ਹੁਣ ਅਮਿਤਾਭ ਬੱਚਨ ਘਰ ਬੈਠੇ ਹੀ ਕਮਾਉਣਗੇ ਕਰੋੜਾਂ ਰੁਪਏ, ਵਿਦੇਸ਼ੀ ਕੰਪਨੀ ਨਾਲ ਹੋਈ ਡੀਲ ਪੱਕੀ

Monday, Jan 01, 2024 - 12:38 PM (IST)

ਮੁੰਬਈ (ਬਿਊਰੋ)– ‘ਕੌਣ ਬਣੇਗਾ ਕਰੋੜਪਤੀ’ ਦਾ 15ਵਾਂ ਸੀਜ਼ਨ ਖ਼ਤਮ ਹੋ ਗਿਆ ਹੈ। ਇਸ ਸੀਜ਼ਨ ਦਾ ਆਖਰੀ ਐਪੀਸੋਡ 29 ਦਸੰਬਰ ਨੂੰ ਟੈਲੀਕਾਸਟ ਕੀਤਾ ਗਿਆ ਸੀ, ਜਿਸ ’ਚ ਹੋਸਟ ਅਮਿਤਾਭ ਬੱਚਨ ਭਾਵੁਕ ਹੋ ਗਏ ਸਨ। ਸ਼ਰਮੀਲਾ ਟੈਗੋਰ, ਸਾਰਾ ਅਲੀ ਖ਼ਾਨ ਤੇ ਵਿਦਿਆ ਬਾਲਨ ‘ਕੇ. ਬੀ. ਸੀ. 15’ ਦੇ ਆਖਰੀ ਐਪੀਸੋਡ ’ਚ ਨਜ਼ਰ ਆਏ ਸਨ। ਸ਼ਰਮੀਲਾ ਟੈਗੋਰ ਤੇ ਵਿਦਿਆ ਬਾਲਨ ਨੇ ਅਮਿਤਾਭ ਬੱਚਨ ਨਾਲ ਜੁੜੀਆਂ ਕਈ ਪਿਆਰੀਆਂ ਯਾਦਾਂ ਤੇ ਦਿਲਚਸਪ ਕਹਾਣੀਆਂ ਸਾਂਝੀਆਂ ਕੀਤੀਆਂ ਪਰ ਜਦੋਂ ਵਿਦਾਈ ਦਾ ਸਮਾਂ ਆਇਆ ਤਾਂ ਅਮਿਤਾਭ ਬੱਚਨ ਰੋ ਪਏ।

ਵਾਰਨਰ ਮਿਊਜ਼ਿਕ ਇੰਡੀਆ ਲਿਮਟਿਡ ਨਾਲ ਹੋਈ ਡੀਲ
ਦੱਸ ਦਈਏ ਕਿ ਹੁਣ ਬਿੱਗ ਬੀ ਆਪਣੀ ਸਾਲਾਨਾ ਕਮਾਈ ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ। ਖ਼ਬਰਾਂ ਮੁਤਾਬਕ, ਅਮਿਤਾਭ ਬੱਚਨ ਨੇ ਮੁੰਬਈ ਦੇ ਓਸ਼ੀਵਾਰਾ ਇਲਾਕੇ 'ਚ ਆਪਣੀ ਕਮਰਸ਼ੀਅਲ ਸਪੇਸ ਕਿਰਾਏ 'ਤੇ ਦਿੱਤੀ ਹੋਈ ਹੈ। ਉਨ੍ਹਾਂ ਨੇ ਵਾਰਨਰ ਮਿਊਜ਼ਿਕ ਇੰਡੀਆ ਲਿਮਟਿਡ ਨੂੰ ਲਗਭਗ 10,000 ਵਰਗ ਫੁੱਟ ਦੇ ਚਾਰ ਯੂਨਿਟ 2.07 ਕਰੋੜ ਰੁਪਏ ਦੇ ਸਾਲਾਨਾ ਕਿਰਾਏ ਦੇ ਨਾਲ ਪੰਜ ਸਾਲਾਂ ਲਈ ਲੀਜ਼ 'ਤੇ ਦਿੱਤੇ ਹਨ। ਕਿਰਾਏ ਤੋਂ ਇਲਾਵਾ 1.03 ਕਰੋੜ ਰੁਪਏ ਸਕਿਊਰਟੀ ਵਜੋਂ ਲਏ ਗਏ ਹਨ। ਦਸਤਾਵੇਜ਼ਾਂ ਅਨੁਸਾਰ, ਇਸ ਪੰਜ ਸਾਲਾਂ ਦੀ ਡੀਲ 'ਚ ਸੰਗੀਤ ਕੰਪਨੀ ਨੂੰ ਤਿੰਨ ਸਾਲਾਂ ਲਈ ਹਰ ਸਾਲ ਕਿਰਾਏ ਵਜੋਂ 2.07 ਕਰੋੜ ਰੁਪਏ ਦੇਣੇ ਹੋਣਗੇ। ਇਸ ਤੋਂ ਬਾਅਦ ਚੌਥੇ ਸਾਲ ਇਹ ਕਿਰਾਇਆ ਵਧ ਕੇ 2.38 ਕਰੋੜ ਰੁਪਏ ਹੋ ਜਾਵੇਗਾ। ਡੀਲ ਲਈ ਅਦਾ ਕੀਤੀ ਸਟੈਂਪ ਡਿਊਟੀ 2.88 ਲੱਖ ਰੁਪਏ ਹੈ ਅਤੇ ਇਸ ਦੀ ਅਦਾਇਗੀ 30 ਨਵੰਬਰ, 2023 ਨੂੰ ਕੀਤੀ ਗਈ। ਅਮਿਤਾਭ ਬੱਚਨ ਤੋਂ ਪਹਿਲਾਂ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੇ ਵੀ ਮੁੰਬਈ 'ਚ ਆਪਣੀ ਚਾਰ ਮੰਜ਼ਿਲਾ ਇਮਾਰਤ ਲੀਜ਼ 'ਤੇ ਦਿੱਤੀ ਸੀ। 

ਇਹ ਵੀ ਪੜ੍ਹੋ ਖ਼ਬਰ - ਨਵਾਂ ਸਾਲ : 42,010 ਸ਼ਰਧਾਲੂ ਪਹੁੰਚੇ ਵੈਸ਼ਨੋ ਦੇਵੀ ਦੇ ਭਵਨ, 2023 'ਚ 95.22 ਲੱਖ ਲੋਕਾਂ ਨੇ ਟੇਕਿਆ ਸੀ ਮੱਥਾ

ਕਰੋੜਾਂ ਦੇ ਕਈ ਬੰਗਲਿਆਂ ਦਾ ਮਾਲਕ ਹੈ ਅਮਿਤਾਭ
ਦੱਸਣਯੋਗ ਹੈ ਕਿ ਅਮਿਤਾਭ ਬੱਚਨ ਨੇ ਇਸ ਸਾਲ ਅਗਸਤ ਮਹੀਨੇ 'ਚ ਇਹ ਸਪੇਸ 7.18 ਕਰੋੜ ਰੁਪਏ 'ਚ ਖਰੀਦੀ ਸੀ। ਇਸ ਤੋਂ ਇਲਾਵਾ ਅਮਿਤਾਭ ਬੱਚਨ 3,190 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਹਨ। ਉਨ੍ਹਾਂ ਕੋਲ ਕਈ ਆਲੀਸ਼ਾਨ ਬੰਗਲੇ ਹਨ, ਜਿਨ੍ਹਾਂ ਦੀ ਕੀਮਤ ਕਰੋੜਾਂ 'ਚ ਹੈ। ਉਨ੍ਹਾਂ ਦੇ ਬੰਗਲੇ ਜਲਸਾ ਦੀ ਕੀਮਤ 112 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਉਨ੍ਹਾਂ ਕੋਲ ਜਨਕ ਅਤੇ ਵਤਸ ਵਰਗੇ ਬੰਗਲੇ ਵੀ ਹਨ। ਉਨ੍ਹਾਂ ਨੇ ਪ੍ਰਤੀਕਸ਼ਾ ਨਾਂ ਦਾ ਬੰਗਲਾ ਆਪਣੀ ਬੇਟੀ ਸ਼ਵੇਤਾ ਨੂੰ ਗਿਫ਼ਟ ਕੀਤਾ ਹੈ। 

'ਕੇਬੀਸੀ 15' ਦਾ ਹੋਇਆ ਅੰਤ
‘ਕੌਣ ਬਣੇਗਾ ਕਰੋੜਪਤੀ 15’ 18 ਅਪ੍ਰੈਲ, 2023 ਨੂੰ ਬਹੁਤ ਧੂਮਧਾਮ ਨਾਲ ਸ਼ੁਰੂ ਹੋਇਆ ਸੀ। ਉਦੋਂ ਖ਼ੁਦ ਅਮਿਤਾਭ ਬੱਚਨ ਨੂੰ ਪਤਾ ਸੀ ਕਿ ਇਕ ਦਿਨ ਇਹ ਸੀਜ਼ਨ ਖ਼ਤਮ ਹੋ ਜਾਵੇਗਾ ਪਰ ਮੁਕਾਬਲੇਬਾਜ਼ਾਂ ਤੇ ਦਰਸ਼ਕਾਂ ਦੀ ਖ਼ੁਸ਼ੀ ਦੇ ਸਾਹਮਣੇ ਅਮਿਤਾਭ ਇਸ ਨੂੰ ਭੁੱਲ ਗਏ। ਇਸ ਗੱਲ ਨੂੰ ਉਨ੍ਹਾਂ ਨੇ ਸ਼ੋਅ ’ਚ ਮੰਨਿਆ। ਅਮਿਤਾਭ ਨੂੰ ‘ਕੇ. ਬੀ. ਸੀ.’ ’ਚ ਹਰ ਮੁਕਾਬਲੇਬਾਜ਼ ਨਾਲ ਮਸਤੀ ਕਰਦੇ ਤੇ ਆਪਣੀ ਜ਼ਿੰਦਗੀ ਤੇ ਕਰੀਅਰ ਦੀਆਂ ਮਜ਼ਾਕੀਆ ਕਹਾਣੀਆਂ ਨੂੰ ਦਰਸ਼ਕਾਂ ਨਾਲ ਸਾਂਝਾ ਕਰਦੇ ਦੇਖਿਆ ਗਿਆ। ਉਹ ਸਾਰਿਆਂ ਨੂੰ ਖ਼ੂਬ ਹਸਾਉਂਦੇ ਸਨ ਪਰ ਜਦੋਂ ‘ਕੌਣ ਬਣੇਗਾ ਕਰੋੜਪਤੀ 15’ ਨੂੰ ਅਲਵਿਦਾ ਕਹਿਣ ਦਾ ਸਮਾਂ ਆਇਆ ਤਾਂ ਉਹ ਆਪਣੀਆਂ ਭਾਵਨਾਵਾਂ ’ਤੇ ਕਾਬੂ ਨਾ ਰੱਖ ਸਕੇ ਤੇ ਭਾਵੁਕ ਹੋ ਗਏ ਸਨ। ਦਰਸ਼ਕਾਂ ਨੇ ਵੀ ਅਮਿਤਾਭ ਬੱਚਨ ਨੂੰ ਖ਼ੂਬ ਪਿਆਰ ਦਿੱਤਾ। ਭਾਵੁਕ ਹੋਏ ਅਮਿਤਾਭ ਹਰ ਕਿਸੇ ਨੂੰ ਦੇਖਦੇ ਤੇ ਸੁਣਦੇ ਰਹੇ। ਇਕ ਨੇ ਕਿਹਾ, ‘‘ਸਾਡੇ ’ਚੋਂ ਕਿਸੇ ਨੇ ਕਦੇ ਰੱਬ ਨੂੰ ਨਹੀਂ ਦੇਖਿਆ ਪਰ ਅੱਜ ਤੋਂ ਅਸੀਂ ਰੱਬ ਦੇ ਸਭ ਤੋਂ ਪਿਆਰੇ ਨੂੰ ਦੇਖਾਂਗੇ।’’

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


sunita

Content Editor

Related News