ਅਸਹਿਣਸ਼ੀਲਤਾ ''ਤੇ ਅਧਾਰਿਤ ਫਿਲਮ ਬਣਾਉਣਗੇ ਅਭਿਸ਼ੇਕ ਸ਼ਰਮਾ
Tuesday, Feb 02, 2016 - 12:52 PM (IST)

ਮੁੰਬਈ : ਬਾਲੀਵੁੱਡ ਨਿਰਦੇਸ਼ਕ ਅਭਿਸ਼ੇਕ ਸ਼ਰਮਾ ਅਸਹਿਣਸ਼ੀਲਤਾ ''ਤੇ ਅਧਾਰਿਤ ਫਿਲਮ ਬਣਾਉਣ ਵਾਲੇ ਹਨ। ''ਤੇਰੇ ਬਿਨ ਲਾਦੇਨ'' ਵਰਗੀ ਵਿਅੰਗਮਈ ਫਿਲਮ ਬਣਾ ਚੁੱਕੇ ਅਭਿਸ਼ੇਕ ਸ਼ਰਮਾ ਹੁਣ ਅਸਹਿਣਸ਼ੀਲਤਾ ਦੇ ਮੁੱਦੇ ''ਤੇ ਫਿਲਮ ਬਣਾਉਣ ਵਾਲੇ ਹਨ। ਅਭਿਸ਼ੇਕ ਸ਼ਰਮਾ ਦੀ ਇਸ ਫਿਲਮ ਦਾ ਨਾਂ ''ਹਮੇਂ ਏਤਰਾਜ਼ ਹੈ'' ਰੱਖਿਆ ਗਿਆ ਹੈ। ਇਸ ਫਿਲਮ ਰਾਹੀਂ ਅਸਹਿਣਸ਼ੀਲਤਾ ਦੇ ਮੁੱਦੇ ਨੂੰ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਹ ਅਜੇ ਇਸੇ ਫਿਲਮ ਦੀ ਸਕ੍ਰਿਪਟ ਲਿਖ ਰਹੇ ਹਨ।
ਅਭਿਸ਼ੇਕ ਸ਼ਰਮਾ ਨੇ ਕਿਹਾ, ''''ਸਾਡਾ ਦੇਸ਼ ਮਹਾਨ ਹੈ, ਜਿਥੇ ਤੁਸੀਂ ਆਜ਼ਾਦ ਹੈ ਅਤੇ ਸਾਨੂੰ ਬਿਨਾਂ ਕਿਸੇ ਦੀ ਬੇਇਜ਼ਤੀ ਕੀਤਿਆਂ ਇਸ ਆਜ਼ਾਦੀ ਦਾ ਆਨੰਦ ਮਾਣਨਾ ਚਾਹੀਦੈ। ਉਨ੍ਹਾਂ ਕਿਹਾ ਕਿ ਅਸੀਂ ਅਸਲੀ ਓਸਾਮਾ ਨੂੰ ਠੇਸ ਪਹੁੰਚਾਏ ਬਿਨਾਂ ''ਤੇਰੇ ਬਿਨ ਲਾਦੇਨ'' ਬਣਾਈ। ਜਦੋਂ ਤੱਕ ਤੁਸੀਂ ਕਿਸੇ ਨੂੰ
ਠੇਸ ਨਹੀਂ ਪਹੁੰਚਾ ਰਹੇ, ਤੁਹਾਨੂੰ ਅਜਿਹੀਆਂ ਫਿਲਮਾਂ ਬਣਾਉਣ ਦਾ ਅਧਿਕਾਰ ਹੈ।'''' ਜ਼ਿਕਰਯੋਗ ਹੈ ਕਿ ਫਿਲਮ ''ਤੇਰੇ ਬਿਨ ਲਾਦੇਨ'' ਦਾ ਸੀਕੁਏਲ 19 ਫਰਵਰੀ ਨੂੰ ਰਿਲੀਜ਼ ਹੋ ਰਿਹਾ ਹੈ। ਫਿਲਮ ''ਚ ਸਿਕੰਦਰ ਖੇਰ, ਪੀਊਸ਼ ਮਿਸ਼ਰਾ ਅਤੇ ਪ੍ਰਦਿਊਮਨ ਸਿੰਘ ਨੇ ਅਹਿਮ ਕਿਰਦਾਰ ਨਿਭਾਏ ਹਨ।