''ਅੰਧਾਧੁਨ'' ਤੇ ''ਬਦਲਾਪੁਰ'' ਦੇ ਐਕਸ਼ਨ ਡਾਇਰੈਕਟਰ ਦਾ ਹੋਇਆ ਦਿਹਾਂਤ

Tuesday, Jul 28, 2020 - 12:48 PM (IST)

''ਅੰਧਾਧੁਨ'' ਤੇ ''ਬਦਲਾਪੁਰ'' ਦੇ ਐਕਸ਼ਨ ਡਾਇਰੈਕਟਰ ਦਾ ਹੋਇਆ ਦਿਹਾਂਤ

ਮੁੰਬਈ (ਬਿਊਰੋ) — ਬਾਲੀਵੁੱਡ ਦੇ ਐਕਸ਼ਨ ਡਾਇਰੈਕਟਰ ਪਰਵੇਜ ਖਾਨ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ 55 ਸਾਲ ਸੀ। ਉਹ ਸ਼੍ਰੀਰਾਮ ਰਾਘਵਨ ਨਾਲ ਸੁਪਰਹਿੱਟ ਮੂਵੀ 'ਅੰਧਾਧੁਨ' ਅਤੇ 'ਬਦਲਾਪੁਰ' 'ਚ ਵੀ ਕੰਮ ਕਰ ਚੁੱਕੇ ਹਨ। ਖ਼ਬਰਾਂ ਮੁਤਾਬਕ ਪਰਵੇਜ ਦੀ ਛਾਤੀ 'ਚ ਕਾਫ਼ੀ ਦਰਦ ਸੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।

ਉੱਥੇ ਹੀ ਹੰਸਲ ਮਹਿਤਾ ਨੇ ਟਵੀਟ ਕਰਕੇ ਕਿਹਾ ਹੈ 'ਹੁਣ ਸੁਣਨ 'ਚ ਆਇਆ ਹੈ ਕਿ ਪਰਵੇਜ ਖਾਨ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਅਸੀਂ ਦੋਹਾਂ ਨੇ ਫ਼ਿਲਮ 'ਸ਼ਾਹਿਦ' 'ਚ ਕੰਮ ਕੀਤਾ ਸੀ। ਉਨ੍ਹਾਂ ਨੇ ਇੱਕ ਸਿੰਗਲ ਟੇਕ 'ਚ ਦੰਗਿਆਂ ਦਾ ਸੀਕਵੇਂਸ ਸ਼ੂਟ ਕਰ ਦਿੱਤਾ ਸੀ। ਉਹ ਬਹੁਤ ਹੀ ਸਕਿਲਫੁੱਲ, ਐਨਨਰਜੀ ਨਾਲ ਭਰੇ ਚੰਗੇ ਇਨਸਾਨ ਸਨ। ਤੁਹਾਡੀ ਆਵਾਜ਼ ਹੁਣ ਮੇਰੇ ਕੰਨਾਂ 'ਚ ਗੂੰਝ ਰਹੀ ਹੈ।'

ਦੱਸਣਯੋਗ ਹੈ ਕਿ ਪਰਵੇਜ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਚ ਐਕਸ਼ਨ ਡਾਇਰੈਕਟਰ ਅਕਬਰ ਬਕਸ਼ੀ ਨੂੰ ਅਸਿਸਟ ਕੀਤਾ ਸੀ।


author

sunita

Content Editor

Related News