ਸ਼ਾਹਰੁਖ ਦੀ ''ਪਠਾਨ'' ਵੇਖਣ ਲਈ ਅਬਦੂ ਰੌਜ਼ਿਕ ਨੇ ਬੁੱਕ ਕਰਵਾਇਆ ਪੂਰਾ ਥੀਏਟਰ
Monday, Feb 20, 2023 - 03:24 PM (IST)

ਮੁੰਬਈ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 16' ਦੇ ਮੁਕਾਬਲੇਬਾਜ਼ ਅਬਦੂ ਰੋਜ਼ਿਕ ਨੂੰ ਲੋਕਾਂ ਦਾ ਬਹੁਤ ਪਿਆਰ ਮਿਲਿਆ। ਤਜ਼ਾਕਿਸਤਾਨ ਦੇ ਰਹਿਣ ਵਾਲੇ ਅਬਦੂ ਨੇ ਭਾਰਤ 'ਚ ਆਪਣੀ ਮਜ਼ਬੂਤ ਫੈਨ ਫਾਲੋਇੰਗ ਬਣਾ ਲਈ ਹੈ। ਹਾਲ ਹੀ 'ਚ ਅਬਦੂ ਨੇ ਆਪਣੇ ਪ੍ਰਸ਼ੰਸਕਾਂ ਅਤੇ ਪਾਪਰਾਜ਼ੀ ਨਾਲ ਸ਼ਾਹਰੁਖ ਖ਼ਾਨ ਦੀ ਫ਼ਿਲਮ 'ਪਠਾਨ' ਦੇਖਣ ਲਈ ਪੂਰਾ ਥੀਏਟਰ ਬੁੱਕ ਕਰਵਾਇਆ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋਵੋਗੇ ਕਿ ਅਬਦੂ ਰੋਜ਼ਿਕ ਬੀ-ਟਾਊਨ ਦੇ ਸੁਪਰਸਟਾਰ ਸ਼ਾਹਰੁਖ ਖ਼ਾਨ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ। ਐਤਵਾਰ ਨੂੰ ਅਬਦੂ ਨੇ ਆਪਣੇ ਪ੍ਰਸ਼ੰਸਕਾਂ ਅਤੇ ਪਾਪਰਾਜ਼ੀ ਨਾਲ ਮਿਲ ਕੇ ਸ਼ਾਹਰੁਖ ਦੀ ਸੁਪਰਹਿੱਟ ਫ਼ਿਲਮ 'ਪਠਾਨ' ਦੇਖਣ ਲਈ ਪੂਰਾ ਥੀਏਟਰ ਬੁੱਕ ਕੀਤਾ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ 'ਚ ਉਹ ਪੈਂਟ ਅਤੇ ਬ੍ਰਾਊਨ ਲੈਦਰ ਜੈਕੇਟ ਪਹਿਨੇ ਨਜ਼ਰ ਆ ਰਿਹਾ ਹੈ ਅਤੇ ਇਸ ਪਹਿਰਾਵੇ 'ਚ ਉਹ ਕਾਫੀ ਕਿਊਟ ਲੱਗ ਰਿਹਾ ਹੈ। ਪਾਪਰਾਜ਼ੀ ਨਾਲ ਗੱਲਬਾਤ 'ਚ ਉਨ੍ਹਾਂ ਨੇ ਕਿਹਾ ਸੀ ਕਿ ਸ਼ਾਹਰੁਖ ਨੂੰ ਮਿਲਣਾ ਉਨ੍ਹਾਂ ਦਾ ਸੁਫ਼ਨਾ ਹੈ। ਅਬਦੁਲ ਦੇ ਇਸ ਵੀਡੀਓ ਅਤੇ ਉਸ ਦੇ ਅੰਦਾਜ਼ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।
ਦੱਸ ਦਈਏ ਕਿ ਅਬਦੂ ਰੋਜ਼ਿਕ 'ਬਿੱਗ ਬੌਸ 16' ਦੇ ਸਭ ਤੋਂ ਪਿਆਰੇ ਮੁਕਾਬਲੇਬਾਜ਼ਾਂ 'ਚੋਂ ਇੱਕ ਸੀ। ਉਸ ਨੂੰ ਕਈ ਵਾਰ ਨਾਮਜ਼ਦ ਕੀਤਾ ਗਿਆ ਸੀ ਪਰ ਉਹ ਹਮੇਸ਼ਾ ਪ੍ਰਸ਼ੰਸਕਾਂ ਦੀਆਂ ਵੋਟਾਂ ਕਾਰਨ ਬਚਿਆ ਰਿਹਾ। ਲੋਕਾਂ ਨੇ ਉਸ ਨੂੰ ਫਾਈਨਲਿਸਟ ਵਜੋਂ ਕਲਪਨਾ ਵੀ ਕੀਤੀ ਸੀ ਪਰ ਫਾਈਨਲ ਤੋਂ ਇਕ ਮਹੀਨਾ ਪਹਿਲਾਂ, ਅਬਦੂ ਨੇ ਆਪਣੀ ਮਰਜ਼ੀ ਨਾਲ ਬਾਹਰ ਨਿਕਲ ਕੇ ਸਭ ਨੂੰ ਹੈਰਾਨ ਕਰ ਦਿੱਤਾ। ਉਸ ਨੂੰ ਕੰਮ ਕਾਰਨ ਆਪਣੀ ਮਰਜ਼ੀ ਨਾਲ ਬਾਹਰ ਜਾਣਾ ਪਿਆ।
ਦੱਸਣਯੋਗ ਹੈ ਕਿ ਅਬਦੂ ਰੋਜ਼ਿਕ ਤਾਜਿਕਸਤਾਨ ਦਾ ਇੱਕ ਮਸ਼ਹੂਰ ਗਾਇਕ ਹੈ। ਦੁਬਈ 'ਚ ਵੀ ਉਸ ਦਾ ਨਾਂ ਹੈ। ਉਹ ਗਾਇਕ ਹੋਣ ਦੇ ਨਾਲ-ਨਾਲ ਸੋਸ਼ਲ ਮੀਡੀਆ ਸਟਾਰ ਵੀ ਹੈ। 'ਬਿੱਗ ਬੌਸ 16' ਤੋਂ ਬਾਅਦ ਉਹ ਜਲਦ ਹੀ ਯੂ. ਕੇ. ਆਧਾਰਿਤ 'ਬਿੱਗ ਬ੍ਰਦਰ ਨਿਊ ਸੀਜ਼ਨ' ਦੇ ਨਵੇਂ ਸੀਜ਼ਨ 'ਚ ਨਜ਼ਰ ਆਵੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।