ਪ੍ਰਸਿੱਧ ਪੰਜਾਬੀ ਅਦਾਕਾਰਾ ਤੇ ਸਾਬਕਾ 'ਬਿੱਗ ਬੌਸ' ਮੁਕਾਬਲੇਬਾਜ਼ ਨਾਲ ਹੋਟਲ ਦੀ ਲਿਫਟ 'ਚ ਛੇੜਛਾੜ, ਦੋਸ਼ੀ ਗ੍ਰਿਫ਼ਤਾਰ

Saturday, Jun 26, 2021 - 06:53 PM (IST)

ਪ੍ਰਸਿੱਧ ਪੰਜਾਬੀ ਅਦਾਕਾਰਾ ਤੇ ਸਾਬਕਾ 'ਬਿੱਗ ਬੌਸ' ਮੁਕਾਬਲੇਬਾਜ਼ ਨਾਲ ਹੋਟਲ ਦੀ ਲਿਫਟ 'ਚ ਛੇੜਛਾੜ, ਦੋਸ਼ੀ ਗ੍ਰਿਫ਼ਤਾਰ

ਨਵੀਂ ਦਿੱਲੀ (ਬਿਊਰੋ) - ਟੀ. ਵੀ. ਰਿਐਲਿਟੀ ਸ਼ੋਅ ‘ਬਿੱਗ ਬੌਸ’ ਦੇ ਇਕ ਸਾਬਕਾ ਮੁਕਾਬਲੇਬਾਜ਼ ਨੂੰ ਲੈ ਕੇ ਇਕ ਖ਼ਬਰ ਸਾਹਮਣੇ ਆਈ ਹੈ। ਨੋਇਡਾ ਥਾਣਾ ਸੈਕਟਰ 20 ਖੇਤਰ ਦੇ ਸੈਕਟਰ 18 ਵਿਚ ਸਥਿਤ ਇਕ ਹੋਟਲ ਵਿਚ ਪੰਜਾਬੀ ਅਦਾਕਾਰਾ ਨਾਲ ਲਿਫਟ ਵਿਚ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ।

ਥਾਣਾ ਸੈਕਟਰ 20 ਦੇ ਜਾਂਚ ਅਧਿਕਾਰੀ ਮੁਨੀਸ਼ ਪ੍ਰਤਾਪ ਸਿੰਘ ਚੌਹਾਨ ਨੇ ਦੱਸਿਆ ਕਿ ਅਦਾਕਾਰਾ ਨੇ ਥਾਣਾ ਸੈਕਟਰ 20 ਵਿਚ ਸ਼ਿਕਾਇਤ ਦਰਜ ਕਾਰਵਾਈ ਕਿ 23 ਜੂਨ ਦੀ ਰਾਤ ਨੂੰ ਹੋਟਲ ਦੀ ਲਿਫਟ ਵਿਚੋਂ ਉੱਤਰਦੇ ਸਮੇਂ ਪੰਜਾਬੀ ਗਾਇਕ ਅਤੇ ਬਿਲਡਰ ਦੇਵੇਂਦਰ ਨੇ ਉਸ ਨਾਲ ਅਸ਼ਲੀਲ ਹਰਕਤ ਕੀਤੀ। ਹਾਲਾਂਕਿ ਪੁਲਸ ਨੇ ਇਸ ਮਾਮਲੇ 'ਤੇ ਤੁਰੰਤ ਐਕਸ਼ਨ ਲੈਂਦਿਆਂ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਦੋਸ਼ੀ ਤੋਂ ਪੁੱਛਗਿੱਛ ਦੌਰਾਨ ਉਸ ਨੇ ਕਾਫ਼ੀ ਕੁਝ ਦੱਸਿਆ ਹੈ। ਦੋਸ਼ੀ ਦਾ ਕਹਿਣਾ ਹੈ ''ਇਸ ਅਦਾਕਾਰਾ ਦਾ ਤਲਾਕ ਹੋ ਚੁੱਕਾ ਹੈ ਅਤੇ ਉਹ ਉਸ ਨਾਲ ਕਾਫ਼ੀ ਦਿਨਾਂ ਤੋਂ ਰਹਿ ਰਹੀ ਹੈ। ਦੋਸ਼ੀ ਅਨੁਸਾਰ ਘਟਨਾ ਵਾਲੇ ਦਿਨ ਛੇੜਛਾੜ ਨਹੀਂ ਸਗੋਂ ਅਦਾਕਾਰਾ ਨਾਲ ਬਹਿਸਬਾਜ਼ੀ ਹੋਈ ਸੀ।''

 

 

ਨੋਟ : ਇਸ ਛੇੜਛਾੜ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਾਂਟ ਬਾਕਸ ’ਚ ਜ਼ਰੂਰ ਦੱਸੋ।


author

sunita

Content Editor

Related News