ਸਿਰਫ਼ 9 ਸਕਿੰਟ ਦੇ ''ਸੀਨ'' ਕਾਰਨ ਬਰਬਾਦ ਹੋਇਆ ਅਦਾਕਾਰ ਦਾ ਕਰੀਅਰ, ਦੇਸ਼ ਛੱਡਣ ਲਈ ਹੋਣਾ ਪਿਆ ਮਜਬੂਰ

Thursday, Jul 24, 2025 - 11:34 AM (IST)

ਸਿਰਫ਼ 9 ਸਕਿੰਟ ਦੇ ''ਸੀਨ'' ਕਾਰਨ ਬਰਬਾਦ ਹੋਇਆ ਅਦਾਕਾਰ ਦਾ ਕਰੀਅਰ, ਦੇਸ਼ ਛੱਡਣ ਲਈ ਹੋਣਾ ਪਿਆ ਮਜਬੂਰ

ਐਂਟਰਟੇਨਮੈਂਟ ਡੈਸਕ- ਕਦੇ ਮਸ਼ਹੂਰ ਮਾਡਲ ਰਹੇ ਅਤੇ ਬਾਲੀਵੁੱਡ ਵਿੱਚ ਅਪਣਾ ਨਾਂ ਬਣਾਉਣ ਆਏ ਦੀਪਕ ਮਲਹੋਤਰਾ ਨੂੰ ਇੱਕ 9 ਸਕਿੰਟ ਦੇ ਫਿਲਮੀ ਸੀਨ ਨੇ ਇਸ ਕਦਰ ਤੋੜਿਆ ਕਿ ਉਹ ਨਾ ਸਿਰਫ਼ ਇੰਡਸਟਰੀ ਛੱਡ ਗਏ, ਸਗੋਂ ਦੇਸ਼ ਵੀ ਛੱਡ ਦਿੱਤਾ। 1991 ਦੀ ਯਸ਼ ਚੋਪੜਾ ਦੀ ਫ਼ਿਲਮ ‘ਲਮ੍ਹੇ’ ਵਿੱਚ, ਦੀਪਕ ਨੇ ਸ਼੍ਰੀਦੇਵੀ ਦੇ ਪਤੀ ਦਾ ਕਿਰਦਾਰ ਨਿਭਾਇਆ ਸੀ। ਇੱਕ ਸੀਨ ਵਿੱਚ ਉਹ ਸੋ ਰਹੀ ਸ਼੍ਰੀਦੇਵੀ ਨੂੰ ਵੱਖ-ਵੱਖ ਨਾਂ ਲੈ ਕੇ ਜਗਾਉਂਦੇ ਹਨ। ਲੋਕਾਂ ਨੇ ਉਸ ਸੀਨ ਵਿੱਚ ਉਚਾਰਨ ਦੇ ਢੰਗ 'ਤੇ ਉਨ੍ਹਾਂ ਨੂੰ ਅਜਿਹਾ ਟਰੋਲ ਕਿ ਉਹ ਸੋਸ਼ਲ ਮੀਡੀਆ ਤੋਂ ਪਹਿਲਾਂ ਦੇ ਜ਼ਮਾਨੇ ਵਿੱਚ ਵੀ ਮਜ਼ਾਕ ਦਾ ਕੇਂਦਰ ਬਣ ਗਏ।

ਇਹ ਵੀ ਪੜ੍ਹੋ: ਫੇਸਬੁੱਕ ਅਤੇ ਇੰਸਟਾਗ੍ਰਾਮ ਨੂੰ ਲੈ ਕੇ ਆਈ ਵੱਡੀ ਅਪਡੇਟ, ਸਿਰਫ ਇਕ 'ਟੈਪ' ਨਾਲ ਬਲੌਕ ਹੋ ਜਾਵੇਗਾ ਅਕਾਊਂਟ

ਹੱਥੋਂ ਨਿਕਲ ਗਈਆਂ ਕਈ ਫਿਲਮਾਂ

ਉਹ ਸਿਰਫ਼ ਇੱਕ ਛੋਟਾ ਰੋਲ ਸੀ, ਪਰ ਇਸਦੇ ਬਾਅਦ ਉਨ੍ਹਾਂ ਨੂੰ ਕੋਈ ਹੋਰ ਫ਼ਿਲਮ ਨਹੀਂ ਮਿਲੀ। ਹਾਲਾਂਕਿ, ਉਹ ਪਹਿਲਾਂ ਹੀ ਸ਼ਾਹਰੁਖ ਖਾਨ ਦੀ ‘ਚਮਤਕਾਰ’ ਵਿੱਚ ਲੀਡ ਰੋਲ ਲਈ ਚੁਣੇ ਗਏ ਸਨ, ਪਰ ਇਹ ਰੋਲ ਵੀ ਛੱਡ ਦਿੱਤਾ। ਡਰ, ਬੇਖੁਦੀ, ਜੁਨੂਨ ਵਰਗੀਆਂ ਹੋਰ ਫਿਲਮਾਂ ਤੋਂ ਵੀ ਉਨ੍ਹਾਂ ਨੂੰ ਹਟਾ ਦਿੱਤਾ ਗਿਆ। ਆਖਰਕਾਰ 1994 ਵਿੱਚ ਉਨ੍ਹਾਂ ਨੇ ਭਾਰਤ ਨੂੰ ਵੀ ਅਲਵਿਦਾ ਕਹਿ ਦਿੱਤਾ।

ਇਹ ਵੀ ਪੜ੍ਹੋ: OMG! ਪ੍ਰਿਯੰਕਾ ਚੋਪੜਾ ਦੀ 3 ਸਕਿੰਟਾਂ ਦੀ Intimate clip ਹੋਈ ਵਾਇਰਲ

ਹੁਣ ਕਿੱਥੇ ਹਨ ਦੀਪਕ ਮਲਹੋਤਰਾ?

ਬੈਂਗਲੁਰੂ ਵਿੱਚ 1964 ਵਿੱਚ ਜਨਮੇ ਦੀਪਕ ਇੱਕ ਰਾਸ਼ਟਰੀ ਪੱਧਰ ਦੇ ਜਿਮਨਾਸਟ ਵੀ ਰਹੇ। ਮਾਡਲਿੰਗ ਦੁਆਰਾ ਉਨ੍ਹਾਂ ਨੇ ਨਾਮ ਕਮਾਇਆ ਅਤੇ 80ਵੀਂ ਦਹਾਕੇ ਵਿੱਚ ਸੁਪਰ ਮਾਡਲ ਬਣੇ। ਫਿਲਮਾਂ ਤੋਂ ਦਿਲ ਟੁੱਟਣ ਤੋਂ ਬਾਅਦ ਉਹ ਅਮਰੀਕਾ ਚਲੇ ਗਏ ਅਤੇ ਉਥੇ ਲੁਬਨਾ ਐਡਮਜ਼ ਨਾਲ ਵਿਆਹ ਕਰ ਲਿਆ। ਅੱਜ ਉਹ ਨਿਊਯਾਰਕ ਵਿੱਚ "ਡਿਨੋ ਮਾਰਟੈਲੀ" ਦੇ ਨਾਂ ਨਾਲ ਇਕ ਬਿਜ਼ਨੈਸਮੈਨ ਵਜੋਂ ਜਾਣੇ ਜਾਂਦੇ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਪਰਿਵਾਰ ਨਾਲ ਛੁੱਟੀਆਂ ਮਨਾ ਰਹੇ ਮਸ਼ਹੂਰ ਅਦਾਕਾਰ ਨਾਲ ਵਾਪਰਿਆ ਹਾਦਸਾ, ਸਮੁੰਦਰ 'ਚ ਡੁੱਬਣ ਕਾਰਨ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News