ਫ਼ਿਲਮ ਇੰਡਸਟਰੀ ''ਚ ਛਾਇਆ ਮਾਤਮ, ਮਸ਼ਹੂਰ ਅਦਾਕਾਰ ਫਰਾਜ਼ ਖ਼ਾਨ ਦਾ ਹੋਇਆ ਦਿਹਾਂਤ

Wednesday, Nov 04, 2020 - 12:07 PM (IST)

ਫ਼ਿਲਮ ਇੰਡਸਟਰੀ ''ਚ ਛਾਇਆ ਮਾਤਮ, ਮਸ਼ਹੂਰ ਅਦਾਕਾਰ ਫਰਾਜ਼ ਖ਼ਾਨ ਦਾ ਹੋਇਆ ਦਿਹਾਂਤ

ਜਲੰਧਰ (ਬਿਊਰੋ) - ਫ਼ਿਲਮ 'ਫਰੇਬ' 'ਚ ਮੁੱਖ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਫਰਾਜ਼ ਖ਼ਾਨ ਦਾ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਕਈ ਦਿਨਾਂ ਤੋਂ ਕਾਫ਼ੀ ਬੀਮਾਰ ਸਨ। ਉਨ੍ਹਾਂ ਨੇ ਕਈ ਫ਼ਿਲਮਾਂ 'ਚ ਕੰਮ ਕੀਤਾ ਸੀ। ਉਹ ਆਰਥਿਕ ਮੰਦੀ ਦੇ ਦੌਰ 'ਚੋਂ ਗੁਜ਼ਰ ਰਹੇ ਸਨ, ਜਿਸ ਦਾ ਪਤਾ ਲੱਗਣ ਤੋਂ ਬਾਅਦ ਕਈ ਸੈਲੀਬ੍ਰੇਟੀਜ਼ ਉਨ੍ਹਾਂ ਦੀ ਮਦਦ ਲਈ ਅੱਗੇ ਆਈਆਂ ਸਨ। ਸਲਮਾਨ ਖ਼ਾਨ ਨੇ ਉਨ੍ਹਾਂ ਦੇ ਹਸਪਤਾਲ ਦਾ ਬਿੱਲ ਵੀ ਅਦਾ ਕੀਤਾ ਸੀ। ਫਰਾਜ਼ ਖਾਨ ਦੇ ਦਿਹਾਂਤ ਦੀ ਖ਼ਬਰ ਦੀ ਪੁਸ਼ਟੀ ਪੂਜਾ ਭੱਟ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਸਾਂਝੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਫਰਾਜ਼ ਖਾਨ ਨੇ ਬੁੱਧਵਾਰ ਨੂੰ ਆਖ਼ਰੀ ਸਾਹ ਲਿਆ ਹੈ।

ਦੱਸ ਦਈਏ ਕਿ 14 ਅਕਤੂਬਰ ਨੂੰ ਖ਼ੁਲਾਸਾ ਹੋਇਆ ਸੀ ਕਿ ਫਰਾਜ਼ ਦੇ ਦਿਮਾਗ 'ਚ ਹਾਰਪਸ ਨਾਂ ਦੀ ਲਾਗ ਲੱਗ ਗਈ ਸੀ, ਜਿਸ ਕਾਰਨ ਲਗਾਤਾਰ ਤਿੰਨ ਦੌਰੇ ਉਨ੍ਹਾਂ ਨੂੰ ਪਏ ਸਨ । ਇਹ ਲਾਗ ਦਿਮਾਗ ਤੋਂ ਹੁੰਦੀ ਹੋਈ ਛਾਤੀ ਤੱਕ ਫੈਲ ਚੁੱਕੀ ਸੀ । ਪਿਛਲੇ ਮਹੀਨੇ ਹੀ ਉਨ੍ਹਾਂ ਨੂੰ ਬੈਂਗਲੁਰੂ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ।


author

sunita

Content Editor

Related News