ਮੁੜ ਲੋਕਾਂ ਦੇ ਨਿਸ਼ਾਨੇ ''ਤੇ ਅਮਿਤਾਭ ਦਾ ਪੁੱਤਰ ਅਭਿਸ਼ੇਕ, ਇਸ ਵਾਰ ਬਣਾਇਆ ਇਹ ਮੁੱਦਾ

Friday, Apr 09, 2021 - 12:01 PM (IST)

ਮੁੜ ਲੋਕਾਂ ਦੇ ਨਿਸ਼ਾਨੇ ''ਤੇ ਅਮਿਤਾਭ ਦਾ ਪੁੱਤਰ ਅਭਿਸ਼ੇਕ, ਇਸ ਵਾਰ ਬਣਾਇਆ ਇਹ ਮੁੱਦਾ

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਬਾਲੀਵੁੱਡ ਦੇ ਉਨ੍ਹਾਂ ਅਦਾਕਾਰਾਂ 'ਚੋਂ ਹਨ, ਜੋ ਟਰੋਲਸ ਨੂੰ ਚੰਗੇ ਤਰੀਕੇ ਨਾਲ ਹੈਂਡਲ ਕਰਦੇ ਹਨ। ਅਭਿਸ਼ੇਕ ਬੱਚਨ ਨੂੰ ਸੋਸ਼ਲ ਮੀਡੀਆ 'ਤੇ ਅਸਕਰ ਉਨ੍ਹਾਂ ਦੀ ਅਦਾਕਾਰੀ ਤੇ ਫ਼ਿਲਮੀ ਕਰੀਅਰ ਕਾਰਨ ਟਰੋਲ ਕੀਤਾ ਜਾਂਦਾ ਹੈ ਪਰ ਅਦਾਕਾਰ ਜਿਸ ਤਰ੍ਹਾਂ ਟਰੋਲਰਾਂ ਨੂੰ ਜਵਾਬ ਦਿੰਦੇ ਹਨ, ਉਹ ਹਰ ਵਾਰ ਕਾਬਿਲ-ਏ-ਤਰੀਫ਼ ਹੁੰਦਾ ਹੈ। ਹਾਲ ਹੀ 'ਚ ਇਕ ਯੂਜ਼ਰ ਨੇ ਅਭਿਸ਼ੇਕ ਨੂੰ ਫਿਰ ਤੋਂ ਟਰੋਲ ਕਰਨ ਦੀ ਕੋਸ਼ਿਸ਼ ਕੀਤੀ ਤੇ ਉਨ੍ਹਾਂ ਦੀ ਐਕਟਿੰਗ 'ਤੇ ਮੰਦਾ ਬੋਲਿਆ ਪਰ ਅਦਾਕਾਰ ਨੇ ਵੀ ਯੂਜ਼ਰ ਨੂੰ ਇਗਨੋਰ ਨਹੀਂ ਕੀਤਾ, ਸਗੋਂ ਉਨ੍ਹਾਂ ਦਾ ਧੰਨਵਾਦ ਕਿਹਾ।

PunjabKesari
ਦਰਅਸਲ 8 ਅਪ੍ਰੈਲ ਨੂੰ ਹੀ ਅਭਿਸ਼ੇਕ ਬੱਚਨ ਦੀ ਫ਼ਿਲਮ 'ਦਿ ਬਿੱਗ ਬੁੱਲ' ਓਟੀਟੀ ਪਲੇਟਫਾਰਮ 'ਡਿਜਨੀ ਪਲੱਸ ਹੌਟਸਟਾਰ' 'ਤੇ ਰਿਲੀਜ਼ ਹੋਈ ਹੈ। ਇਸ ਫ਼ਿਲਮ ਨੂੰ ਲੈ ਕੇ ਹੁਣ ਤਕ ਵਧੀਆ ਰਿਵਿਊ ਸਾਹਮਣੇ ਆਏ ਹਨ। ਲੋਕ ਅਭਿਸ਼ੇਕ ਬੱਚਨ ਨੂੰ ਟੈਗ ਕਰਦੇ ਹੋਏ ਫ਼ਿਲਮ ਦੀ ਤਾਰੀਫ਼ ਕਰ ਰਹੇ ਹਨ ਅਤੇ ਉਨ੍ਹਾਂ ਨਾਲ ਤਰ੍ਹਾਂ-ਤਰ੍ਹਾਂ ਦੇ ਸਵਾਲ ਕਰ ਰਹੇ ਹਨ। ਇਨ੍ਹਾਂ 'ਚੋਂ ਇਕ ਯੂਜ਼ਰ ਨੇ ਯੂਨੀਅਰ ਬੱਚਨ ਦੀ ਐਕਟਿੰਗ ਸਕਿੱਲਜ਼ 'ਤੇ ਤੰਜ ਕੱਸਦੇ ਹੋਏ ਕਿਹਾ, 'ਹਮੇਸ਼ਾ ਦੀ ਤਰ੍ਹਾਂ...ਅਭਿਸ਼ੇਕ ਬੱਚਨ ਇਕ ਬਕਵਾਸ ਤੀਰਕੇ ਨਾਲ ਲਿਖੀ ਗਈ ਤੇ ਫ਼ਿਲਮਾਈ ਗਈ ਫ਼ਿਲਮ 'ਦਿ ਬਿੱਗ ਬੁੱਲ' 'ਚ ਆਪਣੀ ਸੋ ਕੋਲਡ ਥਰਡ ਐਕਟਿੰਗ ਨਾਲ ਤੁਹਾਨੂੰ ਨਿਰਾਸ਼ ਨਹੀਂ ਕਰਨਗੇ। ਪ੍ਰਤੀਕ ਗਾਂਧੀ ਦੀ 'ਸਕੈਮ 1992' ਇਸ ਤੋਂ ਕਈ ਗੁਣਾ ਜ਼ਿਆਦਾ ਵਧੀਆ ਹੈ।

PunjabKesari

ਦੱਸ ਦਈਏ ਕਿ ਯੂਜ਼ਰ ਦੇ ਇਸ ਕੁਮੈਂਟ ਨੂੰ ਪੜ੍ਹ ਕੇ ਅਭਿਸ਼ੇਕ ਬਿਲਕੁਲ ਵੀ ਗੁੱਸਾ ਨਹੀਂ ਹੋਏ, ਸਗੋਂ ਉਨ੍ਹਾਂ ਨੇ ਜਵਾਬ ਦਿੰਦੇ ਹੋਏ ਟਵੀਟ ਕੀਤਾ, 'ਅਰੇ ਦੋਸਤ... ਜਹਾਂ ਤਕ ਮੈਨੇ ਤੁਮੇ ਨਿਰਾਸ਼ ਨਹੀਂ ਕੀਯਾ ਮੈਂ ਖੁਸ਼ ਹੁੰ। ਸਾਡੀ ਫ਼ਿਲਮ ਦੇਖਣ ਲਈ ਤੁਸੀਂ ਸਮਾਂ ਕੱਢਿਆ, ਉਸ ਲਈ ਬਹੁਤ ਧੰਨਵਾਦ।'

ਦੱਸਣਯੋਗ ਹੈ ਕਿ ਕੁਕੀ ਗੁਲਾਟੀ ਨਿਰਦੇਸ਼ਿਤ ਫ਼ਿਲਮ 'ਚ ਈਲਆਨਾ ਡਿਕਰੂਜ਼, ਨਿਕਿਤਾ ਦੱਤਾ ਤੇ ਸੋਹਮ ਸ਼ਾਮ ਅਹਿਮ ਕਿਰਦਾਰਾਂ 'ਚ ਨਜ਼ਰ ਆ ਰਹੇ ਹਨ। 'ਦਿ ਬਿੱਗ ਬੁੱਲ' ਸਟਾਕ ਮਾਰਕੀਟ ਘੋਟਾਲੇ ਦੇ ਮਾਸਟਰ ਮਾਈਂਡ ਹਰਸ਼ਦ ਮਹਿਤਾ ਦੇ ਜੀਵਨ ਤੇ ਕਿਰਦਾਰ ਤੋਂ ਪ੍ਰੇਰਿਤ ਫ਼ਿਲਮ ਹੈ, ਜਿਸ ਦਾ ਐਲਾਨ ਪਿਛਲੇ ਸਾਲ ਕੀਤਾ ਗਿਆ ਸੀ।

 


author

sunita

Content Editor

Related News