ਸੋਨੂੰ ਸੂਦ ਨੇ ਉੱਡਾਈਆਂ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ, ਸ਼ਰਟਲੈੱਸ ਹੋ ਕੇ ਬਿਨਾਂ ਹੈਲਮੈਟ ਦੇ ਚਲਾਈ ਬਾਈਕ
Tuesday, May 27, 2025 - 10:35 AM (IST)

ਮੁੰਬਈ– ਹਮੇਸ਼ਾ ਕਾਨੂੰਨ ਦੀ ਪਾਲਣਾ ਕਰਨ ਵਾਲੇ ਅਤੇ ਲੋਕਾਂ ਨੂੰ ਵੀ ਨਿਯਮ ਮਨਣ ਦੀ ਸਲਾਹ ਦੇਣ ਵਾਲੇ ਅਦਾਕਾਰ ਸੋਨੂ ਸੂਦ ਇਸ ਵਾਰ ਖੁਦ ਟਰੈਫਿਕ ਨਿਯਮ ਤੋੜਦੇ ਹੋਏ ਕੈਮਰੇ 'ਚ ਕੈਦ ਹੋ ਗਏ। ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ 'ਚ ਸੋਨੂ ਸੂਦ ਹਿਮਾਚਲ ਪ੍ਰਦੇਸ਼ ਦੀ ਸਪੀਤੀ ਘਾਟੀ ਵਿੱਚ ਬਰਫੀਲੇ ਰਸਤੇ 'ਤੇ ਸ਼ਰਟਲੈੱਸ ਅਤੇ ਬਿਨਾਂ ਹੈਲਮੈਟ ਬਾਈਕ ਚਲਾਉਂਦੇ ਦਿੱਖ ਰਹੇ ਹਨ।
ਇਹ ਵੀ ਪੜ੍ਹੋ: ਕੀ ਤੋਂ ਕੀ ਹੋ ਗਿਆ ਸੀ ਮੁਕੁਲ ਦਾ ਹਾਲ ! ਇੰਨੇ ਵੱਡੇ ਅਦਾਕਾਰ ਨੂੰ ਪਛਾਣਨਾ ਵੀ ਹੋ ਗਿਆ ਸੀ ਮੁਸ਼ਕਲ
ਵੀਡੀਓ 'ਚ ਨਜ਼ਰ ਆਇਆ ਲਾਪਰਵਾਹੀ ਭਰਿਆ ਅੰਦਾਜ਼
ਵੀਡੀਓ ਵਿੱਚ ਸੋਨੂ ਸੂਦ ਬਿਨਾਂ ਟੀ-ਸ਼ਰਟ, ਬਿਨਾਂ ਹੈਲਮੈਟ ਬਾਈਕ ਚਲਾ ਰਹੇ ਹਨ। ਉਨ੍ਹਾਂ ਦੇ ਪਿੱਛੇ ਕਈ ਹੋਰ ਬਾਈਕਰ ਵੀ ਹਨ, ਜਿਨ੍ਹਾਂ ਵਿੱਚੋਂ ਸਾਰਿਆਂ ਨੇ ਹੈਲਮੈਟ ਪਹਿਨਿਆ ਹੋਇਆ ਹੈ ਪਰ ਸੋਨੂ ਸੂਦ, ਜੋ ਅਕਸਰ ਕਾਨੂੰਨ ਦੀ ਪਾਲਣਾ ਦੀ ਗੱਲ ਕਰਦੇ ਹਨ, ਖੁਦ ਨਿਯਮ ਤੋੜਦੇ ਨਜ਼ਰ ਆਏ।
ਇਹ ਵੀ ਪੜ੍ਹੋ: ਮੁਕੁਲ ਦੇਵ ਦੇ ਦਿਹਾਂਤ ਮਗਰੋਂ ਭਰਾ ਰਾਹੁਲ ਦੀ ਪਹਿਲੀ ਪੋਸਟ, ਲਿਖਿਆ- ਮੁਕੁਲ ਨੂੰ ਮਿਲੇ ਪਿਆਰ ਅਤੇ...
ਪੁਲਸ ਨੇ ਵੀਡੀਓ ਦਾ ਲਿਆ ਨੋਟਿਸ
ਲਾਹੌਲ-ਸਪੀਤੀ ਪੁਲਸ ਨੇ ਵੀਡੀਓ ਨੂੰ ਨੋਟਿਸ ਵਿੱਚ ਲੈਂਦੇ ਹੋਏ ਆਪਣੇ ਸਰਕਾਰੀ X (ਟਵਿੱਟਰ) ਅਕਾਊਂਟ 'ਤੇ ਕਿਹਾ ਹੈ ਕਿ ਉਨ੍ਹਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੇ ਬਿਆਨ ਅਨੁਸਾਰ, “ਇੱਕ ਐਕਟਰ ਨੂੰ ਸਪੀਤੀ 'ਚ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਦਿਆਂ ਵੇਖਿਆ ਗਿਆ ਹੈ। ਸ਼ੁਰੂਆਤੀ ਜਾਂਚ ਅਨੁਸਾਰ ਇਹ ਵੀਡੀਓ 2023 ਦੀ ਲੱਗਦੀ ਹੈ। ਇਸ ਦੀ ਸਚਾਈ ਦੀ ਜਾਂਚ DSP ਮੁੱਖ ਦਫ਼ਤਰ, ਕਾਈਲਾਂਗ ਨੂੰ ਸੌਂਪੀ ਗਈ ਹੈ।”
ਇਹ ਵੀ ਪੜ੍ਹੋ: ਦੁਖਦਾਈ ਖਬਰ; ਕੈਂਸਰ ਤੋਂ ਜੰਗ ਹਾਰੀ 19 ਸਾਲ ਦੀ ਮਸ਼ਹੂਰ ਸੋਸ਼ਲ ਮੀਡੀਆ Influencer
ਇਮੇਜ ਸਹੀ, ਪਰ ਸੰਦੇਸ਼ ਗਲਤ
ਇਹ ਵੀਡੀਓ ਸੋਨੂ ਸੂਦ ਦੇ ਸਵੈਗ ਭਰੇ ਸਟਾਈਲ ਨੂੰ ਤਾਂ ਦਿਖਾਉਂਦਾ ਹੈ, ਪਰ ਇਹ ਵੀ ਦਰਸਾਉਂਦਾ ਹੈ ਕਿ ਲਾਪਰਵਾਹੀ ਕਿਸੇ ਦਾ ਵੀ ਸਟਾਈਲ ਨਹੀਂ ਹੋ ਸਕਦੀ। ਕਾਨੂੰਨ ਸਾਰਿਆਂ ਲਈ ਇਕੋ ਜਿਹਾ ਹੁੰਦਾ ਹੈ — ਫਿਰ ਚਾਹੇ ਉਹ ਇੱਕ ਆਮ ਨਾਗਰਿਕ ਹੋਵੇ ਜਾਂ ਇੱਕ ਸਟਾਰ।
ਇਹ ਵੀ ਪੜ੍ਹੋ: ਮੁਕੁਲ ਦੇਵ ਤੋਂ ਬਾਅਦ ਹੁਣ ਇਸ ਆਦਾਕਾਰ ਨੇ ਦੁਨੀਆ ਨੂੰ ਕਿਹਾ ਅਲਵਿਦਾ, ਸੋਗ 'ਚ ਡੁੱਬੀ ਇੰਡਸਟਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8