ਪੰਜਾਬੀ ਵੈੱਬ ਸੀਰੀਜ਼ ''ਚ ਪਾਕਿਸਤਾਨੀ ਟੱਚ: ‘ਰੌਂਗ ਨੰਬਰ’ ਨਾਲ ਬਦਲੇਗਾ ਐਂਟਰਟੇਨਮੈਂਟ ਦਾ ਰੁਖ

Tuesday, Dec 16, 2025 - 12:44 PM (IST)

ਪੰਜਾਬੀ ਵੈੱਬ ਸੀਰੀਜ਼ ''ਚ ਪਾਕਿਸਤਾਨੀ ਟੱਚ: ‘ਰੌਂਗ ਨੰਬਰ’ ਨਾਲ ਬਦਲੇਗਾ ਐਂਟਰਟੇਨਮੈਂਟ ਦਾ ਰੁਖ

ਵੈੱਬ ਡੈਸਕ- ਇਕ ਪਾਸੇ ਜਿੱਥੇ ਪੰਜਾਬੀ ਸਿਨੇਮਾ ਤੇਜ਼ੀ ਨਾਲ ਬਦਲ ਰਿਹਾ ਹੈ, ਉਥੇ ਹੀ ਦਰਸ਼ਕਾਂ ਦਾ ਸਿਨੇਮਾ ਪ੍ਰਤੀ ਨਜ਼ਰੀਆ ਵੀ ਬਦਲ ਰਿਹਾ ਹੈ। ਇਸ ਗੱਲ ਦੀ ਗਵਾਹੀ ਸਾਲ 2025 ਦਾ ਪੰਜਾਬੀ ਸਿਨੇਮਾ ਭਰ ਰਿਹਾ ਹੈ। ਹੁਣ ਸਾਲ 2026 ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਲਈ ਨਵੀਂਆਂ ਉਮੀਦਾਂ ਤੇ ਨਵਾਂ ਕੰਟੈਂਟ ਲੈ ਕੇ ਆਵੇਗਾ। ਬਹੁਤ ਸਾਰੀਆਂ ਨਵੀਂਆਂ ਫ਼ਿਲਮਾਂ ਤੇ ਵੈੱਬ-ਸੀਰੀਜ਼ ਦੀ ਅਨਾਉਂਸਮੈਂਟ ਹੋ ਚੁੱਕੀ ਹੈ ਅਤੇ ਹੁਣ ਇਕ ਹੋਰ ਨਵੀਂ ਵੈੱਬ-ਸੀਰੀਜ਼ “ਰੌਂਗ ਨੰਬਰ” ਦੀ ਅਨਾਊਂਸਮੈਂਟ ਹੋਈ ਹੈ। ਇਹ ਵੈੱਬ-ਸੀਰੀਜ਼ ਪਾਕਿਸਤਾਨੀ ਡਰਾਮੇ ਦੇ ਸ਼ੌਕੀਨ ਦਰਸ਼ਕਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਜਾ ਰਹੀ ਹੈ, ਜੋ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਦਾ ਪਹਿਲਾ ਤੇ ਨਵਾਂ ਤਜ਼ਰਬਾ ਹੋਵੇਗੀ।

PunjabKesari

'ਰੌਂਗ ਨੰਬਰ ਵਿਦ ਰਾਈਟ ਮੈਸੇਜ'

ਇਹ ਇਕ ਪਾਕਿਸਤਾਨੀ ਡਰਾਮਾ ਸਟਾਈਲ 10 ਐਪੀਸੋਡ ਦੀ ਵੈੱਬ-ਸਿਰੀਜ਼ ਹੈ, ਜਿਸ ਨੂੰ ਲਿਖਿਆ ਪਾਲੀ ਭੁਪਿੰਦਰ ਸਿੰਘ ਨੇ ਅਤੇ ਉਹ ਹੀ ਇਸ ਨੂੰ ਡਾਇਰੈਕਟ ਕਰ ਰਹੇ ਹਨ। “ਬੰਬਲ ਬੀ” ਦੇ ਬੈਨਰ ਹੇਠ ਬਣ ਰਹੀ ਇਸ ਸੀਰੀਜ਼ ਵਿੱਚ ਧੀਰਜ ਕੁਮਾਰ, ਜਿੰਮੀ ਸ਼ਰਮਾ, ਸਾਨਵੀ ਧੀਮਾਨ, ਗੁਨਗੁਨ ਬਖਸ਼ੀ, ਮਨਪ੍ਰੀਤ ਡੋਲੀ, ਅਜੇ ਜੇਠੀ ਅਤੇ ਹੈਪੀ ਪ੍ਰਿੰਸ ਸਮੇਤ ਥੀਏਟਰ ਦੇ ਕਈ ਚਰਚਿਤ ਚਿਹਰੇ ਨਜ਼ਰ ਆਉਂਣਗੇ। ਪੰਜਾਬੀ ਫਿਲਮ ਇੰਡਸਟਰੀ ‘ਚ ਪਿਛਲੇ 15 ਸਾਲਾਂ ਤੋਂ PR - Marketing ਅਤੇ Casting Expert ਵਜੋਂ ਕੰਮ ਕਰ ਰਹੇ ਸਪਨ ਮਨਚੰਦਾ ਬਤੌਰ ਪ੍ਰੋਡਿਊਸਰ ਇਸ ਵੈੱਬ ਸੀਰੀਜ਼ ਨਾਲ ਇੱਕ ਨਵੀਂ ਸ਼ੁਰੂਆਤ ਕਰ ਰਹੇ ਹਨ। ਇਸ ਸੀਰੀਜ਼ ਦੇ ਕੋ-ਪ੍ਰੋਡਿਊਸਰ ਗੁਰਜੀਤ ਕੌਰ ਹਨ। ਦੱਸ ਦਈਏ ਕਿ ਇਹ ਸੀਰੀਜ਼ ਪਾਲੀ ਭੁਪਿੰਦਰ ਸਿੰਘ ਦੇ ਬਹੁ-ਚਰਚਿਤ ਨਾਟਕ 'ਰੌਂਗ ਨੰਬਰî ‘ਤੇ ਅਧਾਰਿਤ ਹੈ ਜੋ ਹੁਣ ਤੱਕ ਦੁਨੀਆ ਦੇ ਹਰ ਕੋਨੇ ਵਿੱਚ ਵੱਖ-ਵੱਖ ਭਾਸ਼ਾਵਾਂ ਵਿੱਚ ਦੇਖਿਆ ਜਾ ਚੁੱਕਿਆ ਹੈ। 


author

cherry

Content Editor

Related News