ਡੀ. ਐੱਮ. ਡੀ. ਕੇ. ਦੇ ਸੰਸਥਾਪਕ ਵਿਜੇਕਾਂਤ ਦਾ ਦਿਹਾਂਤ
Friday, Dec 29, 2023 - 10:28 AM (IST)
ਚੇਨਈ – ਦੇਸੀਆ ਮੂਰਪੋਕੁ ਦ੍ਰਵਿੜ ਕਸ਼ਗਮ (ਡੀ. ਐੱਮ. ਡੀ. ਕੇ.) ਦੇ ਸੰਸਥਾਪਕ ਅਤੇ ਬੀਤੇ ਜ਼ਮਾਨੇ ਦੇ ਮਸ਼ਹੂਰ ਤਾਮਿਲ ਅਭਿਨੇਤਾ ਵਿਜੇਕਾਂਤ ਦਾ ਵੀਰਵਾਰ ਨੂੰ ਚੇਨਈ ਦੇ ਇਕ ਹਸਪਤਾਲ ’ਚ ਦਿਹਾਂਤ ਹੋ ਗਿਆ। ਉਹ 71 ਸਾਲਾਂ ਦੇ ਸਨ। ਹਸਪਤਾਲ ਨੇ ਇਕ ਪ੍ਰੈੱਸ ਬਿਆਨ ’ਚ ਕਿਹਾ ਕਿ ਵਿਜੇਕਾਂਤ ਨੂੰ ਨਿਮੋਨੀਆ ਦੇ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਵਿਜੇਕਾਂਤ ਦੇ ਨਰਮ ਸੁਭਾਅ ਕਾਰਨ, ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ‘ਕਰੁੱਪੂ ਐੱਮ. ਜੀ. ਆਰ.’ ਕਹਿੰਦੇ ਸਨ। ਉਹ ਲੰਬੇ ਸਮੇਂ ਤੋ ਬਿਮਾਰ ਸਨ ਅਤੇ ਪਿਛਲੇ 4-5 ਸਾਲਾਂ ਤੋਂ ਸਿਆਸਤ ਤੋਂ ਦੂਰ ਸਨ।
ਇਹ ਖ਼ਬਰ ਵੀ ਪੜ੍ਹੋ : ਰਣਬੀਰ ਕਪੂਰ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ, ਕ੍ਰਿਸਮਸ ਮੌਕੇ ਕੀਤੀ ਸੀ ਇਹ ਹਰਕਤ
ਉਨ੍ਹਾਂ ਦੀ ਪਤਨੀ ਪ੍ਰੇਮਲਤਾ ਨੇ 14 ਦਸੰਬਰ ਨੂੰ ਰਸਮੀ ਢੰਗ ਨਾਲ ਪਾਰਟੀ ਦੀ ਕਮਾਨ ਸੰਭਾਲੀ ਸੀ ਅਤੇ ਉਨ੍ਹਾਂ ਨੂੰ ਜਨਰਲ ਸਕੱਤਰ ਐਲਾਨਿਆ ਗਿਆ ਸੀ। ਵਿਜੇਕਾਂਤ 1991 ਦੀ ਸੁਪਰਹਿੱਟ ਤਾਮਿਲ ਫਿਲਮ ਕੈਪਟਨ ਪ੍ਰਭਾਕਰਨ ’ਚ ਭੂਮਿਕਾ ਨਿਭਾਉਣ ਤੋਂ ਬਾਅਦ ਕੈਪਟਨ ਦੇ ਰੂਪ ’ਚ ਮਸ਼ਹੂਰ ਹੋ ਗਏ। ਉਨ੍ਹਾਂ ਦੇ ਪਰਿਵਾਰ ’ਚ ਪਤਨੀ ਤੇ 2 ਬੇਟੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਉਨ੍ਹਾਂ ਦੇ ਦਿਹਾਂਤ ’ਚ ਦੁੱਖ ਜਤਾਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।