ਅਭਿਸ਼ੇਕ ਬੱਚਨ ਨੇ ਤਲਾਕ ਦੀ ਪੋਸਟ ਨੂੰ ਕੀਤਾ ਲਾਈਕ, ਹੁਣ ਸੋਸ਼ਲ ਮੀਡੀਆ ''ਤੇ ਪੈ ਗਿਆ ਅਜਿਹਾ ਰੌਲਾ
Thursday, Jul 18, 2024 - 11:43 AM (IST)
ਮੁੰਬਈ (ਬਿਊਰੋ) : ਬਾਲੀਵੁੱਡ ਦੀ ਸਟਾਰ ਜੋੜੀ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਵਿਚਾਲੇ ਕੁਝ ਵੀ ਠੀਕ ਨਹੀਂ ਲੱਗ ਰਿਹਾ ਹੈ। ਹਾਲ ਹੀ 'ਚ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ 'ਚ ਜੋੜੇ ਨੂੰ ਵੱਖ-ਵੱਖ ਦੇਖਿਆ ਗਿਆ ਸੀ। ਉਦੋਂ ਤੋਂ ਹੀ ਅਮਿਤਾਭ ਬੱਚਨ ਦਾ ਪਰਿਵਾਰ ਸੁਰਖੀਆਂ 'ਚ ਹੈ। ਇਸ ਦੌਰਾਨ ਅਭਿਸ਼ੇਕ ਬੱਚਨ ਨੇ ਤਲਾਕ ਵਾਲੀ ਪੋਸਟ ਨੂੰ ਲਾਈਕ ਕਰਕੇ ਲੋਕਾਂ ਨੂੰ ਗੱਲ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ - ਰੈਪਰ Drake ਦੇ ਘਰ ਵੜ ਗਿਆ ਹੜ੍ਹ ਦਾ ਪਾਣੀ, Toronto ਵਾਲੇ ਘਰ ਦਾ ਕੁਝ ਅਜਿਹਾ ਹੋਇਆ ਹਾਲ
ਸੋਸ਼ਲ ਮੀਡੀਆ 'ਤੇ ਅਕਸਰ ਐਕਟਿਵ ਰਹਿਣ ਵਾਲੇ ਅਭਿਸ਼ੇਕ ਬੱਚਨ ਨੇ ਅਨੰਤ-ਰਾਧਿਕਾ ਦੇ ਵਿਆਹ ਤੋਂ ਬਾਅਦ ਕੁਝ ਅਜਿਹਾ ਕੀਤਾ ਹੈ, ਜਿਸ ਨੂੰ ਲੈ ਕੇ ਹੁਣ ਸੋਸ਼ਲ ਮੀਡੀਆ 'ਤੇ ਨਵੀਆਂ ਕਿਆਸਅਰਾਈਆਂ ਲੱਗ ਰਹੀਆਂ ਹਨ। ਦਰਅਸਲ, ਅਭਿਸ਼ੇਕ ਬੱਚਨ ਦੁਆਰਾ ਲਾਈਕ ਕੀਤੀ ਗਈ ਪੋਸਟ ਤਲਾਕ ਨਾਲ ਸੰਬੰਧਤ ਹੈ ਅਤੇ ਇਸ 'ਚ ਤਲਾਕ ਦੀਆਂ ਵੱਧਦੀਆਂ ਮੁਸ਼ਕਿਲਾਂ ਬਾਰੇ ਚਰਚਾ ਕੀਤੀ ਗਈ ਹੈ। ਹੁਣ ਇਹ ਪੋਸਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਅਭਿਸ਼ੇਕ ਦੀ ਇਸ ਪੋਸਟ ਨੂੰ ਲਾਈਕ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਇਸ ਨੂੰ ਅਦਾਕਾਰ ਦੀ ਨਿੱਜ਼ੀ ਜ਼ਿੰਦਗੀ ਨਾਲ ਜੋੜ ਰਹੇ ਹਨ। ਇਸ ਪੋਸਟ ਨੂੰ ਲੇਖਿਕਾ ਹਿਨਾ ਖੰਡੇਲਵਾਲ ਨੇ ਸ਼ੇਅਰ ਕੀਤਾ ਹੈ, ਜਿਸ 'ਤੇ ਅਭਿਸ਼ੇਕ ਨੇ ਲਾਈਕ ਬਟਨ ਦਬਾਇਆ ਹੈ। ਇਸ ਪੋਸਟ 'ਚ ਲਿਖਿਆ ਹੈ, 'ਜਦੋਂ ਪਿਆਰ ਆਸਾਨ ਹੋਣਾ ਬੰਦ ਹੋ ਜਾਂਦਾ ਹੈ, ਜੋ ਜੋੜੇ ਵਿਆਹ ਕਰ ਚੁੱਕੇ ਹਨ ਅਤੇ ਹੁਣ ਵੱਖ ਹੋ ਰਹੇ ਹਨ, ਉਨ੍ਹਾਂ ਨੂੰ ਇਹ ਫੈਸਲੇ ਲੈਣ ਲਈ ਕਿਸ ਗੱਲ ਨੇ ਪ੍ਰੇਰਿਤ ਕੀਤਾ ਅਤੇ ਗ੍ਰੇ ਤਲਾਕ ਕਿਉਂ ਵੱਧ ਰਹੇ ਹਨ?
ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਸੋਸ਼ਲ ਮੀਡੀਆ Influencer ਦੀ ਦਰਦਨਾਕ ਮੌਤ, ਰੀਲ ਬਣਾਉਂਦੇ ਸਮੇਂ 300 ਫੁੱਟ ਡੂੰਘੀ ਖੱਡ 'ਚ ਡਿੱਗੀ
ਇਸ ਪੋਸਟ 'ਚ ਅੱਗੇ ਲਿਖਿਆ ਗਿਆ ਹੈ, 'ਤਲਾਕ ਲੈਣਾ ਆਸਾਨ ਨਹੀਂ ਹੈ, ਜੋ ਬਾਅਦ 'ਚ ਖੁਸ਼ਹਾਲ ਰਹਿਣ ਦਾ ਸੁਫ਼ਨਾ ਨਹੀਂ ਦੇਖਣਾ ਚਾਹੁੰਦਾ, ਕੌਣ ਬੁਢਾਪੇ 'ਚ ਆਪਣੇ ਸਾਥੀ ਦਾ ਹੱਥ ਫੜ ਕੇ ਸੜਕ ਪਾਰ ਕਰਨ ਦੀ ਕਲਪਨਾ ਨਹੀਂ ਕਰਦਾ? ਪਰ ਜ਼ਿੰਦਗੀ ਸਾਡੀਆਂ ਉਮੀਦਾਂ ਦੇ ਉਲਟ ਨਿਕਲਦੀ ਹੈ ਪਰ ਜੇ ਸਭ ਕੁਝ ਠੀਕ ਹੋਣ ਦੇ ਬਾਵਜੂਦ ਰਿਸ਼ਤਾ ਟੁੱਟਣਾ ਸ਼ੁਰੂ ਹੋ ਜਾਵੇ ਤਾਂ ਸਾਨੂੰ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ? ਇਹ ਅਜਿਹੇ ਕਈ ਸਵਾਲਾਂ 'ਤੇ ਰੌਸ਼ਨੀ ਪਾਉਂਦਾ ਹੈ, ਹਾਲਾਂਕਿ, 'ਗ੍ਰੇ ਤਲਾਕ' ਅਤੇ 'ਸਿਲਵਰ ਸਪਲਿਟਰ' (50 ਸਾਲ ਦੀ ਉਮਰ ਤੋਂ ਬਾਅਦ ਤਲਾਕ ਲੈਣ ਵਾਲੇ ਲੋਕ) ਦੀ ਗਿਣਤੀ ਵੱਧ ਰਹੀ ਹੈ।'
ਇੱਥੇ ਅਭਿਸ਼ੇਕ ਦੀ ਇਸ ਪੋਸਟ ਨੇ ਸੋਸ਼ਲ ਮੀਡੀਆ 'ਤੇ ਖਲਬਲੀ ਮਚਾ ਦਿੱਤੀ ਹੈ। ਅਭਿਸ਼ੇਕ ਦੇ ਤਲਾਕ ਦੀ ਪੋਸਟ ਨੂੰ ਲਾਈਕ ਕਰਨ ਤੋਂ ਬਾਅਦ ਹਰ ਪਾਸੇ ਯੂਜ਼ਰਸ ਅਭਿਸ਼ੇਕ ਅਤੇ ਐਸ਼ ਦੇ ਵੱਖ ਹੋਣ ਦੀਆਂ ਕਿਆਸਅਰਾਈਆਂ ਲਗਾ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।