25 ਸਾਲ ਦੀ ਉਮਰ ’ਚ ਕਰੋੜਪਤੀ ਬਣਿਆ ‘Bigg Boss OTT 2’ ’ਚ ਨਜ਼ਰ ਆਉਣ ਵਾਲਾ ਯੂਟਿਊਬਰ ਅਭਿਸ਼ੇਕ ਮਲਹਾਨ

Monday, Jul 24, 2023 - 10:48 AM (IST)

25 ਸਾਲ ਦੀ ਉਮਰ ’ਚ ਕਰੋੜਪਤੀ ਬਣਿਆ ‘Bigg Boss OTT 2’ ’ਚ ਨਜ਼ਰ ਆਉਣ ਵਾਲਾ ਯੂਟਿਊਬਰ ਅਭਿਸ਼ੇਕ ਮਲਹਾਨ

ਮੁੰਬਈ (ਬਿਊਰੋ)– ‘ਬਿੱਗ ਬੌਸ ਓ. ਟੀ. ਟੀ. 2’ ’ਚ ਯੂਟਿਊਬਰ ਅਭਿਸ਼ੇਕ ਮਲਹਾਨ ਦਾ ਦਬਦਬਾ ਹੈ। ਉਹ ਉਨ੍ਹਾਂ ਪ੍ਰਤੀਯੋਗੀਆਂ ’ਚੋਂ ਇਕ ਹੈ, ਜਿਨ੍ਹਾਂ ਨੂੰ ਬਹੁਤ ਛੋਟੀ ਉਮਰ ’ਚ ਬਿੱਗ ਬੌਸ ਵਰਗਾ ਪਲੇਟਫਾਰਮ ਮਿਲਿਆ ਹੈ। ਬਿੱਗ ਬੌਸ ਦੇ ਘਰ ’ਚ ਰਹਿ ਕੇ ਅਭਿਸ਼ੇਕ ਮਲਹਾਨ ਇਕ ਚੰਗੇ ਤੇ ਸੱਚੇ ਵਿਅਕਤੀ ਦੀ ਇਮੇਜ ਬਣਾਉਣ ’ਚ ਕਾਮਯਾਬ ਹੋਏ ਹਨ। ਆਪਣੇ ਦੋਸਤਾਂ ਲਈ ਸਟੈਂਡ ਲੈਣਾ ਤੇ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਤੋਂ ਨਾ ਝਿਜਕਣਾ, ਇਹ ਅਭਿਸ਼ੇਕ ਮਲਹਾਨ ਦੀ ਆਦਤ ਹੈ, ਜਿਸ ਨੂੰ ਉਸ ਦੇ ਪ੍ਰਸ਼ੰਸਕ ਬਹੁਤ ਪਸੰਦ ਕਰ ਰਹੇ ਹਨ। ਅਭਿਸ਼ੇਕ ਮਲਹਾਨ, ਜੋ ਕਿ ਯੂਟਿਊਬ ਚੈਨਲ ਰਾਹੀਂ ਇੰਨਾ ਹਿੱਟ ਹੋਇਆ ਹੈ, ਨਾ ਸਿਰਫ ਆਪਣੇ ਦਮ ’ਤੇ ਕਰੋੜਪਤੀ ਬਣ ਗਿਆ ਹੈ, ਸਗੋਂ ਲਗਜ਼ਰੀ ਗੱਡੀਆਂ ਦਾ ਵੀ ਸ਼ੌਕੀਨ ਹੈ।

ਇਹ ਖ਼ਬਰ ਵੀ ਪੜ੍ਹੋ : ਗਾਇਕ ਬੱਬੂ ਮਾਨ ਦੇ ਪਿੰਡ ਆਇਆ ਹੜ੍ਹ, ਵੀਡੀਓ ਸਾਂਝੀ ਕਰ ਦਿਖਾਇਆ ਆਪਣਾ ਮਾੜੇ ਹਾਲਾਤ

ਅਭਿਸ਼ੇਕ ਮਲਹਾਨ ਨੇ ਯੂਟਿਊਬ ’ਤੇ ਫੁਕਰਾ ਇਨਸਾਨ ਨਾਂ ਦਾ ਚੈਨਲ ਬਣਾ ਕੇ ਪ੍ਰਸਿੱਧੀ ਹਾਸਲ ਕੀਤੀ ਹੈ। ਉਸ ਦਾ ਭਰਾ ਨਿਸ਼ਚੇ ਮਲਹਾਨ ਵੀ ਇਕ ਯੂਟਿਊਬਰ ਹੈ, ਜਿਸ ਦਾ ਚੈਨਲ ਦਾ ਨਾਮ ਟ੍ਰਿਗਰਡ ਇਨਸਾਨ ਹੈ। ਉਸ ਦੀ ਭੈਣ ਪ੍ਰੇਰਨਾ ਮਲਹਾਨ ਵੀ ਵੰਡਰਸ ਹੱਬ ਦੇ ਨਾਮ ਨਾਲ ਇਕ ਯੂਟਿਊਬ ਚੈਨਲ ਚਲਾਉਂਦੀ ਹੈ। ਇਨ੍ਹਾਂ ਦੋਵਾਂ ਤੋਂ ਪ੍ਰੇਰਿਤ ਹੋ ਕੇ ਸਾਲ 2019 ’ਚ ਅਭਿਸ਼ੇਕ ਮਲਹਾਨ ਨੇ ਯੂਟਿਊਬ ’ਤੇ ਕੰਟੈਂਟ ਬਣਾਉਣਾ ਸ਼ੁਰੂ ਕੀਤਾ। ਉਸ ਨੇ ਵੱਖ-ਵੱਖ ਰੁਪਏ ’ਚ ਉਪਲੱਬਧ ਪਾਣੀ ਦੀ ਬੋਤਲ ’ਤੇ ਪਹਿਲੀ ਵੀਡੀਓ ਬਣਾਈ, ਜੋ ਕਾਫੀ ਹਿੱਟ ਰਹੀ। ਉਦੋਂ ਤੋਂ ਇਸ ਚੈਨਲ ’ਤੇ ਉਸ ਦੇ 6 ਮਿਲੀਅਨ ਫਾਲੋਅਰਜ਼ ਹੋ ਚੁੱਕੇ ਹਨ। ਇਸ ਤੋਂ ਇਲਾਵਾ ਅਭਿਸ਼ੇਕ ਫੁਕਰਾ ਇਨਸਾਨ ਲਾਈਵ ਤੇ ਫੁਕਰਾ ਇਨਸਾਨ ਸ਼ਾਰਟਸ ਦੇ ਨਾਂ ਨਾਲ ਚੈਨਲ ਵੀ ਚਲਾਉਂਦੇ ਹਨ।

ਅਭਿਸ਼ੇਕ ਮਲਹਾਨ ਨੇ ਇੰਨੀ ਜਲਦੀ ਕਰੋੜਾਂ ਦੀ ਕਮਾਈ ਕਰ ਲਈ ਹੈ। ਉਸ ਦੀ ਕੁਲ ਜਾਇਦਾਦ 7 ਤੋਂ 10 ਕਰੋੜ ਦੇ ਵਿਚਕਾਰ ਦੱਸੀ ਜਾਂਦੀ ਹੈ। ਜਿਸ ਰਫਤਾਰ ਨਾਲ ਉਸ ਦੇ ਵੀਡੀਓਜ਼ ਹਿੱਟ ਹੁੰਦੇ ਹਨ, ਉਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਉਹ ਹਰ ਮਹੀਨੇ ਆਪਣੇ ਵੀਡੀਓਜ਼ ਤੋਂ 20 ਤੋਂ 25 ਲੱਖ ਰੁਪਏ ਕਮਾ ਲੈਂਦਾ ਹੈ। ਆਪਣੀ ਕਮਾਈ ਨਾਲ ਅਭਿਸ਼ੇਕ ਮਲਹਾਨ ਨੇ Jaguar F Pace SUV ਖਰੀਦੀ ਹੈ, ਜਿਸ ਦੀ ਕੀਮਤ ਭਾਰਤ ’ਚ ਹੀ ਲਗਭਗ 80 ਲੱਖ ਰੁਪਏ ਹੈ। ਅਭਿਸ਼ੇਕ ਮਲਹਾਨ ਦੀ ਕੋਈ ਗਰਲਫ੍ਰੈਂਡ ਹੋਣ ਦੀ ਖ਼ਬਰ ਨਹੀਂ ਹੈ ਪਰ ਉਸ ਦੀ ਸਾਥੀ ਮੁਕਾਬਲੇਬਾਜ਼ ਮਨੀਸ਼ਾ ਰਾਣੀ ਨਾਲ ਉਸ ਦੀ ਦੋਸਤੀ ਸੁਰਖ਼ੀਆਂ ਬਟੋਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

 


author

Rahul Singh

Content Editor

Related News