ਅਭਿਸ਼ੇਕ ਬੈਨਰਜੀ ‘ਅਪੂਰਵਾ’ ’ਚ ਨਿਭਾਅ ਰਹੇ ‘ਸੁੱਖਾ’ ਦੀ ਭੂਮਿਕਾ

Sunday, Nov 05, 2023 - 01:32 PM (IST)

ਅਭਿਸ਼ੇਕ ਬੈਨਰਜੀ ‘ਅਪੂਰਵਾ’ ’ਚ ਨਿਭਾਅ ਰਹੇ ‘ਸੁੱਖਾ’ ਦੀ ਭੂਮਿਕਾ

ਮੁੰਬਈ (ਬਿਊਰੋ)– ਅਭਿਸ਼ੇਕ ਬੈਨਰਜੀ ਡਿਜ਼ਨੀ ਪਲੱਸ ਹੌਟਸਟਾਰ ਦੀ ਆਉਣ ਵਾਲੀ ਸਰਵਾਈਵਲ ਥ੍ਰਿਲਰ ‘ਅਪੂਰਵਾ’ ’ਚ ਨਜ਼ਰ ਆਉਣਗੇ। ਫ਼ਿਲਮ ’ਚ ਅਦਾਕਾਰ ‘ਸੁੱਖਾ’ ਦਾ ਕਿਰਦਾਰ ਨਿਭਾਅ ਰਹੇ ਹਨ।

ਫ਼ਿਲਮ ਦੀ ਸ਼ੂਟਿੰਗ ਦੌਰਾਨ ਆਈਆਂ ਚੁਣੌਤੀਆਂ ਨੂੰ ਸਾਂਝਾ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਆਮ ਤੌਰ ’ਤੇ ਕਿਸੇ ਵੀ ਕਿਰਦਾਰ ਨੂੰ ਭਾਵਨਾਤਮਕ ਤੌਰ ’ਤੇ ਦੇਖਦਾ ਹਾਂ, ਇਹੀ ਵਜ੍ਹਾ ਸੀ ਕਿ ਸ਼ੁਰੂਆਤੀ ਦਿਨਾਂ ’ਚ ਉਸ ਮਾਨਸਿਕਤਾ ਤੋਂ ਬਾਹਰ ਨਿਕਲਣਾ ਕਾਫੀ ਚੁਣੌਤੀਪੂਰਨ ਸੀ।

ਇਹ ਖ਼ਬਰ ਵੀ ਪੜ੍ਹੋ : ਐਲਵਿਸ਼ ਯਾਦਵ ਨੂੰ ਨਾਕੇਬੰਦੀ ਦੌਰਾਨ ਪੁਲਸ ਨੇ ਲਿਆ ਹਿਰਾਸਤ 'ਚ, ਕੀਤੀ ਪੁੱਛਗਿੱਛ

ਚੁਣੌਤੀ ਕੁਦਰਤੀ ਤੌਰ ’ਤੇ ਕਿਰਦਾਰ ਨਿਭਾਉਣ ਦੀ ਸੀ, ਉਦੋਂ ਵੀ ਜਦੋਂ ਮੈਨੂੰ ਪੂਰੀ ਤਰ੍ਹਾਂ ਪਤਾ ਸੀ ਕਿ ਮੈਂ ਅਦਾਕਾਰੀ ਕਰ ਰਿਹਾ ਹਾਂ। ਮੈਂ ਦ੍ਰਿਸ਼ਾਂ ਨੂੰ ਸੁਧਾਰ ਰਿਹਾ ਸੀ ਪਰ ਸਰੀਰਕ ਕਿਰਿਆਵਾਂ ’ਚ ਕਦੇ-ਕਦੇ ਅਨਿਸ਼ਚਿਤਤਾ ਦਾ ਤੱਤ ਹੁੰਦਾ ਸੀ।

‘ਅਪੂਰਵਾ’ ਨਿਖਿਲ ਨਾਗੇਸ਼ ਭੱਟ ਵਲੋਂ ਲਿਖੀ ਤੇ ਨਿਰਦੇਸ਼ਿਤ ਕੀਤੀ ਗਈ ਹੈ, ਮੁਰਾਦ ਖੇਤਾਨੀ ਤੇ ਸਟਾਰ ਸਟੂਡੀਓ ਵਲੋਂ ਨਿਰਮਿਤ ਹੈ। ‘ਅਪੂਰਵਾ’ 15 ਨਵੰਬਰ ਤੋਂ ਸਿਰਫ਼ ਡਿਜ਼ਨੀ ਪਲੱਸ ਹੌਟਸਟਾਰ ’ਤੇ ਸਟ੍ਰੀਮ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News