‘ਬਿੱਗ ਬੌਸ 17’ ’ਚ ਅਭਿਸ਼ੇਕ ਕੁਮਾਰ ਦੀ ਹਾਰ ’ਤੇ ਫੁਕਰਾ ਇਨਸਾਨ ਨੇ ਉਡਾਇਆ ਮਜ਼ਾਕ, ਕਿਹਾ– ‘ਸਲਮਾਨ ਖ਼ਾਨ ਦੇ...’

Monday, Jan 29, 2024 - 06:03 PM (IST)

‘ਬਿੱਗ ਬੌਸ 17’ ’ਚ ਅਭਿਸ਼ੇਕ ਕੁਮਾਰ ਦੀ ਹਾਰ ’ਤੇ ਫੁਕਰਾ ਇਨਸਾਨ ਨੇ ਉਡਾਇਆ ਮਜ਼ਾਕ, ਕਿਹਾ– ‘ਸਲਮਾਨ ਖ਼ਾਨ ਦੇ...’

ਮੁੰਬਈ (ਬਿਊਰੋ)– ‘ਬਿੱਗ ਬੌਸ 17’ ਖ਼ਤਮ ਹੋ ਗਿਆ ਹੈ ਤੇ ਮੁਨੱਵਰ ਫਾਰੂਕੀ ਜੇਤੂ ਬਣ ਗਿਆ ਹੈ। ਉਹ 50 ਲੱਖ ਰੁਪਏ ਦਾ ਨਕਦ ਇਨਾਮ ਤੇ ਇਕ ਫੈਂਸੀ ਕਾਰ ਘਰ ਲੈ ਗਿਆ ਹੈ। ਹਾਲਾਂਕਿ ਸਾਰਿਆਂ ਨੇ ਨਤੀਜਿਆਂ ਨੂੰ ਖ਼ੁਸ਼ੀ ਨਾਲ ਸਵੀਕਾਰ ਨਹੀਂ ਕੀਤਾ। ਕਈ ਲੋਕ ਚਾਹੁੰਦੇ ਸਨ ਕਿ ਅਭਿਸ਼ੇਕ ਕੁਮਾਰ ਵਿਜੇਤਾ ਬਣੇ ਪਰ ਅਜਿਹਾ ਨਹੀਂ ਹੋਇਆ। ‘ਬਿਗ ਬੌਸ ਓ. ਟੀ. ਟੀ. 2’ ਦੇ ਫਾਈਨਲਿਸਟ ਅਭਿਸ਼ੇਕ ਮਲਹਾਨ ਵੀ ਉਸ ਸੀਜ਼ਨ ’ਚ ਪਹਿਲੇ ਰਨਰਅੱਪ ਸਨ। ਹਾਲ ਹੀ ’ਚ ਉਨ੍ਹਾਂ ਨੇ ‘ਬਿੱਗ ਬੌਸ 17’ ਦੇ ਫਰਸਟ ਰਨਰਅੱਪ ਅਭਿਸ਼ੇਕ ਕੁਮਾਰ ਦਾ ਨਾਂ ਲੈ ਕੇ ਕਾਫੀ ਮਜ਼ਾਕੀਆ ਗੱਲ ਆਖੀ ਹੈ।

ਇਹ ਖ਼ਬਰ ਵੀ ਪੜ੍ਹੋ : ਮਰਹੂਮ ਮੂਸੇਵਾਲਾ ਦੇ ਦੋਸਤ ਭਾਨੇ ਸਿੱਧੂ ਦਾ ਪਟਿਆਲਾ ਪੁਲਸ ਨੇ ਕਰਵਾਇਆ ਮੈਡੀਕਲ, ਜਾਣੋ ਕੀ ਹੈ ਮਾਮਲਾ

ਫੁਕਰਾ ਇਨਸਾਨ ਦੇ ਨਾਂ ਨਾਲ ਮਸ਼ਹੂਰ ਅਭਿਸ਼ੇਕ ਮਲਹਾਨ ਨੇ ਐਕਸ ’ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਲਮਾਨ ਖ਼ਾਨ ਦੇ ਸਾਹਮਣੇ ‘ਅਭਿਸ਼ੇਕ’ ਨਾਂ ਦਾ ਕੋਈ ਵੀ ਵਿਅਕਤੀ ਜਿੱਤ ਨਹੀਂ ਸਕਦਾ।

PunjabKesari

ਅਭਿਸ਼ੇਕ ਮਲਹਾਨ ਨੇ ਉਡਾਇਆ ਅਭਿਸ਼ੇਕ ਕੁਮਾਰ ਦਾ ਮਜ਼ਾਕ!
ਉਨ੍ਹਾਂ ਨੇ ‘ਆਯੂਸ਼ਮਾਨ’ ਨਾਂ ਰੱਖ ਕੇ ‘ਬਿੱਗ ਬੌਸ 18’ ’ਚ ਐਂਟਰੀ ਲੈਣ ਦੀ ਗੱਲ ਆਖੀ। ਉਨ੍ਹਾਂ ਲਿਖਿਆ, ‘‘ਅਭਿਸ਼ੇਕ ਨਾਂ ਦਾ ਮੁੰਡਾ ਕਦੇ ਵੀ ਸਲਮਾਨ ਭਾਈ ਖ਼ਿਲਾਫ਼ ਨਹੀਂ ਜਿੱਤ ਸਕਦਾ। ਮੈਂ ਆਯੂਸ਼ਮਾਨ ਨਾਮ ਨਾਲ ‘ਬਿੱਗ ਬੌਸ 18’ ’ਚ ਦਾਖ਼ਲ ਹੋਵਾਂਗਾ। ਉਸ ਨੇ ਇਹ ਗੱਲ ‘ਬਿੱਗ ਬੌਸ ਓ. ਟੀ. ਟੀ. 2’ ’ਚ ਆਪਣੀ ਹਾਰ ਤੋਂ ਬਾਅਦ ਤੇ ‘ਬਿੱਗ ਬੌਸ 17’ ’ਚ ਦੂਜੇ ਨੰਬਰ ’ਤੇ ਆਉਣ ਵਾਲੇ ਅਭਿਸ਼ੇਕ ਕੁਮਾਰ ਤੋਂ ਬਾਅਦ ਆਖੀ। ‘ਬਿੱਗ ਬੌਸ ਓ. ਟੀ. ਟੀ. 2’ ’ਚ ਅਭਿਸ਼ੇਕ ਮਲਹਾਨ ਇਕ ਮਜ਼ਬੂਤ ਦਾਅਵੇਦਾਰ ਸੀ ਪਰ ਐਲਵਿਸ਼ ਯਾਦਵ ਤੋਂ ਹਾਰ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News