ਸ੍ਰੀ ਫ਼ਤਿਹ ਜੰਗ ਸਾਹਿਬ ਚੱਪੜਚਿੜੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ

Sunday, May 10, 2026 - 04:12 PM (IST)

ਸ੍ਰੀ ਫ਼ਤਿਹ ਜੰਗ ਸਾਹਿਬ ਚੱਪੜਚਿੜੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ

ਮੋਹਾਲੀ (ਨਿਆਮੀਆਂ)- ਦੇਸ਼ ਅੰਦਰ ਮੁਗਲ ਸਾਮਰਾਜ ਨਾਲ ਟੱਕਰ ਲੈ ਕੇ ਮੁਗਲਾਂ ਨੂੰ ਹਰਾਉਣ ਵਾਲੇ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਚੱਪੜਚਿੜੀ ਦੀ ਜੰਗ ਨਾਲ ਸਬੰਧਤ ਸਰਹੰਦ ਫਤਿਹ ਦਿਵਸ ਨੂੰ ਮੁੱਖ ਰੱਖਦਿਆਂ ਅੱਜ ਗੁਰਦੁਆਰਾ ਸ੍ਰੀ ਫ਼ਤਿਹ ਜੰਗ ਸਾਹਿਬ ਚੱਪੜਚਿੜੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਗਏ ਹਨ। ਇਨ੍ਹਾਂ ਦੇ ਭੋਗ 12 ਮਈ ਨੂੰ ਸਵੇਰੇ 8:30 ਵਜੇ ਪਾਏ ਜਾਣਗੇ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਦੱਸਿਆ ਕਿ ਅੱਜ ਅਤੇ ਭਲਕੇ 11 ਮਈ ਨੂੰ ਸ਼ਾਮੀ ਕੀਰਤਨ ਦਰਬਾਰ ਆਯੋਜਿਤ ਕੀਤੇ ਜਾਣਗੇ, ਜਿਨਾਂ ਵਿਚ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਜਥੇ ਸੰਗਤਾਂ ਨੂੰ ਕੀਰਤਨ ਅਤੇ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ।

ਬੀਬੀ ਲਾਂਡਰਾਂ ਨੇ ਦੱਸਿਆ ਕਿ 12 ਮਈ ਨੂੰ ਸਵੇਰੇ 9.30 ਵਜੇ ਫ਼ਤਿਹ ਮਾਰਚ ਦੇ ਰੂਪ ਵਿਚ ਮਹਾਨ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਫ਼ਤਿਹ ਜੰਗ ਸਾਹਿਬ ਚੱਪੜਚਿੜੀ ਤੋਂ ਆਰੰਭ ਹੋਵੇਗਾ ਜੋ ਕਿ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਜਾ ਕੇ ਸਮਾਪਤ ਹੋਵੇਗਾ। ਉਨ੍ਹਾਂ ਸਮੂਹ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਖਾਲਸਾਈ ਜਾਹੋ ਜਲਾਲ ਨਾਲ ਵੱਡੀ ਗਿਣਤੀ ਵਿਚ ਇਸ ਫ਼ਤਿਹ ਮਾਰਚ ਵਿਚ ਸ਼ਾਮਲ ਹੋਣ ਤਾਂ ਜੋ ਉਸ ਮਹਾਨ ਦਿਵਸ ਦੀ ਯਾਦ ਵਿਚ ਇਹ ਨਗਰ ਕੀਰਤਨ ਸਜਾਇਆ ਜਾ ਸਕੇ ਅਤੇ ਸਾਡੀਆਂ ਨੌਜਵਾਨ ਪੀੜੀਆਂ ਇਸ ਦਿਨ ਨੂੰ ਯਾਦ ਰੱਖ ਸਕਣ। ਅੱਜ ਸ੍ਰੀ ਅਖੰਡ ਪਾਠ ਸਾਹਿਬ ਦੇ ਆਰੰਭ ਹੋਣ ਮੌਕੇ ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਸੁਖਵਿੰਦਰ ਸਿੰਘ ਹੈਡ ਗ੍ਰੰਥੀ ਚਰਨਜੀਤ ਸਿੰਘ ਜਤਿੰਦਰ ਸਿੰਘ ਬਟਾਲਾ ਪ੍ਰਚਾਰਕ ਅਤੇ ਹੋਰ ਮੋਹਤਬਰ ਸ਼ਖਸੀਅਤਾਂ ਹਾਜ਼ਰ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਮਨਪ੍ਰੀਤ ਸਿੰਘ, ਪ੍ਰਿੰਸ, ਪ੍ਰਦੀਪ ਭਾਰਜ, ਗੁਰਇਕਬਾਲ ਸਿੰਘ ਸਿੱਧੂ, ਬੀਬੀ ਇੰਦਰਪ੍ਰੀਤ ਕੌਰ, ਪ੍ਰਿੰਸ, ਅਜੈਪਾਲ ਸਿੰਘ ਮਿੱਡੂ ਖੇੜਾ, ਸੁਖਦੇਵ ਸਿੰਘ, ਕਰਮਜੀਤ ਸਿੰਘ ਬਬਰਾ, ਮਨਜੀਤ ਸਿੰਘ ਮਾਨ, ਜਗਜੀਤ ਸਿੰਘ ਅਤੇ ਹੋਰ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ।
 


author

Anmol Tagra

Content Editor

Related News