ਅਦਾਕਾਰ ਚਿਰੰਜੀਵੀ ਨੇ ਗਿੰਨੀਜ਼ ਵਰਲਡ ਰਿਕਾਰਡ ਬਣਾਇਆ
Tuesday, Sep 24, 2024 - 10:16 AM (IST)
ਹੈਦਰਾਬਾਦ- ਮੈਗਾਸਟਾਰ ਕੇ ਚਿਰੰਜੀਵੀ ਨੇ ਸਰਵੋਤਮ ਫਿਲਮ ਅਦਾਕਾਰ ਵਜੋਂ ਗਿੰਨੀਜ਼ ਵਰਲਡ ਰਿਕਾਰਡ 'ਚ ਨਾਂ ਦਰਜ ਕਰਵਾਇਆ ਹੈ। ਚਿਰੰਜੀਵੀ ਨੇ 45 ਸਾਲਾਂ 'ਚ ਆਪਣੀਆਂ 156 ਫਿਲਮਾਂ 'ਚ 537 ਗੀਤਾਂ 'ਚ 24,000 ਡਾਂਸ ਸਟੈਪ ਕੀਤੇ ਹਨ। ਇਸ ਅਦਾਕਾਰ ਨੂੰ ਅੱਜ ਹੈਦਰਾਬਾਦ 'ਚ ਇਸ ਵੱਕਾਰੀ ਐਵਾਰਡ ਨਾਲ ਸਨਮਾਨਿਆ ਗਿਆ। ਇਸ ਮੌਕੇ ਬੌਲੀਵੁੱਡ ਦੇ ਉੱਘੇ ਅਦਾਕਾਰ ਆਮਿਰ ਖਾਨ ਤੇ ਗਿੰਨੀਜ਼ ਵਰਲਡ ਰਿਕਾਰਡ ਦੇ ਪ੍ਰਤੀਨਿਧ ਨੇ ਚਿਰੰਜੀਵੀ ਨੂੰ ਸਰਟੀਫਿਕੇਟ ਸੌਂਪਿਆ, ਜਿਸ 'ਚ ਦੱਸਿਆ ਗਿਆ ਹੈ ਕਿ ਭਾਰਤੀ ਫਿਲਮ ਉਦਯੋਗ ਦੇ ਅਦਾਕਾਰ ਤੇ ਡਾਂਸਰ ਨੇ ਇਹ ਮਾਣ ਇਸ ਸਾਲ 20 ਸਤੰਬਰ ਨੂੰ ਹਾਸਲ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ- ਨਵਜੋਤ ਸਿੰਘ ਸਿੱਧੂ ਵੈੱਬ ਸੀਰੀਜ਼ 'ਚ ਆਉਣਗੇ ਨਜ਼ਰ, ਪੋਸਟ ਰਾਹੀਂ ਦਿੱਤੀ ਜਾਣਕਾਰੀ
ਚਿਰੰਜੀਵੀ ਨੇ ਸਨਮਾਨ ਲਈ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ, 'ਮੈਂ ਕਦੇ ਗਿੰਨੀਜ਼ ਵਰਲਡ ਰਿਕਾਰਡ ਹਾਸਲ ਕਰਨ ਦੀ ਉਮੀਦ ਨਹੀਂ ਕੀਤੀ ਸੀ, ਇਸ ਸਨਮਾਨ ਲਈ ਸਾਰਿਆਂ ਦਾ ਧੰਨਵਾਦ।' ਜ਼ਿਕਰਯੋਗ ਹੈ ਕਿ ਚਿਰੰਜੀਵੀ ਨੇ 22 ਸਤੰਬਰ, 1978 'ਚ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਕੀਤੀ ਸੀ। ਚਿਰੰਜੀਵੀ ਨਾਲ ਮੰਚ ਸਾਂਝਾ ਕਰਨ ਵਾਲੇ ਸੁਪਰਸਟਾਰ ਆਮਿਰ ਖਾਨ ਨੇ ਕਿਹਾ ਕਿ ਉਹ ਚਿਰੰਜੀਵੀ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ ਤੇ ਉਨ੍ਹਾਂ ਨੂੰ ਆਪਣਾ ਵੱਡਾ ਭਰਾ ਮੰਨਦੇ ਹਨ। ਤੇਲੰਗਾਨਾ ਦੇ ਮੁੱਖ ਮੰਤਰੀ ਏ ਰੇਵੰਤ ਰੈੱਡੀ ਨੇ 'ਐਕਸ' 'ਤੇ ਇੱਕ ਪੋਸਟ 'ਚ ਚਿਰੰਜੀਵੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਤੇਲਗੂ ਲੋਕਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਅਦਾਕਾਰ ਕੇ ਚਿਰੰਜੀਵੀ ਨੂੰ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਥਾਂ ਮਿਲੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।