ਕੋਰੋਨਾ ਟੀਕਾ ਲਗਾਉਣ ਦੇ ਬਾਵਜੂਦ ਵੀ ਪਾਜ਼ੇਟਿਵ ਆਏ ਅਦਾਕਾਰ ਆਸ਼ੂਤੋਸ਼ ਰਾਣਾ
Wednesday, Apr 14, 2021 - 01:48 PM (IST)
ਮੁੰਬਈ: ਦੇਸ਼ ਭਰ ’ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਮਹਾਰਾਸ਼ਟਰ ਸਮੇਤ ਕਈ ਸੂਬਿਆਂ ’ਚ ਸਥਿਤੀ ਪਹਿਲਾਂ ਤੋਂ ਜ਼ਿਆਦਾ ਖ਼ਰਾਬ ਹੋ ਗਈ ਹੈ। ਮਹਾਰਾਸ਼ਟਰ ਦੇ ਮੁੰਬਈ ’ਚ ਵੀ ਕੋਰੋਨਾ ਬੇਹੱਦ ਤੇਜ਼ੀ ਨਾਲ ਫੈਲ ਰਿਹਾ ਹੈ। ਬਾਲੀਵੁੱਡ ਦੇ ਕਈ ਸਿਤਾਰੇ ਵੀ ਕੋਰੋਨਾ ਵਾਇਰਸ ਦੀ ਚਪੇਟ ’ਚ ਆ ਗਏ ਹਨ। ਇਸ ਲੜੀ ’ਚ ਹੁਣ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਸ਼ੂਤੋਸ਼ ਰਾਣਾ ਵੀ ਆ ਗਏ ਹਨ। ਹਾਲਾਂਕਿ ਉਨ੍ਹਾਂ ਦੀ ਸਿਹਤ ਦੇ ਬਾਰੇ ’ਚ ਤਾਜ਼ਾ ਅਪਡੇਟ ਆਉਣਾ ਬਾਕੀ ਹੈ।
ਆਸ਼ੂਤੋਸ਼ ਰਾਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 6 ਅਪ੍ਰੈਲ ਨੂੰ ਉਨ੍ਹਾਂ ਨੇ ਕੋਰੋਨਾ ਵੈਕਸੀਨ ਲਗਵਾਈ ਸੀ ਪਰ ਇਸ ਦੇ ਬਾਵਜੂਦ ਵੀ ਉਹ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਆਸ਼ੂਤੋਸ਼ ਰਾਣਾ ਨੇ ਆਪਣੀ ਪਤਨੀ ਰੇਣੁਕਾ ਨਾਲ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਲਈ ਸੀ। ਉਨ੍ਹਾਂ ਦੀ ਪਤਨੀ ਰੇਣੁਕਾ ਨੇ ਤਸਵੀਰ ਸਾਂਝੀ ਕਰਦੇ ਹੋਏ ਦੱਸਿਆ ਸੀ ਕਿ ਦੋਵਾਂ ਨੇ ਕੋਰੋਨਾ ਟੀਕਾ ਲਗਵਾ ਲਿਆ ਹੈ। ਆਸ਼ੂਤੋਥ ਅਤੇ ਉਨ੍ਹਾਂ ਦੇ ਪਤਨੀ ਦੀ ਇਹ ਤਸਵੀਰ ਵੀ ਬੇਹੱਦ ਵਾਇਰਲ ਹੋਈ ਸੀ।
BKC कोविड लसीकरण केंद्राच्या उत्तम सेवेसाठी @mybmc @CMOMaharashtra @PMOIndia व कोविड लसीकरण केंद्राच्या सर्व वैद्यकीय चिकित्सकांचे, परिचारिकांचे विशेष आभार 🙏🏽 आज आम्ही लसिकरणाचा पहिला डोस घेतला. लसीकरण करून घ्या व आवर्जून मास्क लावा, सामाजिक अंतर ठेवा व हात सॅनिटाईझ करत रहा 🙏🏽🙏🏽 pic.twitter.com/TGHyAN7Kd7
— Renuka Shahane (@renukash) April 6, 2021
ਪਤਨੀ ਰੇਣੁਕਾ ਨੇ ਟਵੀਟ ਕਰ ਦਿੱਤੀ ਸੀ ਜਾਣਕਾਰੀ
ਰੇਣੁਕਾ ਨੇ ਆਪਣੇ ਟਵੀਟ ’ਚ ਬੀ.ਕੇ.ਸੀ. ਸੈਂਟਰ ’ਚ ਮੌਜੂਦ ਡਾਕਟਰਸ ਅਤੇ ਨਰਸ ਨੂੰ ਉਨ੍ਹਾਂ ਦੀ ਸੇਵਾ ਲਈ ਧੰਨਵਾਦ ਕੀਤਾ ਸੀ। ਉਨ੍ਹਾਂ ਨੇ ਆਪਣੇ ਟਵੀਟ ’ਚ ਲਿਖਿਆ ਕਿ ਅੱਜ ਅਸੀਂ ਕੋਰੋਨਾ ਦੀ ਪਹਿਲੀ ਖੁਰਾਕ ਲੈ ਲਈ ਹੈ। ‘ਟੀਕਾ ਲਗਵਾਓ, ਮਾਸਕ ਪਹਿਣੋ, ਸੋਸ਼ਲ ਡਿਸਟੈਂਸਿੰਗ ਬਣਾਏ ਰੱਖੋ ਅਤੇ ਆਪਣੇ ਹੱਥਾਂ ਨੂੰ ਸੈਨੇਟਾਈਜ਼ ਕਰਦੇ ਰਹੋ’। ਬੀ.ਕੇ.ਸੀ. ਕੋਵਿਡ ਟੀਕਾਕਰਨ ਕੇਂਦਰ ਦੀ ਸੇਵਾ ਬਹੁਤ ਹੀ ਚੰਗੀ ਹੈ। ਕੋਵਿਡ ਟੀਕਾਕਰਨ ਕੇਂਦਰ ਦੇ ਸਾਰੇ ਡਾਕਟਰ, ਨਰਸ ਦਾ ਵਿਸ਼ੇਸ਼ ਧੰਨਵਾਦ।
ਇਨ੍ਹਾਂ ਸਿਤਾਰਿਆਂ ਨੂੰ ਵੀ ਹੋਇਆ ਸੀ ਕੋਰੋਨਾ
ਹਾਲ ਹੀ ’ਚ ਬਾਲੀਵੁੱਡ ਦੇ ਕਈ ਸਿਤਾਰੇ ਕੋਰੋਨਾ ਵਾਇਰਸ ਦੀ ਚਪੇਟ ’ਚ ਆਏ ਸਨ। ਇਸ ਲਿਸਟ ’ਚ ਅਦਾਕਾਰ ਅਕਸ਼ੈ ਕੁਮਾਰ, ਵਰੁਣ ਧਵਨ, ਆਲੀਆ ਭੱਟ, ਭੂਮੀ ਪੇਡਨੇਕਰ ਸਮੇਤ ਕਈ ਵੱਡੇ ਨਾਂ ਸ਼ਾਮਲ ਹਨ। ਦੱਸ ਦੇਈਏ ਕਿ ਮਹਾਰਾਸ਼ਟਰ ’ਚ ਕੋਰੋਨਾ ਪੂਰੀ ਤਰ੍ਹਾਂ ਨਾਲ ਬੇਕਾਬੂ ਹੋ ਚੁੱਕਾ ਹੈ। ਸੋਮਵਾਰ ਨੂੰ ਇਥੇ 51,751 ਨਵੇਂ ਕੋਰੋਨਾ ਦੇ ਮਾਮਲੇ ਆਏ ਹਨ। ਜਦੋਂਕਿ ਉਸ ਤੋਂ ਇਕ ਦਿਨ ਪਹਿਲਾਂ ਐਤਵਾਰ ਨੂੰ ਰਿਕਾਰਡ 63,294 ਨਵੇਂ ਮਾਮਲੇ ਸਾਹਮਣੇ ਆਈ, ਜਦਕਿ 349 ਲੋਕਾਂ ਦੀ ਮੌਤ ਹੋਈ।
ਨੋਟ- ਟੀਕਾ ਲਗਾਉਣ ਦੇ ਬਾਵਜੂਦ ਵੀ ਅਦਾਕਾਰ ਆਸ਼ੂਤੋਸ਼ ਨੂੰ ਹੋਇਆ ਕੋਰੋਨਾ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦੱਸੋ।