ਅਦਾਕਾਰ ਦਰਸ਼ਨ ਦੀਆਂ ਵਧੀਆਂ ਮੁਸ਼ਕਿਲਾਂ, ਸੁਸਾਈਡ ਨੋਟ ਸਣੇ ਹੁਣ ਮੈਨੇਜਰ ਦੀ ਲਾਸ਼ ਮਿਲੀ

06/19/2024 3:26:45 PM

ਮੁੰਬਈ (ਬਿਊਰੋ) : ਕੰਨੜ ਅਦਾਕਾਰ ਦਰਸ਼ਨ ਨੂੰ ਰੇਣੂਕਾ ਸਵਾਮੀ ਕਤਲ ਕੇਸ 'ਚ ਪ੍ਰੇਮਿਕਾ ਪਵਿਤਰ ਗੌੜਾ ਸਣੇ ਪੁਲਸ ਹਿਰਾਸਤ 'ਚ ਲਿਆ ਗਿਆ ਸੀ। ਇਸੇ ਦੌਰਾਨ ਬੀਤੇ ਦਿਨੀਂ ਦਰਸ਼ਨ ਦੇ ਮੈਨੇਜਰ ਨੇ ਖੁਦਕੁਸ਼ੀ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਹੁਣ ਇੱਕ ਪੁਲਸ ਅਧਿਕਾਰੀ ਨੇ ਇਸ ਘਟਨਾ ਨਾਲ ਜੁੜੀ ਇੱਕ ਨਵੀਂ ਅਪਡੇਟ ਦਿੱਤੀ ਹੈ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜੇਕਰ ਦਰਸ਼ਨ ਦੇ ਮੈਨੇਜਰ ਦੀ ਗੱਲ ਕਰੀਏ ਤਾਂ ਉਹ ਅਦਾਕਾਰ ਦੇ ਬੈਂਗਲੁਰੂ ਫਾਰਮ ਹਾਊਸ ਦੀ ਦੇਖਭਾਲ ਕਰਦਾ ਸੀ, ਉਸ ਨੇ ਖੁਦਕੁਸ਼ੀ ਕਰ ਲਈ ਹੈ। ਮੰਗਲਵਾਰ ਦੁਪਹਿਰ ਸ਼੍ਰੀਧਰ ਦੀ ਖੁਦਕੁਸ਼ੀ ਦੀ ਖ਼ਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ- ਦਿਲਜੀਤ ਦੇ ਦੀਵਾਨੇ ਹੋਏ ਗੋਰੇ, Jimmy Fallon ਨੇ ਹੱਥ ਜੋੜ ਬੁਲਾਈ ‘ਸਤਿ ਸ੍ਰੀ ਅਕਾਲ’, ਕਿਹਾ- ਪੰਜਾਬੀ ਆ ਗਏ ਓਏ

ਦੱਸ ਦਈਏ ਕਿ ਖ਼ਬਰਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਮੈਨੇਜਰ ਨੇ ਖ਼ੁਦਕੁਸ਼ੀ ਤੋਂ ਬਾਅਦ ਇੱਕ ਨੋਟ ਤੇ ਇੱਕ ਵੀਡੀਓ ਛੱਡਿਆ ਸੀ। ਮੈਨੇਜਰ ਦੀ ਲਾਸ਼ ਅਦਾਕਾਰ ਦੇ ਬੈਂਗਲੁਰੂ ਫਾਰਮ ਹਾਊਸ 'ਚ ਮਿਲੀ। ਬੈਂਗਲੁਰੂ ਦਿਹਾਤੀ ਦੇ ਐੱਸ. ਪੀ. ਮੱਲਿਕਾਰਜੁਨ ਬਲਾਦਾਂਡੀ ਨੇ ਨਿੱਜੀ ਚੈਨਲ ਨੂੰ ਦੱਸਿਆ ਕਿ ਵਿਅਕਤੀ ਕੱਲ੍ਹ ਨਹੀਂ ਸਗੋਂ ਅਪ੍ਰੈਲ 2024 'ਚ ਮ੍ਰਿਤਕ ਪਾਇਆ ਗਿਆ ਸੀ। ਉਸ ਨੇ ਖੁਲਾਸਾ ਕੀਤਾ ਕਿ ਭਾਵੇਂ ਮੈਨੇਜਰ ਨੇ ਖੁਦਕੁਸ਼ੀ ਕਰ ਲਈ ਹੈ ਪਰ ਦਰਸ਼ਨ ਨੂੰ ਉਹ ਵਿਅਕਤੀ ਪਸੰਦ ਨਹੀਂ ਸੀ। ਅਧਿਕਾਰੀ ਨੇ ਅੱਗੇ ਖੁਲਾਸਾ ਕੀਤਾ ਕਿ ਲਾਸ਼ ਕੰਨੜ ਐਕਟਰ ਦੇ ਫਾਰਮ ਹਾਊਸ 'ਤੇ ਨਹੀਂ ਮਿਲੀ ਸਗੋਂ ਉਸ ਤੋਂ 2 ਕਿਲੋਮੀਟਰ ਦੂਰ ਮਿਲੀ ਸੀ।

ਇਹ ਖ਼ਬਰ ਵੀ ਪੜ੍ਹੋ- ਮਸ਼ਹੂਰ ਕਸ਼ਮੀਰ ਸਿੰਘ ਸੰਘਾ ਭਾਊ ਦੇ ਪੁੱਤ ਦਾ ਦਿਹਾਂਤ, ਦਿਲਜੀਤ ਤੇ ਬਾਵਾ ਸਣੇ ਕਈ ਕਲਾਕਾਰਾਂ ਨਾਲ ਆ ਚੁੱਕੇ ਨੇ ਨਜ਼ਰ

ਇੰਨਾ ਹੀ ਨਹੀਂ ਬੇਂਗਲੁਰੂ ਦਿਹਾਤੀ ਦੇ ਐੱਸ. ਪੀ. ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਲਾਸ਼ ਨਾਲ ਇੱਕ ਸੁਸਾਈਡ ਨੋਟ ਅਤੇ ਇੱਕ ਵੀਡੀਓ ਵੀ ਮਿਲਿਆ ਹੈ, ਜਿਸ 'ਚ ਮੈਨੇਜਰ ਨੇ ਆਪਣੀ ਮੌਤ ਦਾ ਕਾਰਨ ਇਕੱਲੇਪਣ ਨੂੰ ਦੱਸਿਆ ਸੀ। ਨਾਲ ਹੀ ਵੀਡੀਓ 'ਚ ਇਹ ਵਾਰ-ਵਾਰ ਦੁਹਰਾਇਆ ਜਾ ਰਿਹਾ ਸੀ ਕਿ ਉਹ ਇਸ ਸਭ ਦੀ ਪੂਰੀ ਜ਼ਿੰਮੇਵਾਰੀ ਲੈ ਰਿਹਾ ਹੈ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News