Abhishek Bachchan ਨਾਲ ਤਲਾਕ ਦੀਆਂ ਖ਼ਬਰਾਂ ''ਤੇ ਐਸ਼ਵਰਿਆ ਨੇ ਲਗਾਇਆ ਬ੍ਰੇਕ!

Friday, Nov 29, 2024 - 12:13 PM (IST)

Abhishek Bachchan ਨਾਲ ਤਲਾਕ ਦੀਆਂ ਖ਼ਬਰਾਂ ''ਤੇ ਐਸ਼ਵਰਿਆ ਨੇ ਲਗਾਇਆ ਬ੍ਰੇਕ!

ਮੁੰਬਈ- ਬਾਲੀਵੁੱਡ ਦੇ ਸਭ ਤੋਂ ਚਰਚਿਤ ਜੋੜਿਆਂ 'ਚੋਂ ਇਕ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਵਿਚਾਲੇ ਤਲਾਕ ਦੀਆਂ ਅਫਵਾਹਾਂ ਇਨ੍ਹੀਂ ਦਿਨੀਂ ਸੁਰਖੀਆਂ 'ਚ ਹਨ। ਕਾਫੀ ਸਮੇਂ ਤੋਂ ਕਿਹਾ ਜਾ ਰਿਹਾ ਸੀ ਕਿ ਦੋਵਾਂ ਵਿਚਾਲੇ ਤਲਾਕ ਹੋਣ ਵਾਲਾ ਹੈ ਅਤੇ ਐਸ਼ਵਰਿਆ ਆਪਣੀ ਧੀ ਆਰਾਧਿਆ ਨਾਲ ਅਭਿਸ਼ੇਕ ਤੋਂ ਵੱਖ ਰਹਿਣ ਲੱਗ ਪਈ ਸੀ। ਹਾਲਾਂਕਿ ਇਨ੍ਹਾਂ ਅਫਵਾਹਾਂ 'ਤੇ ਨਾ ਤਾਂ ਐਸ਼ਵਰਿਆ ਅਤੇ ਨਾ ਹੀ ਬੱਚਨ ਪਰਿਵਾਰ ਨੇ ਕੋਈ ਪ੍ਰਤੀਕਿਰਿਆ ਦਿੱਤੀ ਹੈ। ਹੁਣ ਅਦਾਕਾਰਾ ਨੇ ਇਨ੍ਹਾਂ ਸਾਰੀਆਂ ਅਫਵਾਹਾਂ 'ਤੇ ਰੋਕ ਲਗਾ ਦਿੱਤੀ ਹੈ। ਭਾਵੇਂ ਉਸ ਨੇ ਸਿੱਧੇ ਤੌਰ 'ਤੇ ਜਵਾਬ ਨਾ ਦਿੱਤਾ ਹੋਵੇ ਪਰ ਅਦਾਕਾਰਾ ਦੇ ਮੋਬਾਈਲ ਵਾਲਪੇਪਰ ਨੇ ਬਹੁਤ ਸਾਰੀਆਂ ਚੀਜ਼ਾਂ ਸਪੱਸ਼ਟ ਕਰ ਦਿੱਤੀਆਂ ਹਨ।

ਐਸ਼ਵਰਿਆ ਦੇ ਮੋਬਾਈਲ ਵਾਲਪੇਪਰ ਤੋਂ ਮਿਲੇ ਸਬੂਤ
ਹਾਲ ਹੀ 'ਚ ਐਸ਼ਵਰਿਆ ਨੂੰ ਦੁਬਈ 'ਚ ਇਕ ਇਵੈਂਟ ਦੌਰਾਨ ਦੇਖਿਆ ਗਿਆ, ਜਿੱਥੇ ਉਹ ਕਾਫੀ ਸਟਾਈਲਿਸ਼ ਲੁੱਕ 'ਚ ਨਜ਼ਰ ਆਈ। ਉੱਥੋਂ ਵਾਪਸ ਆਉਣ ਤੋਂ ਬਾਅਦ, ਉਸਨੇ ਕਾਲੇ ਅਤੇ ਸਲੇਟੀ ਰੰਗ ਦੀ ਜੈਕੇਟ ਨਾਲ ਮੈਚਿੰਗ ਜੌਗਰਸ ਅਤੇ ਸਨੀਕਰ ਪਹਿਨੇ, ਜਿਸ ਨਾਲ ਉਸ ਦਾ ਲੁੱਕ ਏਅਰਪੋਰਟ 'ਤੇ ਹੋਰ ਵੀ ਆਕਰਸ਼ਕ ਦਿਖਾਈ ਦਿੱਤਾ। ਇਸ ਦੇ ਨਾਲ ਹੀ ਉਸ ਦਾ ਹਲਕਾ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਦੀ ਲੁੱਕ ਵੀ ਕਾਫੀ ਵਧੀਆ ਲੱਗ ਰਹੀ ਹੈ। ਉਸ ਨੇ ਪਾਪਰਾਜ਼ੀ ਦੇ ਸਾਹਮਣੇ ਮੁਸਕਰਾਉਂਦੇ ਹੋਏ ਪੋਜ਼ ਵੀ ਦਿੱਤੇ ਪਰ ਜਿਸ ਚੀਜ਼ ਦੀ ਸਭ ਤੋਂ ਵੱਧ ਚਰਚਾ ਹੋਈ, ਉਹ ਸੀ ਉਸ ਦੇ ਫੋਨ ਦਾ ਵਾਲਪੇਪਰ।

ਇਹ ਵੀ ਪੜ੍ਹੋ- ਸ਼ਿਲਪਾ ਸ਼ੈੱਟੀ-ਰਾਜ ਕੁੰਦਰਾ ਦੇ ਘਰ ED ਦਾ ਛਾਪਾ, ਜਾਣੋ ਕੀ ਹੈ ਮਾਮਲਾ

ਆਰਾਧਿਆ-ਅਮਿਤਾਭ ਦੀ ਦਿਖੀ ਤਸਵੀਰ?
ਐਸ਼ਵਰਿਆ ਦੇ ਵਾਲਪੇਪਰ 'ਚ ਉਨ੍ਹਾਂ ਦੀ ਧੀ ਆਰਾਧਿਆ ਨੂੰ ਕਿਸੇ ਹੋਰ ਵਿਅਕਤੀ ਨਾਲ ਦੇਖਿਆ ਗਿਆ ਸੀ। ਇਸ ਤਸਵੀਰ ਨੇ ਲੋਕਾਂ ਦੇ ਮਨਾਂ ਵਿੱਚ ਕਈ ਸਵਾਲ ਖੜ੍ਹੇ ਕੀਤੇ ਹਨ। ਸੋਸ਼ਲ ਮੀਡੀਆ 'ਤੇ ਇਹ ਖਬਰ ਤੇਜ਼ੀ ਨਾਲ ਫੈਲ ਗਈ ਕਿ ਆਰਾਧਿਆ ਨਾਲ ਨਜ਼ਰ ਆਉਣ ਵਾਲਾ ਵਿਅਕਤੀ ਸ਼ਾਇਦ ਅਮਿਤਾਭ ਬੱਚਨ ਹੈ। ਇਸ ਤਸਵੀਰ ਨੂੰ ਲੈ ਕੇ ਪ੍ਰਸ਼ੰਸਕਾਂ ਅਤੇ ਮੀਡੀਆ 'ਚ ਅਟਕਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ, ਉਥੇ ਹੀ ਕੁਝ ਲੋਕਾਂ ਨੇ ਐਸ਼ਵਰਿਆ ਅਤੇ ਉਨ੍ਹਾਂ ਦੀ ਧੀ ਦੇ ਰਿਸ਼ਤੇ ਨੂੰ ਲੈ ਕੇ ਵੀ ਕਿਆਸ ਲਗਾਏ।

ਇਹ ਵੀ ਪੜ੍ਹੋ- ਕਿਉਂ ਹੋਇਆ ਐਸ਼ਵਰਿਆ- ਧਨੁਸ਼ ਦਾ ਤਲਾਕ? ਸੱਚਾਈ ਆਈ ਸਾਹਮਣੇ

ਐਸ਼ਵਰਿਆ ਨੇ ਧੀ ਆਰਾਧਿਆ ਦਾ ਮਨਾਇਆ ਜਨਮਦਿਨ 
ਕੁਝ ਸਮਾਂ ਪਹਿਲਾਂ ਐਸ਼ਵਰਿਆ ਨੇ ਆਪਣੀ ਧੀ ਆਰਾਧਿਆ ਦੇ 13ਵੇਂ ਜਨਮਦਿਨ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਸਨ। ਇਨ੍ਹਾਂ ਤਸਵੀਰਾਂ 'ਚੋਂ ਇਕ ਖਾਸ ਤਸਵੀਰ 'ਚ ਐਸ਼ਵਰਿਆ ਨਵਜੰਮੀ ਆਰਾਧਿਆ ਨੂੰ ਆਪਣੀ ਗੋਦ 'ਚ ਫੜੀ ਹੋਈ ਨਜ਼ਰ ਆ ਰਹੀ ਹੈ। ਇੱਕ ਹੋਰ ਤਸਵੀਰ ਵਿੱਚ, ਆਰਾਧਿਆ ਆਪਣੇ ਸਵਰਗਵਾਸੀ ਨਾਨਾ ਜੀ ਦੀ ਤਸਵੀਰ ਦੇ ਅੱਗੇ ਸਿਰ ਝੁਕਾ ਕੇ ਖੜੀ ਦਿਖਾਈ ਦਿੱਤੀ। ਇਸ ਤੋਂ ਇਲਾਵਾ ਐਸ਼ਵਰਿਆ ਨੇ ਆਰਾਧਿਆ ਅਤੇ ਆਪਣੀ ਨਾਨੀ ਵਰਿੰਦਾ ਰਾਏ ਨਾਲ ਇਕ ਤਸਵੀਰ ਵੀ ਸ਼ੇਅਰ ਕੀਤੀ, ਜਿਸ 'ਚ ਤਿੰਨਾਂ ਦੀ ਕੈਮਿਸਟਰੀ ਨੇ ਸਾਰਿਆਂ ਦਾ ਦਿਲ ਛੂਹ ਲਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Priyanka

Content Editor

Related News