ਸੰਨੀ ਦਿਓਲ ਤੇ ਅਜੇ ਦੇਵਗਨ ਦੀ ਸ਼ੂਟਿੰਗ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਹਾਦਸਾ

03/27/2024 12:19:15 PM

ਸ੍ਰੀ ਅਨੰਦਪੁਰ ਸਾਹਿਬ (ਸੰਧੂ) - ਖਾਲਸਾ ਪੰਥ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੇ ਜੰਮ ਪਲ ਅਤੇ ਬਾਲੀਵੁੱਡ ਦੇ ਪ੍ਰਸਿੱਧ ਨਿਰਮਾਤਾ ਨਿਰਦੇਸ਼ਕ ਕੁਮਾਰ ਮੰਗਤ/ਅਭਿਸੇਕ ਪਾਠਕ ਦੀ ਫ਼ਿਲਮ 'ਸਨ ਆਫ ਸਰਦਾਰ 2' ਦੀ ਕੌਮੀ ਤਿਉਹਾਰ 'ਹੋਲਾ ਮਹੱਲਾ' ਦੌਰਾਨ ਹੋ ਰਹੀ ਸ਼ੂਟਿੰਗ ਸੰਤ ਸੀਨ ਵੇਲੇ ਇੱਕ ਹਾਦਸਾ ਵਾਪਰ ਗਿਆ। ਚਰਨ ਗੰਗਾ ਸਟੇਡੀਅਮ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਦੋਂ ਅਜੇ ਦੇਵਗਾਨ ਦੇ ਸੀਨ ਸਟੰਟ ਮੈਨ ਵੱਲੋਂ ਦੋ ਘੋਡ਼ਿਆਂ 'ਤੇ ਤੇਜ ਤਰਾਰ ਘੋਡ਼ ਸਵਾਰੀ ਵਾਲੇ ਖ਼ਤਰਨਾਕ ਦ੍ਰਿਸ਼ ਫਿਲਮਾਏ ਜਾ ਰਹੇ ਸਨ ਤਾਂ ਪੰਜਾਬ ਦੇ ਤੇਜ ਤਰਾਰ ਘੋਡ਼ ਸਵਾਰ ਗੋਰਾ ਸਿੰਘ ਪੱਧਰੀ ਦੇ ਚੇਲੇ ਬਿੱਲਾ ਸਿੰਘ ਕੰਗਣਵਾਲ ਵੱਲੋਂ ਤੇਜ 2 ਕਾਲੇ ਘੋਡ਼ਿਆਂ ਦੀ ਘੋਡ਼ਸਵਾਰੀ ਦੇ ਦ੍ਰਿਸ਼ ਫਿਲਮਾਏ ਜਾ ਰਹੇ ਸਨ ਕਿ ਅਚਾਨਕ ਘੋਡ਼ ਸਵਾਰ ਦੋ ਘੋਡ਼ਿਆਂ Åਤੋਂ ਡਿੱਗ ਪਿਆ ਅਤੇ ਦੋਵੇਂ ਘੋਡ਼ੇ ਬੇਕਾਬੂ ਹੋ ਕੇ ਬਾਹਰ ਵੱਲ ਭੱਜਣ ਲੱਗੇ। ਉੱਥੇ ਤੈਨਾਤ ਕਈ ਥਾਣੇਦਾਰਾਂ ਦੀ ਚੁਸਤੀ ਕਾਰਨ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਅਤੇ ਦੋਵੇਂ ਘੋਡ਼ੇ ਟਰਾਲੀ ਨਾਲ ਜਾ ਟਕਰਾਏ ਅਤੇ ਡਿੱਗ ਪਏ। 1 ਪੰਜਾਬ ਪੁਲਸ ਦੇ ਬਹਾਦਰ ਨੌਜਵਾਨਾਂ ਦੀ ਮਦਦ ਨਾਲ ਜ਼ਖਮੀ ਬਿੱਲਾ ਸਿੰਘ ਨੇ ਘੋਡ਼ੇ ਕਾਬੂ ਕਰ ਲਏ ਅਤੇ ਤੁਰੰਤ ਵੈਟਰਨੀ ਡਾਕਟਰਾਂ ਦੀ ਟੀਮ ਨੇ ਸਟੇਡੀਅਮ 'ਚ ਪਹੁੰਚ ਕੇ ਘੋਡ਼ਿਆਂ ਦੇ ਟੀਕੇ ਲਾਏ ਅਤੇ ਉਨਾਂ ਦਾ ਇਲਾਜ ਕੀਤਾ।

ਇਹ ਖ਼ਬਰ ਵੀ ਪੜ੍ਹੋ :  ਪ੍ਰਸਿੱਧ ਕਾਮੇਡੀਅਨ ਚੜ੍ਹਿਆ ਪੁਲਸ ਦੇ ਹੱਥੀਂ, 13 ਹੋਰਾਂ ਨਾਲ ਲਿਆ ਗਿਆ ਹਿਰਾਸਤ 'ਚ

ਸਾਲ 2012 'ਚ ਆਈ ਫ਼ਿਲਮ ਅਜੇ ਦੇਵਗਨ ਦੀ ਫ਼ਿਲਮ 'ਸਨ ਆਫ ਸਰਦਾਰ' ਜਿਹਡ਼ੀ ਕਿ ਵੱਡੇ ਬਜਟ ਦੀ ਫ਼ਿਲਮ ਸੀ ਅਤੇ ਫ਼ਿਲਮ ਸੁਪਰ ਹਿੱਟ ਰਹੀ, ਇਹ ਫ਼ਿਲਮ ਦਾ ਦੂਜਾ ਭਾਗ ਹੈ ਅਤੇ ਇਸ 'ਚ ਮੁੱਖ ਜੋਡ਼ੀ ਸੰਨੀ ਦਿਓਲ ਅਤੇ ਅਜੇ ਦੇਵਗਨ ਦੀ ਹੀਰੋਇਨ ਸੋਨਾਕਸੀ ਸਿਨ੍ਹਾ ਵੀ ਹੈ। ਅਜੇ ਦੇਵਗਾਨ ਸਰਦਾਰਾਂ ਦਾ ਮੁੰਡਾ ਹੈ ਅਤੇ 11 ਖਾਲਸਾ ਪੰਥ ਦੀ ਜਨਮ ਭੂਮੀ ਵਿਖੇ ਪੰਜਾਬ ਦਾ ਪ੍ਰਸਿੱਧ ਤਿਉਹਾਰ 'ਹੋਲਾ ਮਹੱਲਾ' ਦੇਖਣ ਲਈ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪਣੇ 2 ਪੁੱਤਰਾਂ ਤੇ 2 ਧੀਆਂ ਨਾਲ ਆਉਂਦਾ ਹੈ ਅਤੇ ਫਿਰ ਘੋਡ਼ ਸਵਾਰੀ ਕਰਨ ਲੱਗਦਾ ਹੈ। ਦਲ ਪੰਥ ਤਰਨਾ ਦਲ ਖਿਆਲਾ ਤਰਲੋਕ ਸਿੰਘ ਦੇ ਜਥੇਦਾਰ ਸਰਵਣ ਸਿੰਘ ਨੇ ਦੱਸਿਆ ਬਾਬਾ ਤਰਲੋਕ ਸਿੰਘ ਦਾ ਘੋਡ਼ਾ ਅਲੀ ਅਤੇ ਦੂਜਾ ਘੋਡ਼ਾ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਗੋਰਾ ਸਿੰਘ ਤੇ ਬਿੱਲਾ ਸਿੰਘ ਸਾਡੇ ਦਲ ਦੇ ਘੋਡ਼ਿਆਂ ਦੇ ਸੇਵਾਦਾਰ ਹਨ। ਦੋਵੇਂ ਹੀ ਸਾਡੇ ਦਲ ਪੰਥ ਦੇ ਹਨ।

ਇਹ ਖ਼ਬਰ ਵੀ ਪੜ੍ਹੋ :  ਗੁਰਦਾਸਪੁਰ ’ਚ 5 ਵਾਰ ਫ਼ਿਲਮੀ ਸਿਤਾਰਿਆਂ ਦੇ ਦਮ ’ਤੇ ਜਿੱਤਣ ਵਾਲੀ ਭਾਜਪਾ ਹੁਣ ਕਿਸ ਚਿਹਰੇ ’ਤੇ ਲਾਏਗੀ ਦਾਅ?

ਕੁਮਾਰ ਮੰਗਤ ਦੇ ਭਰਾ ਰਾਮ ਕੁਮਾਰ ਬਿੱਟੂ ਨੇ ਦੱਸਿਆ ਹੈ ਕਿ ਅਸੀਂ ਦਲ ਪੰਥ ਤਰਨਾ ਦਲ ਨਾਲ ਖਡ਼੍ਹੇ ਹਾਂ। ਫ਼ਿਲਮ ਦੇ ਡਾਇਰੈਕਟਰ ਵਿਜੇ ਕੁਮਾਰ ਅਰੋਡ਼ਾ ਉਰਫ ਦਾਦੂ, ਅਮਿਤ ਸਿੰਘ ਅਤੇ ਕੈਮਰਾਮੈਨ ਅਸੀਂਮ ਬਜਾਜ ਨੇ ਦੱਸਿਆ ਕਿ ਫ਼ਿਲਮ ਦੇ ਨਿਰਮਾਤਾ ਨਿਰਦੇਸਕ ਕੁਮਾਰ ਮੰਗਤ ਦੇ ਕਹਿਣ 'ਤੇ ਹੀ ਉਨ੍ਹਾਂ ਦੇ ਪੁਸਤੈਨੀ ਸਹਿਰ ਸ੍ਰੀ ਅਨੰਦਪੁਰ ਸਾਹਿਬ ਅਤੇ ਇਸ ਦੇ ਪਿੰਡਾਂ 'ਚ ਫ਼ਿਲਮ ਦੀ ਸੂਟਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਆਪਣੀ ਧਰਤੀ ਨਾਲ ਬਹੁਤ ਪਿਆਰ ਹੈ। ਉਨ੍ਹਾਂ ਦੇ ਕਹਿਣ 'ਤੇ ਹੀ ਕੌਮੀ ਤਿਉਹਾਰ ਹੋਲਾ ਮਹੱਲਾ ਦੇ ਦ੍ਰਿਸ਼ ਲਏ ਗਏ ਹਨ ਤਾਂ ਕਿ ਇਸ 'ਤੇ ਤਿਉਹਾਰ ਨੂੰ ਵਿਸਵ ਪੱਧਰ ਫ਼ਿਲਮ ਰਾਹੀਂ ਲੋਕਾਂ ਨੂੰ ਵਿਖਾਇਆ ਜਾ ਸਕੇ। ਇਸ ਤੋਂ ਪਹਿਲਾਂ ਉਹ ਬਿੱਟੂ ਬੋਸ ਦੀ ਫ਼ਿਲਮ ਦੀ ਸ਼ੂਟਿੰਗ ਵੀ ਅਨੰਦਪੁਰ ਸਾਹਿਬ ਕਰ ਚੁੱਕੇ ਹਨ। ਇਸ ਫ਼ਿਲਮ 'ਚ ਮੁੱਖ ਭੂਮਿਕਾ ਅਜੇ ਦੇਵਗਾਨ, ਸੰਨੀ ਦਿਓਲ ਨਿਭਾ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News