ਅਦਾਕਾਰ ਅੰਮ੍ਰਿਤ ਮਾਨ- ਜੱਸ ਬਾਜਵਾ ਨੇ ਦਰਬਾਰ ਸਾਹਿਬ ਵਿੱਖੇ ਟੇਕਿਆ ਮੱਥਾ

Saturday, Sep 21, 2024 - 05:02 PM (IST)

ਅਦਾਕਾਰ ਅੰਮ੍ਰਿਤ ਮਾਨ- ਜੱਸ ਬਾਜਵਾ ਨੇ ਦਰਬਾਰ ਸਾਹਿਬ ਵਿੱਖੇ ਟੇਕਿਆ ਮੱਥਾ

ਜਲੰਧਰ- ਰੂਹਾਨੀਅਤ ਦਾ ਕੇਂਦਰ ਸ਼੍ਰੀ ਦਰਬਾਰ ਸਾਹਿਬ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਆ ਕੇ ਮੱਥਾ ਟੇਕਦੀਆਂ ਹਨ ਅਤੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੀਆਂ ਹਨ। ਉੱਥੇ ਹੀ ਕਈ ਰਾਜਨੀਤਿਕ ਸਿਤਾਰੇ ਤੇ ਕਈ ਫਿਲਮੀ ਸਿਤਾਰੇ ਵੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਿਆ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੇ ਹਨ। ਦੂਜੇ ਪਾਸੇ ਆ ਰਹੀਆਂ ਨਵੀਆਂ ਫਿਲਮਾਂ ਦੀ ਕਾਮਯਾਬੀ ਦੇ ਲਈ ਵੀ ਫਿਲਮੀ ਸਿਤਾਰੇ ਆਪਣੀ ਫਿਲਮ ਦੀ ਕਾਮਯਾਬੀ ਦੀ ਅਰਦਾਸ ਕਰਨ ਸ਼੍ਰੀ ਦਰਬਾਰ ਸਾਹਿਬ ਪਹੁੰਚਦੇ ਹਨ। ਜਿਸ ਦੇ ਚਲਦੇ ਪੰਜਾਬੀ ਫਿਲਮ 'ਸ਼ੁਕਰਾਨਾ' ਦੀ ਟੀਮ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ। ਜਿੱਥੇ ਉਨ੍ਹਾਂ ਦੇ ਨਾਲ ਪੰਜਾਬੀ ਗਾਇਕ ਅਤੇ ਅਦਾਕਾਰ ਅੰਮ੍ਰਿਤ ਮਾਨ ਅਤੇ ਜੱਸ ਬਾਜਵਾ ਮੌਜੂਦ ਰਹੇ ਹਨ। ਉਨ੍ਹਾਂ ਨੇ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਆਪਣੀ ਫਿਲਮ ਦੀ ਕਾਮਯਾਬੀ ਦੀ ਅਰਦਾਸ ਕੀਤੀ।

 

ਵਾਹਿਗੁਰੂ ਦੇ ਸ਼ੁਕਰਾਨੇ ਤੋਂ ਫਿਲਮ ਦੀ ਸ਼ੁਰੂਆਤ'

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਿਲਮ ਦੀ ਟੀਮ ਦੇ ਸਟਾਰਕਾਸਟ ਨੇ ਦੱਸਿਆ ਕਿ ਉਹ ਆਪਣੀ ਪੰਜਾਬੀ ਫਿਲਮ 'ਸ਼ੁਕਰਾਨਾ' ਦੇ ਲਈ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਆਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਫਿਲਮ ਦਾ ਨਾਮ 'ਸ਼ੁਕਰਾਨਾ' ਹੈ ਅਤੇ ਇਸ ਲਈ ਇਸ ਫਿਲਮ ਦੀ ਸ਼ੁਰੂਆਤ ਵਾਹਿਗੁਰੂ ਦੇ ਸ਼ੁਕਰਾਨੇ ਤੋਂ ਹੀ ਕਰਨ ਜਾ ਰਹੇ ਹਨ। ਜਿਸ ਦੇ ਚਲਦੇ ਉਹ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਆਏ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News