KBC ਦੀ ਸ਼ੂਟਿੰਗ ਦੌਰਾਨ ਅਮਿਤਾਭ ਬੱਚਨ ਨਾਲ ਹੋਇਆ ਵੱਡਾ ਹਾਦਸਾ, ਪੈਰ ਦੀ ਨਾੜ ਕੱਟਣ ਦੀ ਦਿੱਤੀ ਜਾਣਕਾਰੀ

Sunday, Oct 23, 2022 - 02:42 PM (IST)

KBC ਦੀ ਸ਼ੂਟਿੰਗ ਦੌਰਾਨ ਅਮਿਤਾਭ ਬੱਚਨ ਨਾਲ ਹੋਇਆ ਵੱਡਾ ਹਾਦਸਾ, ਪੈਰ ਦੀ ਨਾੜ ਕੱਟਣ ਦੀ ਦਿੱਤੀ ਜਾਣਕਾਰੀ

ਬਾਲੀਵੁੱਡ ਡੈਸਕ- ਹਾਲ ਹੀ ’ਚ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਮਿਤਾਭ ਬੱਚਨ ਨੇ ਆਪਣੇ ਖੱਬੇ ਪੈਰ ਦੀ ਨਾੜ ਕੱਟਣ ਦੀ ਜਾਣਕਾਰੀ ਦਿੱਤੀ ਹੈ। ਅਦਾਕਾਰ ਨੂੰ ਹਸਪਤਾਲ ਲਿਜਾਇਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਡਾਕਟਰਾਂ ਨੇ ਉਸ ਦੀ ਪੈਰ ’ਤੇ ਟਾਂਕੇ ਲਾਏ ਹਨ। ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਬਿੱਗ ਬੀ ਨੂੰ ਤੁਰਨ ਤੋਂ ਵੀ ਮਨਾਹੀ ਹੈ।

PunjabKesari

ਦੱਸ ਦੇਈਏ ਰਿਐਲਿਟੀ ਟੀ.ਵੀ ਸ਼ੋਅ ‘ਕੇਬੀਸੀ’ ਦੀ ਸ਼ੂਟਿੰਗ ਦੌਰਾਨ ਸੱਟ ਲੱਗੀ ਸੀ। ਅਮਿਤਾਭ ਬੱਚਨ ਨੇ ਦੱਸਿਆ ਕਿ ਮਸ਼ਹੂਰ ਗੇਮ ਸ਼ੋਅ ਦੀ ਸ਼ੂਟਿੰਗ ਦੌਰਾਨ ਹਾਦਸੇ ’ਚ ਉਨ੍ਹਾਂ ਦੀ ਲੱਤ ’ਤੇ ਸੱਟ ਲੱਗ ਗਈ ਸੀ। ਇਸ ਦੌਰਾਨ ਉਨ੍ਹਾਂ ਦੇ ਪੈਰ ਦੀ ਨਾੜ ਕੱਟ ਗਈ, ਜਿਸ ਤੋਂ ਬਾਅਦ ਉਸ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ।

ਇਹ ਵੀ ਪੜ੍ਹੋ : ਬਲੈਕ ਜੰਪਸੂਟ ਤੇ ਸਨਗਲਾਸ ਲਗਾ ਕੇ ਜਾਹਨਵੀ ਕਪੂਰ ਨੇ ਦਿਖਾਈ ਸਟਾਈਲਿਸ਼ ਲੁੱਕ, ਦੇਖੋ ਤਸਵੀਰਾਂ

PunjabKesari

ਅਮਿਤਾਭ ਬੱਚਨ ਨੇ ਇਸ ਦਾ ਖੁਲਾਸਾ ਨਿੱਜੀ ਬਲੌਗ ਰਾਹੀਂ ਕੀਤਾ ਹੈ। ਅਦਾਕਾਰ ਨੇ ਘਟਨਾ ਬਾਰੇ ਬਲੌਗ ’ਚ ਲਿਖਿਆ ਕਿ ‘ਮੇਰੀ ਜੁੱਤੀ ’ਚ ਮੇਟਲ ਦੇ ਟੁਕੜੇ ਨੇ ਮੇਰੇ ਖੱਬੇ ਪੈਰ ਦੀ ਨਾੜ ਕੱਟ ਦਿੱਤੀ। ਜਦੋਂ ਕੱਟ ਤੋਂ ਬਹੁਤ ਖੂਨ ਵਹਿਣ ਲੱਗਾ ਤਾਂ ਸਟਾਫ਼ ਅਤੇ ਡਾਕਟਰਾਂ ਦੀ ਟੀਮ ਨੇ ਸਮੇਂ ਸਿਰ ਮੇਰੀ ਮਦਦ ਕੀਤੀ।ਮੈਂ ਸਮੇਂ ਸਿਰ ਡਾਕਟਰੀ ਸਹਾਇਤਾ ਮਿਲਣ ਨਾਲ ਠੀਕ ਹੋ ਗਿਆ, ਹਾਲਾਂਕਿ ਕੁਝ ਟਾਂਕੇ ਵੀ ਕੀਤੇ ਗਏ ਸਨ।’

ਇਹ ਵੀ ਪੜ੍ਹੋ : ਚਾਰੂ ਅਸੋਪਾ ਨੇ ਧਨਤੇਰਸ ’ਤੇ ਧੀ ਜਿਆਨਾ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ, ਰਵਾਇਤੀ ਲੁੱਕ ’ਚ ਲੱਗ ਰਹੀ ਖੂਬਸੂਰਤ

PunjabKesari

ਬਲੌਗ ’ਚ ਅਮਿਤਾਭ ਨੇ ਅੱਗੇ ਲਿਖਿਆ ਕਿ ‘ਮੈਡੀਕਲ ਸਟਾਫ਼ ਨੇ ਮੈਨੂੰ ਖੜ੍ਹੇ ਹੋਣ ਅਤੇ ਹਿੱਲਣ ਤੋਂ ਮਨ੍ਹਾ ਕੀਤਾ। ਉਨ੍ਹਾਂ ਕਿਹਾ ਕਿ ‘ਕਦੇ-ਕਦੇ ਅਤਿ ਸੰਤੁਸ਼ਟੀ ਸੁੱਖ ਜਾਂ ਦੁੱਖ ਲਿਆ ਸਕਦੀ ਹੈ। ਸ਼ਨੀਵਾਰ ਨੂੰ ਅਦਾਕਾਰ ਨੇ ‘ਕੌਨ ਬਣੇਗਾ ਕਰੋੜਪਤੀ’ ਦੇ ਸੈੱਟ ਤੋਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ, ਜਿਸ ’ਚ ਉਨ੍ਹਾਂ ਦੀ ਖੱਬੇ ਪੈਰ ’ਤੇ ਪੱਟੀ ਬੰਨ੍ਹੀ ਹੋਈ ਸੀ।


author

Shivani Bassan

Content Editor

Related News