ਮਨੋਰੰਜਨ ਜਗਤ ਤੋਂ ਆਈ ਮੰਦਭਾਗੀ ਖਬਰ; ਬ੍ਰੈਸਟ ਕੈਂਸਰ ਤੋਂ ਜੰਗ ਹਾਰੀ ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ

Monday, Mar 23, 2026 - 02:53 PM (IST)

ਮਨੋਰੰਜਨ ਜਗਤ ਤੋਂ ਆਈ ਮੰਦਭਾਗੀ ਖਬਰ; ਬ੍ਰੈਸਟ ਕੈਂਸਰ ਤੋਂ ਜੰਗ ਹਾਰੀ ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ

ਵਾਸ਼ਿੰਗਟਨ (ਏਜੰਸੀ) : ਮਨੋਰੰਜਨ ਜਗਤ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਕੈਨੇਡੀਅਨ ਅਦਾਕਾਰਾ ਕੈਰੀ ਐਨੀ ਫਲੇਮਿੰਗ, ਜੋ ਕਿ ਪ੍ਰਸਿੱਧ Horror ਟੀਵੀ ਸੀਰੀਜ਼ ਲਈ ਜਾਣੀ ਜਾਂਦੀ ਸੀ, ਦਾ 51 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ।

ਇਹ ਵੀ ਪੜ੍ਹੋ: ਧੁਰੰਦਰ ਨੇ ਤੀਲ੍ਹਿਆਂ ਵਾਂਗ ਉਡਾ'ਤੇ ਸਾਰੇ ਰਿਕਾਰਡ ! ਸਿਰਫ਼ 4 ਦਿਨਾਂ 'ਚ ਛਾਪ'ਤਾ 750 ਕਰੋੜ

PunjabKesari

ਬ੍ਰੈਸਟ ਕੈਂਸਰ ਨਾਲ ਲੜ ਰਹੀ ਸੀ ਜੰਗ

ਜਾਣਕਾਰੀ ਮੁਤਾਬਕ ਫਲੇਮਿੰਗ ਨੇ 26 ਫਰਵਰੀ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਿਡਨੀ ਵਿੱਚ ਆਖਰੀ ਸਾਹ ਲਏ। ਉਹ ਪਿਛਲੇ ਕੁਝ ਸਮੇਂ ਤੋਂ ਬ੍ਰੈਸਟ ਕੈਂਸਰ (ਛਾਤੀ ਦੇ ਕੈਂਸਰ) ਦੀ ਬਿਮਾਰੀ ਨਾਲ ਜੂਝ ਰਹੀ ਸੀ। ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਉਨ੍ਹਾਂ ਦੇ 'ਸੁਪਰਨੈਚੁਰਲ' ਕੋ-ਸਟਾਰ ਜਿਮ ਬੀਵਰ ਨੇ ਹੁਣ ਇਕ ਮੈਗਜ਼ੀਨ ਨਾਲ ਗੱਲਬਾਤ ਦੌਰਾਨ ਕੀਤੀ ਹੈ।

ਇਹ ਵੀ ਪੜ੍ਹੋ: ਸੁਪਰਹਿੱਟ ਪੰਜਾਬੀ ਗਾਇਕ ਦੇ ਇਸ ਗਾਣੇ 'ਤੇ ਬਣਾਈ ਰੀਲ ਤਾਂ ਹੋਵੇਗੀ ਜੇਲ੍ਹ ! ਪੁਲਸ ਨੇ ਖਿੱਚੀ ਵੱਡੀ ਕਾਰਵਾਈ ਦੀ ਤਿਆਰੀ

PunjabKesari

ਕੈਰੀ ਐਨੀ ਫਲੇਮਿੰਗ ਦਾ ਸਫਰ

ਕੈਰੀ ਦਾ ਜਨਮ 16 ਅਗਸਤ, 1974 ਨੂੰ ਨੋਵਾ ਸਕੋਸ਼ੀਆ ਵਿੱਚ ਹੋਇਆ ਸੀ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਸੀਰੀਜ਼ 'ਵਾਈਪਰ' (Viper) ਅਤੇ ਐਡਮ ਸੈਂਡਲਰ ਦੀ ਫਿਲਮ 'ਹੈਪੀ ਗਿਲਮੋਰ'ਤੋਂ ਕੀਤੀ ਸੀ। ਉਨ੍ਹਾਂ ਨੂੰ ਸਭ ਤੋਂ ਵੱਧ ਪਛਾਣ ਹੌਰਰ ਸੀਰੀਜ਼ 'ਮਾਸਟਰਜ਼ ਆਫ ਹੌਰਰ' ਦੇ ਐਪੀਸੋਡ 'ਜੈਨੀਫਰ' ਤੋਂ ਮਿਲੀ। ਉਨ੍ਹਾਂ ਨੇ ਸੁਪਰਨੈਚੁਰਲ ਵਿੱਚ 'ਕੈਰਨ ਸਿੰਗਰ' ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ਉਹ 'iZombie' ਵਿੱਚ 'ਕੈਂਡੀ ਬੇਕਰ' ਦੇ ਰੂਪ ਵਿੱਚ ਪੰਜ ਸੀਜ਼ਨਾਂ ਤੱਕ ਨਜ਼ਰ ਆਈ। ਕੈਰੀ ਐਨੀ ਫਲੇਮਿੰਗ ਆਪਣੇ ਪਿੱਛੇ ਆਪਣੀ ਬੇਟੀ ਮੈਡਲਿਨ ਰੋਜ਼ (ਮੈਕਸ) ਨੂੰ ਛੱਡ ਗਈ ਹੈ। ਅਦਾਕਾਰਾ ਦੇ ਦਿਹਾਂਤ ਨਾਲ ਹਾਲੀਵੁੱਡ ਅਤੇ ਹਾਰਰ ਫਿਲਮਾਂ ਦੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਹੈ। 

ਇਹ ਵੀ ਪੜ੍ਹੋ: ਜਦੋਂ ਨਰਿੰਦਰ ਚੰਚਲ ਨੂੰ ਮਾਤਾ ਰਾਣੀ ਨੇ ਸਿਖਾਇਆ ਸਬਕ ! ਹੰਕਾਰ ਕਾਰਨ ਰਾਤੋ-ਰਾਤ ਚਲੀ ਗਈ ਸੀ ਆਵਾਜ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News