ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ''ਤੇ ਕੱਟਿਆ ਅਦਾਕਾਰ ਅੱਲੂ ਅਰਜੁਨ ਦਾ ਚਾਲਾਨ

Thursday, Apr 07, 2022 - 12:56 PM (IST)

ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ''ਤੇ ਕੱਟਿਆ ਅਦਾਕਾਰ ਅੱਲੂ ਅਰਜੁਨ ਦਾ ਚਾਲਾਨ

ਮੁੰਬਈ- ਸਾਊਥ ਅਦਾਕਾਰ ਅੱਲੂ ਅਰਜੁਨ ਪਿਛਲੇ ਕਈ ਦਿਨਾਂ ਤੋਂ ਆਪਣੀ ਫਿਲਮ 'ਪੁਸ਼ਪਾ' ਨੂੰ ਲੈ ਕੇ ਚਰਚਾ 'ਚ ਰਹੇ ਹਨ। ਫਿਲਮ 'ਚ ਅੱਲੂ ਅਰਜੁਨ ਕਈ ਕਾਨੂੰਨ ਤੋੜਦੇ ਅਤੇ ਪੁਲਸ ਨਾਲ ਦੁਸ਼ਮਣੀ ਮੋਲ ਲੈਂਦੇ ਦਿਖੇ ਸਨ। ਫਿਲਮ 'ਚ ਕਾਨੂੰਨ ਤੋੜਣ ਵਾਲੇ ਅੱਲੂ ਨੂੰ ਰਿਅਲ ਲਾਈਫ 'ਚ ਅਜਿਹਾ ਕਰਨਾ ਭਾਰੀ ਪੈ ਗਿਆ ਹੈ। ਹੈਦਰਾਬਾਦ ਟ੍ਰੈਫਿਕ ਪੁਲਸ ਨੇ ਅੱਲੂ ਅਰਜੁਨ ਨੂੰ ਨਿਯਮ ਤੋੜਣ ਦੇ ਦੋਸ਼ 'ਚ ਚਾਲਾਨ ਜਾਰੀ ਕਰ ਦਿੱਤਾ ਅਤੇ ਉਸ ਤੋਂ ਜ਼ੁਰਮਾਨਾ ਵਸੂਲ ਲਿਆ ਹੈ।

PunjabKesari
ਪ੍ਰਾਪਤ ਜਾਣਕਾਰੀ ਮੁਤਾਬਕ ਅੱਲੂ ਅਰਜੁਨ ਦੀ ਰੇਂਜ ਰੋਵਰ ਲਗਜ਼ਰੀ ਐੱਚ.ਯੂ.ਵੀ.'ਤੇ ਕਾਲੀ ਫਿਲਮ ਲੱਗੀ ਹੋਈ ਸੀ ਜਿਸ ਦੀ ਵਜ੍ਹਾ ਨਾਲ ਹੈਦਰਾਬਾਦ ਪੁਲਸ ਨੇ ਉਸ 'ਤੇ ਜੁਰਮਾਨਾ ਲਗਾਇਆ। ਵਰਣਨਯੋਗ ਹੈ ਕਿ ਭਾਰਤ 'ਚ ਕਾਰ ਦੀਆਂ ਖਿੜਕੀਆਂ 'ਤੇ ਕਾਲੀ ਫਿਲਮ ਦਾ ਇਸਤੇਮਾਲ ਕਰਨਾ ਬੈਨ ਹੈ।

PunjabKesari

ਬੈਨ ਦੇ ਬਾਵਜੂਦ ਵੀ ਰੇਂਜ ਰੋਵਰ ਦੇ ਸ਼ੀਸ਼ਿਆਂ 'ਤੇ ਕਾਲੀ ਫਿਲਮ ਲਗਾਉਣ ਲਈ ਪੁਲਸ ਨੇ ਅੱਲੂ ਅਰਜੁਨ 'ਤੇ 700 ਰੁਪਏ ਦਾ ਜੁਰਮਾਨਾ ਠੋਕਿਆ ਸੀ।  ਦੱਸ ਦੇਈਏ ਕਿ ਇਸ ਤੋਂ ਪਹਿਲੇ ਅੱਲੂ ਅਰਜੁਨ ਤੋਂ ਇਲਾਵਾ ਇਕ ਹੋਰ ਅਦਾਕਾਰ ਕਲਿਆਣ ਰਾਮ ਦਾ ਵੀ ਟ੍ਰੈਫਿਕ ਨਿਯਮ ਉਲੰਘਣ 'ਚ ਨਾਂ ਸਾਹਮਣੇ ਆਇਆ ਸੀ। 


author

Aarti dhillon

Content Editor

Related News