ਚੋਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਹੋਇਆ ਅਦਾਕਾਰ, ਅਮਿਤਾਭ ਬੱਚਨ ਨਾਲ ਕਰ ਚੁੱਕਿਆ ਹੈ ਕੰਮ

Friday, Nov 25, 2022 - 12:58 AM (IST)

ਚੋਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਹੋਇਆ ਅਦਾਕਾਰ, ਅਮਿਤਾਭ ਬੱਚਨ ਨਾਲ ਕਰ ਚੁੱਕਿਆ ਹੈ ਕੰਮ

ਨਾਗਪੁਰ (ਭਾਸ਼ਾ) : ਅਮਿਤਾਭ ਬੱਚਨ ਦੀ ਅਦਾਕਾਰੀ ਵਾਲੀ ਫਿਲਮ ‘ਝੁੰਡ’ ’ਚ ਇਕ ਪ੍ਰਮੁੱਖ ਭੂਮਿਕਾ ਨਿਭਾਉਣ ਵਾਲੇ ਕਲਾਕਾਰ ਪ੍ਰਿਯਾਂਸ਼ੂ ਕਸ਼ਤਰੀਏ (18) ਨੂੰ ਚੋਰੀ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਹੈ। ਨਾਗਪੁਰ ਸਿਟੀ ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਮਨਕਾਪੁਰ ਇਲਾਕੇ ਦੇ ਨਿਵਾਸੀ ਪ੍ਰਦੀਪ ਮੰਡਾਵੇ (64) ਨੇ ਆਪਣੇ ਘਰ ’ਚੋਂ 5 ਲੱਖ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਹੋ ਜਾਣ ਦੀ ਸ਼ਿਕਾਇਤ ਦਰਜ ਕਰਵਾਈ ਸੀ।

ਇਹ ਖ਼ਬਰ ਵੀ ਪੜ੍ਹੋ - ਕੈਦੂਪੁਰ ਦੇ ਸਰਪੰਚ ਨੇ ਦਿੱਤੀ ਜਾਨ, ਪਰਿਵਾਰ ਨੇ ਸਸਕਾਰ ਕਰਨ ਤੋਂ ਕੀਤਾ ਇਨਕਾਰ, ਜਾਣੋ ਕੀ ਹੈ ਮਾਮਲਾ

ਉਨ੍ਹਾਂ ਕਿਹਾ ਕਿ ਪੁਲਸ ਨੇ ਇਸ ਸੰਬੰਧੀ ਇਕ ਨਾਬਾਲਿਗ ਸ਼ੱਕੀ ਨੂੰ ਫੜ੍ਹਿਆ, ਜਿਸ ਨੇ ਕਸ਼ਤਰੀਏ ਦੀ ਕਥਿਤ ਸ਼ਮੂਲੀਅਤ ਦਾ ਖੁਲਾਸਾ ਕੀਤਾ। ਪ੍ਰਿਯਾਂਸ਼ੂ ਕਸ਼ਤਰੀਏ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੋਂ ਉਸ ਨੂੰ 25 ਨਵੰਬਰ ਤਕ ਪੁਲਸ ਹਿਰਾਸਤ ਵਿਚ ਭੇਜ ਦਿੱਤਾ ਗਿਆ। ਅਧਿਕਾਰੀ ਨੇ ਕਿਹਾ ਕਿ ਚੋਰੀ ਦਾ ਸਾਮਾਨ ਗੱਦੀ ਗੋਦਾਮ ਇਲਾਕੇ ਤੋਂ ਬਰਾਮਦ ਕਰ ਲਿਆ ਗਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News