ਰੂਬੀਨਾ ਦਿਲੈਕ ਤੋਂ ਤਲਾਕ ਲੈਣਾ ਚਾਹੁੰਦੇ ਸਨ ਅਭਿਨਵ ਸ਼ੁਕਲਾ, ਜਾਣੋ ਕੀ ਹੈ ਕਾਰਨ

2/25/2021 1:39:39 PM

ਮੁੰਬਈ: ਬਿਗ ਬੌਸ 14 ਦੇ ਮੁਕਾਬਲੇਬਾਜ਼ ਰਹੇ ਅਭਿਨਵ ਸ਼ੁਕਲਾ ਅਤੇ ਜੇਤੂ ਰੂਬਿਨਾ ਦਿਲੈਕ ਦੀ ਲਵ ਸਟੋਰੀ ਬਹੁਤ ਪ੍ਰੇਰਣਾਦਾਇਕ ਹੈ। ਦੋਵਾਂ ਦੀ ਮੁਲਾਕਾਤ ਇਕ ਦੋਸਤ ਦੇ ਘਰ ਗਣਪਤੀ ਸੈਲੀਬ੍ਰੇਸ਼ਨ ਦੌਰਾਨ ਹੋਈ ਸੀ। ਅਭਿਨਵ ਨੇ ਰੂਬੀਨਾ ਨੂੰ ਉਥੇ ਸਾੜ੍ਹੀ ’ਚ ਦੇਖਿਆ ਅਤੇ ਉਸ ਨਾਲ ਪਿਆਰ ਕਰਨ ਲੱਗਾ। ਹਾਲਾਂਕਿ ਰੂਬੀਨਾ ਨੇ ਪਹਿਲਾਂ ਉਸ ਨੂੰ ਪ੍ਰਪੋਜ ਕੀਤਾ ਸੀ। ਸਾਲ 2015 ’ਚ ਰੂਬੀਨਾ ਅਤੇ ਅਭਿਨਵ ਨੇ ਇਕ ਦੂਜੇ ਨੂੰ ਡੇਟ ਕੀਤਾ ਅਤੇ ਸਾਲ 2018 ’ਚ ਦੋਵਾਂ ਨੇ ਵਿਆਹ ਕਰ ਲਿਆ।
ਬਿਗ ਬੌਸ 14 ਦੇ ਇਕ ਐਪੀਸੋਡ ’ਚ ਰੂਬੀਨਾ ਨੇ ਖੁਲਾਸਾ ਕੀਤਾ ਕਿ ਦੋਵਾਂ ਦੇ ਵਿਚਕਾਰ ਬਹੁਤ ਲੜਾਈ ਹੁੰਦੀ ਹੈ ਅਤੇ ਕਾਫ਼ੀ ਮਤਭੇਦ ਹਨ ਜਿਸ ਤੋਂ ਬਾਅਦ ਦੋਵਾਂ ਨੇ ਤਲਾਕ ਲੈਣ ਦਾ ਫ਼ੈਸਲਾ ਕੀਤਾ ਸੀ ਪਰ ਤਲਾਕ ਲੈਣ ਤੋਂ ਪਹਿਲਾਂ ਦੋਵਾਂ ਨੇ ਇਕ-ਦੂਜੇ ਨੂੰ 6 ਮਹੀਨੇ ਦਾ ਸਮਾਂ ਦਿੱਤਾ ਸੀ। ਅਭਿਨਵ ਸ਼ੁਕਲਾ ਨੇ ਆਰਜੇਸਿਧਾਰਥ ਕੰਨਨ ਨੂੰ ਦਿੱਤੇ ਇੰਟਰਵਿਊ ’ਚ ਖੁਲਾਸਾ ਕੀਤਾ ਹੈ ਕਿ ਆਖ਼ਿਰ ਕਿਸ ਵਜ੍ਹਾ ਨਾਲ ਦੋਵਾਂ ਦੇ ਵਿਚਕਾਰ ਤਲਾਕ ਤੱਕ ਗੱਲ ਪਹੁੰਚੀ।

PunjabKesari
ਇਸ ਕਾਰਨ ਤਲਾਕ ਤੱਕ ਪਹੁੰਚੀ ਗੱਲ
ਅਭਿਨਵ ਨੇ ਕਿਹਾ ਮੈਂ ਇਮਾਨਦਾਰੀ ਨਾਲ ਕਹਾਂ, ਤਾਂ ਤੁਸੀਂ ਹੱਸਣ ਲੱਗੋਗੇ। ਮੈਂ ਰੂਬੀਨਾ ਲਈ ਕੌਫੀ ਲਿਜਾਣਾ ਭੁੱਲ ਗਿਆ ਸੀ। ਮੈਂ ਮਜ਼ਾਕ ਨਹੀਂ ਕਰ ਰਿਹਾ ਹਾਂ, ਅਭਿਨਵ ਨੇ ਅੱਗੇ ਕਿਹਾ ਕਿ ਲਾਕਡਾਊਨ ਦਾ ਸਮਾਂ ਬਹੁਤ ਹੀ ਮੁਸ਼ਕਿਲ ਰਿਹਾ ਅਤੇ ਇਸ ਨੇ ਸਾਡੇ ਰਿਸ਼ਤੇ ਨੂੰ ਹੋਰ ਖ਼ਰਾਬ ਕਰ ਦਿੱਤਾ। ਅਭਿਨਵ ਨੇ ਕਿਹਾ ਦੇਖੋ ਕੁਝ ਚੀਜ਼ਾਂ ਸਨ। ਅਸੀਂ ਦੋਵੇਂ ਹੀ ਮਜ਼ਬੂਤ ਸ਼ਖ਼ਸ ਹਾਂ। ਸਾਡੇ ਆਪਣੇ ਮਜ਼ਬੂਤ ਓਪੀਨੀਅਨ ਹਨ।

PunjabKesari
ਦਿੱਤਾ ਸੀ ਛੇ ਮਹੀਨੇ ਦਾ ਸਮਾਂ
ਅਭਿਨਵ ਨੇ ਕਿਹਾ ਕਿ ਦੋਵਾਂ ਦੀ ਸੋਚ ਤੁਸੀਂ ਤਾਂ ਦੇਖ ਹੀ ਲਈ ਹੋਵੇਗੀ ਬਿਗ ਬੌਸ ’ਚ ਵੱਖ-ਵੱਖ ਹਨ ਤਾਂ ਜਦੋਂ ਉਹ ਸੋਚ ਕਲੈਸ਼ ਹੁੰਦੀ ਹੈ ਤਾਂ ਚਿੰਗਾਰੀ ਭੜਕਦੀ ਹੈ। ਲਾਕਡਾਊਨ ਹਰ ਕਿਸੇ ਲਈ ਬਹੁਤ ਬੁਰਾ ਦੌਰ ਰਿਹਾ ਹੈ ਅਤੇ ਸਾਡੇ ਲਈ ਇਹ ਵੀ ਮੁਸ਼ਕਿਲ ਭਰਿਆ ਰਿਹਾ। ਅਸੀਂ ਇਕ-ਦੂਜੇ ਨੂੰ ਛੇ ਮਹੀਨੇ ਦਿੱਤੇ ਸਨ।

PunjabKesari
ਰੂਬੀਨਾ ਅਤੇ ਅਭਿਨਵ ਨੇ ਕਰਵਾਇਆ ਦੁਬਾਰਾ ਵਿਆਹ
ਹਾਲਾਂਕਿ ਹੁਣ ਦੋਵਾਂ ਦੇ ਵਿਚਕਾਰ ਸਭ ਕੁਝ ਠੀਕ ਹੋ ਗਿਆ ਹੈ। ਦੋਵਾਂ ਦਾ ਕਹਿਣਾ ਹੈ ਕਿ ਬਿਗ ਬੌਸ ਨੇ ਉਨ੍ਹਾਂ ਨੂੰ ਅਹਿਸਾਸ ਕਰਵਾਇਆ ਹੈ ਕਿ ਦੋਵੇਂ ਇਕ-ਦੂਜੇ ਲਈ ਬਹੁਤ ਜ਼ਰੂਰੀ ਹਨ। ਦੋਵੇਂ ਇਕ-ਦੂਜੇ ਨਾਲ ਪਿਆਰ ਕਰਦੇ ਹਨ। ਟਕਰਾਅ ਹਰ ਦੇ ਕਿਸੇ ਦੇ ਵਿਚਕਾਰ ਹੁੰਦੀ ਹੈ ਅਤੇ ਪਿਆਰ ਵੀ। ਅਭਿਨਵ ਨੇ ਵੈਲੇਂਨਟਾਈਨ ਡੇਅ ਸਪੈਸ਼ਲ ਐਪੀਸੋਡ ’ਚ ਰੂਬੀਨਾ ਦੇ ਨਾਲ ਡਿਨਰ ਡੇਟ ਕੀਤਾ ਸੀ ਅਤੇ ਉਨ੍ਹਾਂ ਨਾਲ ਦੁਬਾਰਾ ਵਿਆਹ ਕਰਨ ਦਾ ਪ੍ਰਸਤਾਵ ਰੱਖਿਆ ਸੀ, ਜਿਸ ਨੂੰ ਰੂਬੀਨਾ ਨੇ ਸਵੀਕਾਰ ਕੀਤਾ।


Aarti dhillon

Content Editor Aarti dhillon