੁੱਡ ਅਤੇ ਪਾਲੀਵੁੱਡ ਵਿਚ ਚੌਖੀ ਭੱਲ ਸਥਾਪਿਤ ਕਰ ਚੁੱਕੇ ਅਦਾਕਾਰ ਹਰਜੀਤ ਵਾਲੀਆ ਅਨੁਸਾਰ ਲੇਖਕ ਦੇ ਤੌਰ 'ਤੇ ਅਜਿਹੀਆਂ ਫਿਲਮਾਂ ਦੀ ਸਿਰਜਣਾ ਕਰਨਾ ਚਾਹੁੰਦਾ ਹਾਂ, ਜਿਸ ਦਾ ਨੌਜਵਾਨ ਪੀੜ੍ਹੀ ਅਤੇ ਸਮਾਜ ਨੂੰ ਕੁਝ ਨਾ ਕੁਝ ਸੇਧ ਮਿਲ ਸਕੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News